- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸਰਾ ’ਚ ਮੈਗਾ ਕਾਰਨੀਵਲ –26.0 ਦਾ ਧੂਮ ਧਾਮ ਨਾਲ ਆਯੋਜਨ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਆਸਰਾ ਗਰੁੱਪ ਜੋ ਕਿ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਤੇ ਸਥਿਤ ਹੈ ਵਿਖੇ ਮੈਗਾ ਕਾਰਨੀਵਲ – 26.0 ਦਾ ਆਯੋਜਨ ਬੜੀ ਧੂਮ-ਧਾਮ ਨਾਲ ਕੀਤਾ ਗਿਆ, ਜਿਸ ਵਿੱਚ ਡਾ. ਰਵਜੋਤ ਗਰੇਵਾਲ, ਐੱਸਐੱਸਪੀ, ਸੰਗਰੂਰ ਅਤੇ ਦਵਿੰਦਰ ਅੱਤਰੀ, ਐੱਸਪੀ, ਸੰਗਰੂਰ, ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਇਸ ਮੌਕੇ ਤੇ ਡਾ. ਆਰਕੇ ਗੋਇਲ (ਚੇਅਰਮੈਨ), ਡਾ. ਕੇਸ਼ਵ ਗੋਇਲ (ਐੱਮਡੀ) ਅਤੇ ਅਰਪਿਤ ਗੋਇਲ (ਕੈਂਪਸ-ਡਾਇਰੈਕਟਰ) ਵੱਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਅਤੇ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਤਕਰੀਬਨ 3000 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਕਾਰਨੀਵਲ ਵਿੱਚ ਵਿਦਿਆਰਥੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਸਟਾਲਾਂ ਜਿਸ ਵਿੱਚ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਵਿਦਿਆਰਥੀਆਂ ਦੇ ਮੰਨੋਰੰਜਨ ਲਈ ਤਰ੍ਹਾਂ-ਤਰ੍ਹਾਂ ਦੀਆਂ ਮੰਨੋਰੰਜਕ ਖੇਡਾਂ, ਸਾਇੰਸ ਮਾਡਲ ਪ੍ਰਦਰਸ਼ਨੀ, ਪੰਜਾਬ ਦੇ ਸਭਿਆਚਾਰ ਨਾਲ ਸਬੰਧਿਤ ਸਭਿਆਚਾਰਕ ਪ੍ਰਦਰਸ਼ਨੀ, ਇੰਜਨੀਅਰਿੰਗ ਮਾਡਲ ਪ੍ਰਦਰਸ਼ਨੀ, ਮਹਿੰਦੀ, ਨੇਲ ਆਰਟ, ਟੈਟੂ, ਫੋਟੋਗ੍ਰਾਫੀ, ਵੱਖ-ਵੱਖ ਤਰ੍ਹਾਂ ਦੇ ਝੂਲੇ ਆਦਿ ਦਾ ਪ੍ਰਬੰਧ ਕੀਤਾ ਗਿਆ।
ਇਸ ਸਮਾਗਮ ਦੌਰਾਨ ਕਾਲਜ ਦੇ ਮਾਣਯੋਗ ਚੇਅਰਮੈਨ ਸਾਹਿਬ ਦੀ ਸਪੁੱਤਰੀ ਵਿਸ਼ਾਖਾ ਗੋਇਲ ਜੀ ਦਾ ਨਵਾਂ ਗੀਤ ‘ਆਲ ਅਬਾਊਟ ਯੂ’ ਸ਼ਾਨਦਾਰ ਢੰਗ ਨਾਲ ਰਿਲੀਜ਼ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਵਿਦਿਆਰਥੀਆਂ ਦੇ ਮੰਨੋਰੰਜਨ ਲਈ ਖਾਸ ਤੌਰ ਤੇ ਕਮੇਡੀਅਨ, ਆਰਕੈਸਟਰਾ, ਲਾਈਵ ਬੈਂਡ, ਲਾਈਵ ਸਿੰਗਰ ਆਦਿ ਦਾ ਇੰਤਜਾਮ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਕਲਾਕਾਰੀ ਨਾਲ ਸਮਾਂ ਬੰਨ ਦਿੱਤਾ। ਮੁੱਖ ਮਹਿਮਾਨਾਂ ਵੱਲੋਂ ਵਿਦਿਆਰਥੀਆਂ ਦੀਆਂ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਤੇ ਕਾਲਜ ਵੱਲੋਂ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਡਾ .ਆਰਕੇ ਗੋਇਲ (ਚੇਅਰਮੈਨ) ਨੇ ਕਿਹਾ ਕਿ ਇਸ ਕਾਰਨੀਵਲ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਰਚਨਾਤਮਕ ਸਮਰਥਾ ਤੇ ਕਲਾਤਮਕ ਹੁਨਰ ਨੂੰ ਵਿਕਸਿਤ ਕਰਨਾ ਸੀ, ਕਿਉਂਕਿ ਉਹ ਆਪਣੇ ਵਿਦਿਆਰਥੀਆਂ ਨੂੰ ਨਾ ਸਿਰਫ ਅੱਜ ਦੇ ਨੇਤਾਵਾਂ ਵੱਜੋਂ, ਸਗੋਂ ਰਚਨਾਤਮਕ ਅਤੇ ਕਲਾਤਮਕ ਮਨੁੱਖ ਵਜੋਂ ਵੀ ਵਿਕਸਿਤ ਕਰਨ ਲਈ ਵੀ ਵਚਨਬੱਧ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਰਚਨਾਤਮਕ, ਸਾਹਿਤਕ ਅਤੇ ਕਲਾਤਮਕ ਗੁਣਾਂ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਡਾ.ਕੇਸ਼ਵ ਗੋਇਲ (ਐਮਡੀ) ਨੇ ਕਿਹਾ ਕਿ ਕਾਲਜ ਨੇ ਹਮੇਸ਼ਾ ਤੋਂ ਅਕਾਦਮਿਕ ਉੱਤਮਤਾ ਤੇ ਰਚਨਾਤਮਕ ਗੁਣਾਂ ਵਿਚਕਾਰ ਸੰਤੁਲਨ ਕਾਇਮ ਰੱਖਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਅਤੇ ਆਪਣੇ ਕੈਰਿਅਰ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਪ੍ਰੋ. ਵਿਕਾਸ ਗੋਇਲ, ਡਾ. ਮੁਨੀਸ਼ ਗੋਇਲ, ਡਾ. ਰਿਤੂ ਚੋਪੜਾ, ਅੰਜੂ ਖੋਸਲਾ ਹਾਜ਼ਰ ਸਨ।