- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ ’ਚ ਮਦਰ ਟੀਚਰ ਸਕੂਲ ਦੇ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਖੇਡਾਂ ਵਤਨ ਪੰਜਾਬ ਦੀਆਂ-2026 ਵਿੱਚ ਮਦਰ ਟੀਚਰ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਖਿਡਾਰੀਆਂ ਨੇ ਤੈਰਾਕੀ, ਸਕੇਟਿੰਗ, ਪਾਵਰਲਿਫਟਿੰਗ ਅਤੇ ਬੈਡਮਿੰਟਨ ਵਿੱਚ ਕੁੱਲ 23 ਤਮਗੇ ਹਾਸਲ ਕੀਤੇ। ਤੈਰਾਕੀ ਵਿੱਚ ਵਿਦਿਆਰਥੀਆਂ ਨੇ 5 ਸੋਨੇ ਅਤੇ 5 ਚਾਂਦੀ ਦੇ ਤਮਗੇ ਜਿੱਤੇ। ਦਿਆਮਤਵੀਰ ਸਿੰਘ ਨੇ 50 ਤੇ 100 ਮੀਟਰ ਫ੍ਰੀਸਟਾਈਲ ਵਿੱਚ ਸੋਨੇ ਦੇ ਤਮਗੇ, ਨਕਸ਼ ਨੇ ਬੈਕਸਟ੍ਰੋਕ ਵਿੱਚ ਸੋਨਾ ਤੇ ਬ੍ਰੈਸਟਸਟ੍ਰੋਕ ਵਿੱਚ ਚਾਂਦੀ, ਜਦਕਿ ਹਿਤੇਨ ਅਤੇ ਅਰਨਵ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਚਾਂਦੀ ਦੇ ਤਮਗੇ ਜਿੱਤੇ। ਰੋਹਤਾਸ਼ ਨੇ ਬਟਰਫਲਾਈ ਮੁਕਾਬਲਿਆਂ ਵਿੱਚ ਦੋ ਸੋਨੇ ਦੇ ਤਮਗੇ ਹਾਸਲ ਕੀਤੇ। ਸਕੇਟਿੰਗ ’ਚ 3 ਸੋਨੇ, 3 ਚਾਂਦੀ ਅਤੇ 2 ਕਾਂਸੀ ਸਮੇਤ 8 ਤਮਗੇ ਜਿੱਤੇ ਗਏ। ਪਾਵਰਲਿਫਟਿੰਗ ਵਿੱਚ ਖੁਸ਼ਮਨਦੀਪ ਸਿੰਘ ਅਤੇ ਰਿਪੂਦਮਨ ਸਿੰਘ ਨੇ ਸੋਨੇ, ਜਦਕਿ ਸੁਰਖਾਬ ਨੇ ਚਾਂਦੀ ਦਾ ਤਮਗਾ ਜਿੱਤਿਆ। ਬੈਡਮਿੰਟਨ ਵਿੱਚ ਨਿਤਾਸ਼ਾ ਅਤੇ ਕਸ਼ਿਕਾ ਨੇ ਕਾਂਸੀ ਦੇ ਤਮਗੇ ਹਾਸਲ ਕੀਤੇ। ਵੱਖ-ਵੱਖ ਖੇਡਾਂ ਵਿੱਚੋਂ ਕੁੱਲ 15 ਖਿਡਾਰੀਆਂ ਦੀ ਰਾਜ ਪੱਧਰੀ ਟੂਰਨਾਮੈਂਟ ਲਈ ਚੋਣ ਹੋਈ ਹੈ। ਪ੍ਰਿੰਸੀਪਲ ਦਲਜੀਤ ਸਿੰਘ ਨੇ ਖਿਡਾਰੀਆਂ, ਮਾਪਿਆਂ ਅਤੇ ਸਰੀਰਕ ਸਿੱਖਿਆ ਵਿਭਾਗ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।