- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਵੱਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਸਬੰਧੀ ਮੀਟਿੰਗ ਅੱਜ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਅਨਾਜ ਮੰਡੀ ਵਿੱਚ ਬਾਸਮਤੀ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਜਦੋਂ ਕਿ ਪੀਆਰ ਝੋਨਾ ਅਕਤੂਬਰ ਦੇ ਪਹਿਲੇ ਹਫਤੇ ਆਉਣ ਦੀ ਸੰਭਾਵਨਾ ਹੈ। ਆੜ੍ਹਤੀ ਐਸੋਸੀਏਸ਼ਨ ਲਹਿਰਾਗਾਗਾ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਖਰੀਦ ਪ੍ਰਬੰਧਾਂ ਸਬੰਧੀ 25 ਸਤੰਬਰ ਨੂੰ ਸਮੂਹ ਆੜ੍ਹਤੀਆਂ ਦੀ ਮੀਟਿੰਗ ਆਪਣੀ ਦੁਕਾਨ ’ਤੇ ਰੱਖੀ ਹੋਈ ਹੈ। ਇਸ ਵਾਰੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਸ਼ੰਭੂ ਗੋਇਲ ਆੜ੍ਹਤੀ ਨੇ ਦੱਸਿਆ ਕਿ ਹਰੇਕ ਫਸਲੀ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਆੜ੍ਹਤੀਆਂ ਦੀ ਮੀਟਿੰਗ ਰੱਖੀ ਜਾਂਦੀ ਹੈ, ਜਿਸ ਵਿੱਚ ਆੜ੍ਹਤੀ ਭਰਾ ਆਪਣੀਆਂ ਮੰਗਾਂ ਮੁਸ਼ਕਲਾਂ ਪ੍ਰਧਾਨ ਦੇ ਸਨਮੁਖ ਰੱਖਦੇ ਹਨ ਅਤੇ ਪ੍ਰਧਾਨ ਜੀਵਨ ਕੁਮਾਰ ਰੱਬੜ ਜੋ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਚਚੇਰੇ ਭਰਾ ਹਨ, ਇਨ੍ਹਾਂ ਮੁਸ਼ਕਿਲਾਂ ਨੂੰ ਆਪਣੇ ਪੱਧਰ ਤੇ ਜਾਂ ਵੱਡੀ ਮੁਸ਼ਕਿਲ ਮੰਤਰੀ ਦੇ ਸਹਿਯੋਗ ਨਾਲ ਹੱਲ ਕਰਦੇ ਹਨ। ਇਸ ਮੀਟਿੰਗ ਵਿੱਚ ਬਾਸਮਤੀ ਜੀਰੀ ਦੇ ਖਰੀਦਦਾਰਾਂ, ਪੇਮੈਂਟਾਂ ਸਬੰਧੀ ਵੀ ਗੱਲਬਾਤ ਹੁੰਦੀ ਹੈ ਅਤੇ ਆ ਰਹੇ ਸੀਜਨ ਦੇ ਸਨਮੁਖ ਫੜ੍ਹ, ਬਾਰਦਾਨੇ ਅਤੇ ਹੋਰ ਦਿੱਕਤਾਂ ਬਾਰੇ ਵੀ ਵਿਚਾਰ ਵਟਾਂਦਰਾ ਕਰਕੇ ਹੱਲ ਕੀਤਾ ਜਾਂਦਾ ਹੈ ਤਾਂ ਜੋ ਝੋਨੇ ਦੇ ਸੀਜ਼ਨ ਵਿੱਚ ਕਿਸੇ ਆੜ੍ਹਤੀ ਮਜ਼ਦੂਰ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।