ਮੋਰਚੇ ਦੀਆਂ ਤਿਆਰੀਆਂ ਲਈ ਕਈ ਪਿੰਡਾਂ ’ਚ ਕੀਤੀਆਂ ਮੀਟਿੰਗਾਂ ਮੋਰਚੇ ਦੀਆਂ ਤਿਆਰੀਆਂ ਲਈ ਕਈ ਪਿੰਡਾਂ ’ਚ ਕੀਤੀਆਂ ਮੀਟਿੰਗਾਂ
Publish Date: Thu, 10 Sep 2026 03:51 PM (IST)
Updated Date: Fri, 11 Sep 2026 04:02 AM (IST)
ਸਟਾਫ ਰਿਪੋਰਟ, ਪੰਜਾਬੀ ਜਾਗਰਣ, ਸੰਗਰੂਰ : ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ 14 ਸਤੰਬਰ ਤੋਂ 5 ਦਿਨ ਪੂਰੇ ਪੰਜਾਬ ਵਿੱਚ ਮੰਤਰੀਆਂ ਦੇ ਘਰਾਂ ਦੇ ਸੱਦੇ ਤੇ ਸੁਨਾਮ ਵਿਖੇ ਮੰਤਰੀ ਅਮਨ ਅਰੋੜਾ ਦੇ ਗੇਟ ਅੱਗੇ ਲਾਉਣ ਵਾਲੇ ਮੋਰਚੇ ਦੀ ਤਿਆਰੀ ਵਜੋਂ ਪਿੰਡ ਮੰਡੇਰ ਖੁਰਦ, ਦੁੱਲਟ ਵਾਲਾ, ਲੋਹਾਖੇੜਾ,ਪਿੰਡੀ ਕੇਹਰ ਸਿੰਘ ਵਾਲਾ ਵਿੱਚ ਮੀਟਿੰਗ ਬਲਾਕ ਆਗੂ ਗੁਰਦੀਪ ਮੰਡੇਰ ਖੁਰਦ ਦੀ ਅਗਵਾਈ ਵਿੱਚ ਕੀਤੀਆਂ ਗਈਆਂ। ਇਸ ਮੌਕੇ ਜ਼ਿਲਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਅਤੇ ਬਲਜਿੰਦਰ ਲੌਂਗੋਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਆਪ ਸਰਕਾਰ ਦੇ ਵੱਲੋਂ ਐੱਮਐੱਸਪੀ ਮੰਗ ਨੂੰ ਲੈ ਕੇ ਸ਼ੰਭੂ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਲੱਗੇ ਮੋਰਚੇ ਨੂੰ ਬੀਜੇਪੀ ਦੀ ਝੋਲੀ ’ਚ ਪੈ ਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਕੇ ਉਖੇੜ ਦਿੱਤਾ ਸੀ ਅਤੇ ਕਿਸਾਨਾਂ ਦੀਆਂ ਟਰਾਲੀਆਂ ਸਮੇਤ 3 ਕਰੋੜ 77 ਲੱਖ ਰੁਪਏ ਦਾ ਸਾਮਾਨ ਖੁਰਦ ਬੁਰਦ ਕਰ ਦਿੱਤਾ। ਪ੍ਰੰਤੂ ਸਰਕਾਰ ਕਿਸਾਨਾਂ ਦੇ ਸਮਾਨ ਦੀ ਭਰਪਾਈ ਕਰਨ ਲਈ ਤਿਆਰ ਨਹੀਂ ਹੈ ਅਤੇ ਚੁਟਕੀਆਂ ਵਿੱਚ ਐੱਮਐੱਸਪੀ ਦੇਣ ਵਾਲੀ ਸਰਕਾਰ ਪੰਜ ਫਸਲਾਂ ਤੇ ਐੱਮਐੱਸਪੀ ਦੇਣ ਤੋਂ ਵੀ ਭੱਜ ਰਹੀ ਹੈ। ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖ਼ਤਮ ਕਰਨ ਦਾ ਵਾਅਦਾ ਕਰਕੇ ਆਈ ਸਰਕਾਰ ਕਰਜ਼ਾ ਖ਼ਤਮ ਕਰਨ ਤੋਂ ਭੱਜ ਰਹੀ ਹੈ। ਕਿਸਾਨਾਂ ਵੱਲੋਂ ਲੰਘੀਂ 31 ਅਗਸਤ ਨੂੰ 23 ਮੰਗਾਂ ਦਾ ਮੰਗ ਪੱਤਰ ਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਵੱਡੇ ਇਕੱਠ ਕਰਕੇ ਦਿੱਤਾ ਗਿਆ। ਪਰ ਹਾਲੇ ਤੱਕ ਸਰਕਾਰ ਵੱਲੋਂ ਕੋਈ ਮੀਟਿੰਗ ਸੱਦ ਕੇ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ। ਹੁਣ ਪਿੰਡ ਪਿੰਡ ਵੱਡੀ ਤਿਆਰੀ 14 ਸਤੰਬਰ ਦੇ ਮੋਰਚੇ ਲਈ ਮਾਵਾਂ ਭੈਣਾਂ ਦੀਆਂ ਮੀਟਿੰਗਾਂ, ਟਰੈਕਟਰ ਮਾਰਚ, ਢੋਲ ਮਾਰਚ ਤੇ ਰਾਸ਼ਨ ਇਕੱਠਾ ਕਰਕੇ ਵੱਡੀ ਲਾਮਬੰਦੀ ਕਰਕੇ ਸੈਂਕੜੇ ਟਰੈਕਟਰ ਟਰਾਲੀਆਂ ਸਮੇਤ ਵੱਡਾ ਮੋਰਚਾ ਅਮਨ ਅਰੋੜਾ ਦੇ ਗੇਟ ਅੱਗੇ ਲਾਇਆ ਜਾਵੇਗਾ। ਮੀਟਿੰਗ ਨੂੰ ਬਲਾਕ ਆਗੂ ਸੁਖਦੇਵ ਲੌਂਗੋਵਾਲ, ਦਰਵਾਰਾ ਲੋਹਾਖੇੜਾ, ਬੰਤ ਸਿੰਘ, ਗੁਰਮੀਤ ਮੰਡੇਰ ਖੁਰਦ ਆਦਿ ਨੇ ਸੰਬੋਧਨ ਕੀਤਾ।