- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਰ ਦਰੱਖਤ ’ਚ ਵੱਜਣ ਕਾਰਨ ਵਿਅਕਤੀ ਦੀ ਮੌਤ, ਪਤਨੀ ਅਤੇ ਦੋਵੇਂ ਪੁੱਤਰ ਜਖਮੀ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕਾਰ ਦਰੱਖਤ ਵਿੱਚ ਵੱਜਣ ਕਾਰਨ ਇਥੋਂ ਨੇੜਲੇ ਪਿੰਡ ਖਾਈ ਦੇ ਇੱਕ ਪਰਿਵਾਰਕ ਮੁਖੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਘਰਵਾਲੀ ਅਤੇ ਦੋਵੇ ਪੁੱਤਰ ਸਖਤ ਜ਼ਖ਼ਮੀ ਹਨ। ਜਿੰਨਾ ਵਿੱਚੋਂ ਇੱਕ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਉਣਾ ਪਿਆ। ਜਾਣਕਾਰੀ ਅਨੁਸਾਰ ਇਥੋਂ ਇਕ ਕਿਲੋਮੀਟਰ ਦੂਰੀ ਤੇ ਪਿੰਡ ਖਾਈ ਦਾ ਇੱਕ ਪਰਿਵਾਰ ਆਪਣੀ ਸੈਂਟਰੋ ਗੱਡੀ ਵਿੱਚ ਸੇਖੂਵਾਸ ਅਤੇ ਪਿਸ਼ੌਰ ਪਿੰਡ ਕੋਲ ਬਣੇ ਬਾਬੇ ਸਿੱਧ ਦੇ ਗੁਰੂਘਰ ਵਿਖੇ ਮੱਥਾ ਟੇਕਣ ਜਾ ਰਹੇ ਸਨ। ਇਸ ਕਾਰ ਵਿੱਚ ਪਰਿਵਾਰ ਦਾ ਮੁਖੀ ਸੁਖਵਿੰਦਰ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ, ਬੇਟਾ ਪਰਮਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਦੋ ਬੱਚੇ ਵੀ ਸਵਾਰ ਸਨ।
ਦੱਸਣ ਮੁਤਾਬਿਕ ਗੱਡੀ ਅੱਗੇ ਨਿਉਲਾ ਆ ਗਿਆ, ਜਿਸ ਤੋਂ ਡਰਦਿਆਂ ਕਾਰ ਚਲਾ ਰਹੇ ਪਰਮਿੰਦਰ ਸਿੰਘ ਨੇ ਸੰਤੁਲਨ ਗਵਾ ਦਿੱਤਾ ਜਿਸ ਕਾਰਨ ਕਾਰ ਸਿੱਧੀ ਦਰੱਖਤ ਵਿੱਚ ਜਾ ਵੱਜੀ। ਜਿਸ ਕਾਰਨ ਡਰਾਈਵਰ ਦੇ ਨਾਲ ਲੱਗਦੀ ਸੀਟ ਤੇ ਬੈਠੇ ਪਰਿਵਾਰ ਦੇ ਮੁਖੀ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਜਦੋਂ ਕਿ ਮ੍ਰਿਤਕ ਸੁਖਵਿੰਦਰ ਸਿੰਘ ਦੇ ਘਰ ਵਾਲੀ ਕਮਲਜੀਤ ਕੌਰ ਅਤੇ ਉਸ ਦੇ ਬੇਟੇ ਪ੍ਰਮਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਜ਼ਖ਼ਮੀ ਹੋ ਗਏ। ਜਿਨਾਂ ਵਿੱਚੋਂ ਕਮਲਜੀਤ ਕੌਰ ਅਤੇ ਜਸਵਿੰਦਰ ਸਿੰਘ ਨੂੰ ਸੁਨਾਮ ਦਾਖਲ ਕਰਵਾਉਣਾ ਪਿਆ, ਜਦੋਂ ਕਿ ਗੱਡੀ ਚਲਾ ਰਹੇ ਪ੍ਰਮਿੰਦਰ ਸਿੰਘ ਦੇ ਜਿਆਦਾ ਸੱਟਾਂ ਅਤੇ ਗੰਭੀਰ ਜ਼ਖ਼ਮੀ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਉਣਾ ਪਿਆ। ਜਾਣਕਾਰੀ ਮੁਤਾਬਕ ਗੱਡੀ ਚਲਾ ਰਹੇ ਪ੍ਰਮਿੰਦਰ ਸਿੰਘ ਦਾ ਚੂਲ੍ਹਾ ਟੁੱਟ ਗਿਆ ਅਤੇ ਸਟੇਰਿੰਗ ਛਾਤੀ ਵਿੱਚ ਵੱਜਾ। ਪ੍ਰੰਤੂ ਤਿੰਨੇ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਦੂਜੇ ਪਾਸੇ, ਮ੍ਰਿਤਕ ਸੁਖਵਿੰਦਰ ਸਿੰਘ ਦਾ ਲਹਿਰਾ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ 174 ਦੀ ਕਾਰਵਾਈ ਕਰਦਿਆਂ ਪੋਸਟਰ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਜਿੱਥੇ ਪਿੰਡ ਖਾਈ ਦੀ ਸ਼ਮਸ਼ਾਨ ਘਾਟ ਵਿਖੇ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ।