ਮਨਦੀਪ ਸੁਨਾਮ ਲਾਈਫਟਾਈਮ ਐਚੀਵਮੈੱਟ ਐਵਾਰਡ ਨਾਲ ਸਨਮਾਨਿਤ
ਮਨਦੀਪ ਸੁਨਾਮ ਲਾਈਫਟਾਈਮ ਐਚੀਵਮੈੱਟ ਐਵਾਰਡ ਨਾਲ ਸਨਮਾਨਿਤ
Publish Date: Mon, 31 Aug 2026 04:46 PM (IST)
Updated Date: Tue, 01 Sep 2026 04:01 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸਰਹੱਦ ਏ ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਵੱਲੋਂ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੇ ਜੰਮਪਲ ਖੇਡ ਲੇਖਕ ਅਤੇ ਅਧਿਆਪਕ ਮਨਦੀਪ ਸਿੰਘ ਸੁਨਾਮ ਨੂੰ ਖੇਡਾਂ ਬਾਰੇ ਕਿਤਾਬਾਂ ਅਤੇ ਆਰਟੀਕਲ ਲਿਖਣ ਬਦਲੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਨੇ ਆਪਣੇ 25 ਸਾਲ ਪੂਰੇ ਹੋਣ ’ਤੇ ਸਿਲਵਰ ਜੁਬਲੀ ਸਨਮਾਨ ਸਮਾਰੋਹ ਕਰਵਾਇਆ ਹੈ। ਬੁਲਾਰਿਆਂ ਨੇ ਮਨਦੀਪ ਸਿੰਘ ਸੁਨਾਮ ਬਾਰੇ ਆਖਿਆ ਕਿ ਛੋਟੀ ਉਮਰੇ ਖੇਡਾਂ ਬਾਰੇ ਦਰਜ਼ਨ ਦੇ ਕਰੀਬ ਕਿਤਾਬਾਂ ਤੋਂ ਇਲਾਵਾ ਅਖ਼ਬਾਰਾਂ ਵਿੱਚ ਸੈਂਕੜੇ ਆਰਟੀਕਲ ਲਿਖਕੇ ਨੌਜਵਾਨਾਂ ਅੰਦਰ ਖੇਡਾਂ ਪ੍ਰਤੀ ਚਿਣਗ ਪੈਦਾ ਕੀਤੀ ਹੈ। ਇਸ ਮੌਕੇ ਐਵਾਰਡ ਦੇਣ ਵਾਲਿਆਂ ਵਿੱਚ ਹਾਕੀ ਦੇ ਓਲੰਪੀਅਨ ਅਰਜੁਨਾ ਐਵਾਰਡੀ ਹਰਚਰਨ ਸਿੰਘ ਬੋਪਾਰਾਏ, ਬਾਸਕਟਬਾਲ ਦੀ ਅਰਜੁਨਾ ਐਵਾਰਡੀ ਸੁਮਨ ਸ਼ਰਮਾ ਹਾਜ਼ਰ ਸਨ । ਮਨਦੀਪ ਸਿੰਘ ਸੁਨਾਮ ਜਿਸਨੇ ਕਿ ਖੇਡ ਸਾਹਿਤ ਦੀਆਂ ਦਸ ਕਿਤਾਬਾਂ ਅਤੇ ਸੈਂਕੜੇ ਆਰਟੀਕਲ ਲਿਖੇ ਹਨ ਅਤੇ ਖੇਡਾਂ ਨੂੰ ਪ੍ਰਮੋਟ ਕਰਨ ਲਈ ਉਪਰਾਲੇ ਕੀਤੇ ਹਨ ਦੀਆਂ ਖੇਡ ਸੇਵਾਵਾਂ ਬਦਲੇ ਉਸ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਵੀ ਮਨਦੀਪ ਸਿੰਘ ਸੁਨਾਮ ਦੀਆਂ ਖੇਡ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਖੇਡ ਪੱਤਰਕਾਰੀ ਦੀ ਬੁਲੰਦ ਕਲਮ ਜਤਿੰਦਰ ਸਾਬੀ ਹਾਜ਼ਰ ਸਨ।