- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਮਡੀਬੀ ਗਰੁੱਪ ਨੇ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸ਼ਹੀਦ ਬਚਨ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਰੋਜ਼ਾਨਾ ਇੱਥੇ ਨੈਸ਼ਨਲ ਸਟਾਈਲ ਕਬੱਡੀ ਦੇ ਖਿਡਾਰੀਆਂ ਦੇ ਚਾਰ ਗਰਾਊਂਡਾਂ ਦੇ ਵਿੱਚ ਵੱਖ-ਵੱਖ ਵਰਗਾਂ ਦੇ ਖਿਡਾਰੀ ਪ੍ਰੈਕਟਿਸ ਕਰਦੇ ਹਨ। ਕਬੱਡੀ ਕੋਚ ਜਸਪਾਲ ਸਿੰਘ ਪਾਲਾ ਅੰਮ੍ਰਿਤ ਸਿੰਘ ਕਸ਼ਮੀਰ ਸਿੰਘ ਅਤੇ ਰਾਮ ਕੁਮਾਰ ਪੱਪੂ ਦੀ ਕੋਚਿੰਗ ਹੇਠ ਸੈਂਕੜੇ ਖਿਡਾਰੀ ਕਸਰਤ ਕਰਦੇ ਹਨ। ਇੱਕ ਐੱਮਡੀਬੀ ਵਿਲਡਰ ਐਂਡ ਕਲੋਰਾਈਜ਼ਰ ਗਰੁੱਪ ਵੱਲੋਂ ਖਿਡਾਰੀਆਂ ਨੂੰ 55 ਦੇ ਕਰੀਬ ਕਿੱਟਾਂ ਵੰਡੀਆਂ ਗਈਆਂ। ਜਸਪਾਲ ਸਿੰਘ ਪਾਲਾ, ਕਸ਼ਮੀਰ ਸਿੰਘ ਰੋੜੇਵਾਲ ਅਤੇ ਹੋਰ ਖਿਡਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਇਹ ਕਿੱਟਾਂ ਐੱਮਡੀਬੀ ਗਰੁੱਪ ਦੇ ਐਮਡੀ ਪੰਕਜ ਬਾਂਸਲ ਅਤੇ ਸੁਰਿੰਦਰ ਬਾਂਸਲ ਵੱਲੋਂ ਦਿੱਤੀਆਂ ਗਈਆਂ ਹਨ। ਇਸ ਲਈ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਸੁਖਵਿੰਦਰ ਸਿੰਘ ਭਿੰਦਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੜਬਾ ਦਾ ਖੇਡ ਸਟੇਡੀਅਮ ਇੰਟਰਨੈਸ਼ਨਲ ਖਿਡਾਰੀਆਂ ਦਾ ਸਟੇਡੀਅਮ ਹੈ ਜਿੱਥੇ ਸੈਂਕੜੇ ਹੀ ਕੌਮਾਂਤਰੀ ਖਿਡਾਰੀ ਪੈਦਾ ਹੋਏ ਹਨ। ਖਿਡਾਰੀਆਂ ਨੂੰ ਹੋਰ ਉੱਚ ਪੱਧਰ ਦੇ ਲੈ ਕੇ ਜਾਣ ਲਈ ਉਹਨਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਿੱਤ ਮੰਤਰੀ ਚੀਮਾ ਦੀ ਬਦੌਲਤ ਇਸ ਖੇਡ ਸਟੇਡੀਅਮ ਦੇ ਵਿੱਚ 11 ਖੇਡਾਂ ਇੱਕੋ ਸਮੇਂ ਖੇਡੀਆਂ ਜਾ ਸਕਦੀਆਂ ਹਨ। ਇਸ ਮੌਕੇ ਸੇਵਾ ਮੁਕਤ ਪੁਲਿਸ ਇੰਸਪੈਕਟਰ ਰਾਮ ਕੁਮਾਰ ਪੱਪੂ, ਅੰਮ੍ਰਿਤ ਸਿੰਘ, ਹਰਦੇਵ ਸਿੰਘ ਗੁੱਜਰਾਂ ਹਾਜ਼ਰ ਸਨ।