- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਪ੍ਰਧਾਨਗੀ ਹੇਠ ਪਿੰਡ ਚੀਮਾ ਵਿਸ਼ਵਕਰਮਾ ਮੰਦਰ ਵਿਖੇ ਕੀਤੀ ਗਈ। ਜਿਸ ’ਚ ਜੇਲ੍ਹ ’ਚ ਬੰਦ ਕਿਸਾਨ ਆਗੂਆਂ ਬਲਦੇਵ ਸਿੰਘ ਚੌਕੇ, ਸਗਨਦੀਪ ਸਿੰਘ ਜਿਉਂਦ ਦੀ ਰਿਹਾਈ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪੰਜਾਬ ਸਰਕਾਰ ਵੱਲੋਂ ਅੰਨਾ ਜਬਰ ਕਰਨ ਤੋਂ ਬਾਅਦ ਮਸਲਾ ਹੱਲ ਕਰਨ ਦੀ ਬਜਾਏ ਸਮਝੌਤੇ ਤੋਂ ਮੁੱਕਰਿਆ ਇਸ ਲਈ ਗਿਆ ਕਿ ਜਬਰ ਕਰਨ ਵਾਸਤੇ ਰਾਹ ਪੱਧਰਾ ਕੀਤਾ ਜਾ ਸਕੇ ਜੋ ਉਨ੍ਹਾਂ ਕੀਤਾ ਇਸ ਤੋਂ ਬਾਅਦ ਬਠਿੰਡਾ ਜ਼ਿਲ੍ਹਾ ਦੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਰਿਹਾਈ ਸਬੰਧੀ ਕਾਰਵਾਈ ਸ਼ੁਰੂ ਕਰਨ ਲਈ ਅਰਜ਼ੀ ਮੰਗੀ ਗਈ ਸੀ ਜੋ ਜਥੇਬੰਦੀ ਵੱਲੋਂ ਦਿੱਤੀ ਜਾ ਚੁੱਕੀ ਹੈ। ਜਿਸ ’ਚ ਸੂਬਾ ਕਮੇਟੀ ਵੱਲੋਂ 14 ਫਰਵਰੀ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਜੋ ਪੂਰਾ ਹੋ ਗਿਆ।ਇਸ ਸਬੰਧੀ ਜ਼ਿਲ੍ਹੇ ਦੀ ਮੀਟਿੰਗ ਕਰਕੇ 18 ਫਰਵਰੀ ਨੂੰ ਬਠਿੰਡਾ ’ਚ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਜੇਲ ਤੋਂ ਰਿਹਾਅ ਕਰਾਉਣ ਲਈ ਵੱਖ - ਵੱਖ ਰੂਪਾਂ ’ਚ ਚੱਲ ਰਹੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਸਰਕਾਰ ਨੂੰ ਹੋਰ ਇਸ ਕਰਕੇ ਦਿੱਤਾ ਗਿਆ ਸੀ ਸਮਾਂ ਦਿੱਤਾ ਕਿ ਲੋਕਾਂ ਨੂੰ ਗੱਲ ਸਾਫ਼ ਹੋ ਸਕੇ ਜੇਕਰ ਪੰਜਾਬ ਸਰਕਾਰ ਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਕਿਸਾਨ ਆਗੂਆਂ ਨੂੰ 18 ਫਰਵਰੀ ਤੋਂ ਪਹਿਲਾ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਇਹ ਐਕਸ਼ਨ ਤਹਿ ਹੋਇਆ ਹੈ।ਉਨਾਂ 6 ਫਰਵਰੀ ਨੂੰ ਫਿਰ ਕਿਸਾਨਾਂ ਤੇ ਕੀਤੇ ਪੰਜ ਝੂਠੇ ਪੁਲਿਸ ਕੇਸਾਂ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਹਨਾਂ ਪੁਲਿਸ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਅਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਵਾਰ-ਵਾਰ ਸਮਝੌਤੇ ਕਰਕੇ ਮੁੱਕਰ ਰਿਹਾ ਹੈ ਅਤੇ ਕਿਸਾਨਾਂ ਖਿਲਾਫ ਜਬਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਪਹਿਲਾਂ ਜੂਨ ’ਚ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ 10 ਦਿਨਾਂ ਅੰਦਰ ਰਿਹਾਅ ਕਰਨ ਦਾ ਵਾਅਦਾ ਕੀਤਾ ਗਿਆ, ਉਸ ਤੋਂ ਬਾਅਦ 19 ਜਨਵਰੀ ਨੂੰ ਫਿਰ ਬਠਿੰਡਾ ਡੀਸੀ ਵੱਲੋਂ ਇੱਕ ਦੋ ਦਿਨਾਂ ਵਿੱਚ ਮਸਲਾ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਗਿਆ, 5 ਫਰਵਰੀ ਨੂੰ ਫਿਰ ਮੀਟਿੰਗ ਦੌਰਾਨ ਕਿਹਾ ਕਿ 6 ਫਰਵਰੀ ਦੀ ਮੀਟਿੰਗ ਚ ਮਸਲੇ ਦਾ ਹੱਲ ਕੀਤਾ ਜਾਵੇਗਾ ਪਰ 5 ਫਰਵਰੀ ਰਾਤ ਨੂੰ ਹੀ ਕਿਸਾਨਾਂ ਦੇ ਘਰਾਂ ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਅਤੇ ਸ਼ਾਂਤਮਈ ਰੋਸ ਕਰਦੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਸੜਕਾਂ ਤੇ ਨਾਕੇ ਲਾ ਕੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਪਰ ਕਿਸਾਨਾਂ ਤੇ ਹੀ ਅਮਨ ਕਾਨੂੰਨ ਭੰਗ ਕਰਨ ਦਾ ਦੋਸ਼ ਲਾਇਆ ਗਿਆ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ ਨੂੰ ਪੰਜ ਅਪ੍ਰੈਲ 2025 ਤੋਂ ਜੇਲ ਵਿੱਚ ਬੰਦ ਕੀਤਾ ਹੋਇਆ ਹੈ, ਜਿਨਾਂ ਨੇ ਚੌਕੇ ਸਕੂਲ ਵਿੱਚ ਹੋ ਰਹੇ ਭ੍ਰਿਸਟਾਚਾਰ ਖਿਲਾਫ ਲੜ ਰਹੇ ਅਧਿਆਪਕਾਂ ਦੀ ਹਮਾਇਤ ਕੀਤੀ ਸੀ ਅਤੇ ਪਿੰਡ ਜਿਉਂਦ ਵਿਖੇ ਆਪਣੀ ਜਮੀਨਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਸਨ ਪਰ ਇਹਨਾਂ ਨੂੰ ਪੁਲਿਸ ਨੇ ਇੱਕ ਝੂਠੇ ਕੇਸ ਵਿੱਚ ਲਗਾਤਾਰ ਬੰਦ ਕੀਤਾ ਹੋਇਆ ਹੈ ਅਤੇ ਇਸ ਕੇਸ ਨੂੰ ਅਦਾਲਤ ਵਿੱਚ ਚਾਰਜ ਤੇ ਲਾਉਣ ਤੋਂ ਬਾਅਦ ਵੀ ਬਹਿਸ ਤੇ ਨਹੀਂ ਲਗਾਇਆ ਜਾ ਰਿਹਾ। ਜੇਕਰ ਪੰਜਾਬ ਸਰਕਾਰ ਤੋਂ ਪ੍ਰਸ਼ਾਸਨ ਵੱਲੋਂ ਧਿਆਨ ਨਾਂ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ, ਬਲੌਰ ਸਿੰਘ ਛੰਨਾ, ਨਰਿੱਪਜੀਤ ਸਿੰਘ ਬਡਬਡ, ਜੱਜ ਸਿੰਘ ਗਹਿਲ, ਕੁਲਜੀਤ ਸਿੰਘ ਵਜੀਦਕੇ, ਮਾਨ ਸਿੰਘ ਗੁਰਮ, ਮਲਕੀਤ ਸਿੰਘ ਹੇੜੀਕੇ, ਨਾਜ਼ਰ ਸਿੰਘ ਠੁੱਲੀਵਾਲ, ਗੁਰਚਰਨ ਸਿੰਘ ਭਦੌੜ, ਜਗਤਾਰ ਸਿੰਘ ਢਿਲਵਾਂ, ਹਰੀ ਸਿੰਘ ਭਗਤਪੁਰਾ, ਦਰਸ਼ਨ ਸਿੰਘ ਚੀਮਾ,ਔਰਤ ਆਗੂ ਕਮਲਜੀਤ ਕੌਰ ਬਰਨਾਲਾ, ਲਖਵੀਰ ਕੌਰ ਧਨੌਲਾ, ਮਨਜੀਤ ਕੌਰ ਕਾਨੇਕੇ, ਬਿੰਦਰ ਪਾਲ ਕੌਰ ਭਦੌੜ ਆਦਿ ਆਗੂ ਹਾਜ਼ਰ ਸਨ।