- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਸੀ ਮੌਕੇ ਮਾ. ਦਰਸ਼ਨ ਸਿੰਘ ਕਾਤਿਲ ਅਤੇ ਵਿਦਵਾਨ ਸਿੰਘ ਸੋਨੀ ਨੂੰ ਯਾਦ ਕੀਤਾ

" ਫੁੱਲਾਂ ਨਾਲ ਲੱਦੇ ਜਿਹੜੇ ਖੁਸ਼ਬੂ ਫੈਲਾਉਣਗੇ - ਧਰਮਵੀਰ ਕਪਿਲ
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ,
ਸ਼ੇਰਪੁਰ : ਸਾਹਿਤ ਸਭਾ ਸ਼ੇਰਪੁਰ ਦੀ ਮਹੀਨਾਵਾਰ ਇਕੱਤਰਤਾ ਵਿਅੰਗ ਕਵੀ ਹਰਨੇਕ ਸਿੰਘ ਸ਼ੇਰਪੁਰੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਇਲਾਕੇ ਦੇ ਸਾਹਿਤਕਾਰਾਂ , ਪਾਠਕਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਸਭਾ ਦੇ ਮੁਢਲੇ ਮੈਂਬਰਾਂ ’ਚ ਸ਼ੁਮਾਰ ਮਾਸਟਰ ਦਰਸ਼ਨ ਸਿੰਘ ‘ਕਾਤਿਲ’ ਨੂੰ ਉਨ੍ਹਾਂ ਦੀ18ਵੀਂ ਬਰਸੀ ਮੌਕੇ ਯਾਦ ਕੀਤਾ ਗਿਆ ਅਤੇ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਵਿਗਿਆਨੀ ਅਤੇ ਸਾਹਿਤਕਾਰ ਵਿਦਵਾਨ ਸਿੰਘ ਸੋਨੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਹਾਜ਼ਰ ਲੇਖਕਾਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ ਜਿਸ ਦੌਰਾਨ ਭੋਲਾ ਸਿੰਘ ਟਿੱਬਾ ਨੇ ਛੋਟੀ ਬਹਿਰ ਦੀ ਗ਼ਜ਼ਲ , ਵਿਜੈ ਕੁਮਾਰ ਹੈਪੀ ਵੱਲੋਂ ਸੁਰਮਾਂ , ਮਨਦੀਪ ਸ਼ਾਇਰ ਨੇ ਨਜ਼ਮ ‘ਬਾਘਾ ਬਾਰਡਰ’ ਪੇਸ਼ ਕੀਤੀ। ਪ੍ਰਸਿੱਧ ਗੀਤਕਾਰ ਬਖਸ਼ੀਸ਼ ਅਲਾਲ ਉਰਫ਼ ਸਿੱਧੂ ਅਲਾਲ ਨੇ ‘ਮਾਂ ਦਾ ਕਰਜ਼’ ਅਤੇ ‘ਬਿਰਧ ਆਸ਼ਰਮ’ ਨਾਲ ਹਾਜ਼ਰੀ ਲਵਾਈ, ਉੱਭਰਦੇ ਸ਼ਾਇਰ ਧਰਮਵੀਰ ਕਪਿਲ ਨੇ ਆਪਣੀ ਗ਼ਜ਼ਲ ‘ਫੁੱਲਾਂ ਨਾਲ ਲੱਦੇ ਜਿਹੜੇ ਖੁਸ਼ਬੂ ਫਲਾਉਣਗੇ’ ਨਾਲ ਵਾਹ-ਵਾਹ ਖੱਟੀ । ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ ਨੇ ਗ਼ਜ਼ਲ ‘ਮੇਰੇ ਨਾਂ ਤੋਂ ਕੁਝ ਕੁ ਬੰਦੇ ਜਲਦੇ ਨੇ, ਸ਼ਹਿਰ ਜਿਨ੍ਹਾਂ ਦੇ ਕਾਲੇ ਧੰਦੇ ਚਲਦੇ ਨੇ ।’ ਤਰਨੰਮ ਵਿੱਚ ਪੇਸ਼ ਕੀਤੀ। ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਔਲਖ ਨੇ ਪੜ੍ਹੀਆਂ ਗਈਆਂ ਰਚਨਾਵਾਂ ਤੇ ਟਿੱਪਣੀਆਂ/ ਸਰਹਾਨਾ ਕਰਦੇ ਹੋਏ ਹੋਰ ਬਿਹਤਰ ਲੇਖਣੀ ਅਤੇ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ । ਸਾਹਿਤ ਸਭਾ ਦੇ ਅਹੁਦੇਦਾਰਾਂ ਨੇ ਇਲਾਕੇ ਦੀਆਂ ਬੱਚੀਆਂ ਅਤੇ ਨੌਜਵਾਨਾਂ ਨੂੰ ਸਾਹਿਤ ਨਾਲ ਜੁੜਨ ਦੀ ਅਪੀਲ ਕਰਦਿਆਂ ਮਹੀਨੇ ਦੇ ਹਰ ਪਹਿਲੇ ਸ਼ਨੀਵਾਰ ਮੀਟਿੰਗ ਵਿੱਚ ਹਾਜ਼ਰੀ ਲਵਾਉਣ ਲਈ ਕਿਹਾ। ਇਸ ਮੌਕੇ ਮਾਸਟਰ ਜੋਗਿੰਦਰ ਸਿੰਘ ਬੜਿੰਗ (ਨਾਗ) , ਹਰਨੇਕ ਸਿੰਘ ਸ਼ੇਰਪੁਰੀ ਅਤੇ ਡਾ: ਭਰਪੂਰ ਸਿੰਘ ਭੱਠਲ ਕਾਲਾਬੂਲਾ ਨੇ ਪਾਠਕ ਵਰਗ ਵੱਜੋਂ ਆਨੰਦ ਮਾਣਿਆ ।