ਯੋਗ ਨਾਲ ਤੰਦਰੁਸਤੀ ਦਾ ਸੁਨੇਹਾ, ਪ੍ਰਤਿਭਾਵਾਂ ਦਾ ਹੋਇਆ ਸਨਮਾਨ ਯੋਗ ਨਾਲ ਤੰਦਰੁਸਤੀ ਦਾ ਸੁਨੇਹਾ, ਪ੍ਰਤਿਭਾਵਾਂ ਦਾ ਹੋਇਆ ਸਨਮਾਨ
Publish Date: Sun, 04 Oct 2026 02:43 PM (IST)
Updated Date: Sun, 04 Oct 2026 02:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਪ੍ਰਾਚੀਨ ਸ਼ਿਵ ਮੰਦਿਰ ਵਿਖੇ 60ਵਾਂ ਯੋਗ ਦਿਵਸ ਭਵਾਨੀਗੜ੍ਹ ਦੇ ਯੋਗ ਗੁਰੂ ਵਜੋਂ ਜਾਣੇ ਜਾਂਦੇ ਸੇਵਾ ਮੁਕਤ ਅਧਿਆਪਕ ਕ੍ਰਿਸ਼ਨ ਚੰਦ ਸਿੰਗਲਾ ਦੀ ਯੋਗ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਾਜ਼ਰ ਲੋਕਾਂ ਨੂੰ ਯੋਗ ਆਸਣਾਂ ਅਤੇ ਪ੍ਰਾਣਾਯਾਮ ਦੇ ਵੱਖ-ਵੱਖ ਅਭਿਆਸ ਕਰਵਾਉਂਦਿਆਂ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਨੀਟ ਦੀ ਪ੍ਰੀਖਿਆ ਵਿੱਚ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੈਤਿਕ ਕਾਂਸਲ, ਪ੍ਰਾਚੀ ਗੋਇਲ, ਇਸ਼ਮਨਪ੍ਰੀਤ ਕੌਰ ਅਤੇ ਭੂਪੇਸ਼ ਗਰਗ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਐੱਨਸੀਸੀ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਹਰਵੀਰ ਸਿੰਘ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਉਸਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਗਈ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਯੋਗ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਅਤੇ ਇਕਾਗਰਤਾ ਲਈ ਵੀ ਬਹੁਤ ਲਾਭਦਾਇਕ ਹੈ। ਉਨ੍ਹਾਂ ਲੋਕਾਂ ਨੂੰ ਨਿਰੋਗ ਅਤੇ ਸਿਹਤਮੰਦ ਜੀਵਨ ਲਈ ਨਿਯਮਤ ਤੌਰ ’ਤੇ ਯੋਗ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਚੇਅਰਮੈਨ ਪ੍ਰਦੀਪ ਮਿੱਤਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗਰਗ, ਸਹਾਇਕ ਸਿਵਲ ਸਰਜਨ ਡਾ. ਪ੍ਰਤਿਮਾ ਸਿੰਗਲਾ, ਮਸ਼ਹੂਰ ਸਰਜਨ ਡਾ. ਵਿਕਰਮਪਾਲ, ਭਾਰਤੀਯ ਯੋਗ ਸੰਸਥਾਨ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਜਿੰਦਲ, ਐਡਵੋਕੇਟ ਯਸਪਾਲ ਬੁਸ਼ਰਾ, ਸੁਨੀਲ ਮਿੱਤਲ ਮਿੱਕੀ, ਰਜੀਵ ਮਿੱਤਲ ਗੋਲਡੀ, ਸੀਏ ਗੁਲਸ਼ਨ ਸਲਦੀ, ਗੁਰਮੀਤ ਸਿੰਘ ਦੇਵਾ, ਕੁਲਵੰਤ ਗਰੇਵਾਲ, ਕਿਰਪਾਲ ਸਿੰਘ, ਤਰਸੇਮ ਕਾਂਸਲ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਜਿੰਦਲ, ਭਾਜਪਾ ਆਗੂ ਰਜਿੰਦਰ ਸਿੰਗਲਾ ਕਾਕਾ, ਹਰਮੇਸ਼ ਕੌਸ਼ਲ, ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਰੇਨੂੰ ਸਿੰਗਲਾ, ਕਮਲੇਸ਼ ਜੈਨ, ਕਿਰਨ ਗਰਗ, ਸਰੋਜ ਗੋਇਲ ਅਤੇ ਰੀਮਾ ਮਿੱਤਲ ਹਾਜ਼ਰ ਸਨ।