- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਨਕੂਵਰ ’ਚ ਮਲੇਰਕੋਟਲਾ ਕਲੱਬ ਨੇ ਮਨਾਈ ਪੰਜਵੀਂ ਵਰ੍ਹੇਗੰਢ

ਪਰਵਾਸੀ ਪੰਜਾਬੀਆਂ ਨੇ ਮਿਲ-ਬੈਠ ਕੇ ਸਾਂਝੇ ਮਸਲਿਆਂ ’ਤੇ ਕੀਤਾ ਵਿਚਾਰ-ਵਟਾਂਦਰਾ
ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਵੈਨਕੂਵਰ ’ਚ ਮਾਲੇਰਕੋਟਲਾ ਕਲੱਬ ਵੱਲੋਂ ਆਪਣੀ ਪੰਜਵੀਂ ਵਰ੍ਹੇਗੰਢ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਲੇਰਕੋਟਲਾ ਜ਼ਿਲ੍ਹੇ ਅਤੇ ਹਲਕਾ ਅਮਰਗੜ੍ਹ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਅਤੇ ਆਪਸੀ ਮਿਲਣ-ਜੁਲਣ ਰਾਹੀਂ ਆਪਣੀਆਂ ਸਾਂਝਾਂ ਨੂੰ ਤਾਜ਼ਾ ਕੀਤਾ। ਕਮਲ ਧਾਲੀਵਾਲ ਪ੍ਰਧਾਨ ਇੰਡੀਅਨ ਓਵਰਸੀਜ ਕਾਂਗਰਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਸਮਾਗਮ ਦੌਰਾਨ ਹਲਕਾ ਅਮਰਗੜ੍ਹ ਅਤੇ ਮਲੇਰਕੋਟਲਾ ਇਲਾਕੇ ਤੋਂ ਵੈਨਕੂਵਰ ਪਹੁੰਚੇ ਵੱਖ-ਵੱਖ ਵਿਅਕਤੀਆਂ ਨਾਲ ਮੁਲਾਕਾਤ ਹੋਈ। ਇਸ ਦੌਰਾਨ ਪੰਜਾਬ ਅਤੇ ਆਪਣੇ ਇਲਾਕੇ ਨਾਲ ਸਬੰਧਤ ਵੱਖ-ਵੱਖ ਸਮਾਜਿਕ ਤੇ ਲੋਕ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਅਜਿਹੇ ਸਮਾਗਮ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਅਤੇ ਆਪਣੇ ਇਲਾਕੇ ਨਾਲ ਜੋੜੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਂਝੇ ਮੰਚਾਂ ’ਤੇ ਇਕੱਠੇ ਹੋਣ ਨਾਲ ਆਪਸੀ ਭਾਈਚਾਰਾ, ਪਿਆਰ ਅਤੇ ਸਾਂਝ ਹੋਰ ਮਜ਼ਬੂਤ ਹੁੰਦੀ ਹੈ।ਸਮਾਗਮ ਦੌਰਾਨ ਮੈਂਬਰਾਂ ਅਤੇ ਹਾਜ਼ਰ ਸੰਗਤ ਨੇ ਮਲੇਰਕੋਟਲਾ ਕਲੱਬ ਦੀ ਪੰਜਵੀਂ ਵਰ੍ਹੇਗੰਢ ਦੀ ਖੁਸ਼ੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਦੀ ਗੱਲ ਆਖੀ।
ਇਸ ਮੌਕੇ ਮਾਲੇਰਕੋਟਲਾ ਕਲੱਬ ਸਰੀ ਬੀਸੀ ਕਨੇਡਾ ਦੇ ਆਗੂ ਬਲਵਿੰਦਰ ਸਿੰਘ ਢਿੱਲੋਂ ਐਕਸ ਸਰਪੰਚ ਜਲਵਾਣਾ, ਜਸਕਿੰਦਰ ਸਿੰਘ ਧਾਲੀਵਾਲ ਸੈਕਟਰੀ, ਪਰਗਟ ਸਿੰਘ ਧਾਲੀਵਾਲ ਦੁਲਮਾ, ਬਲਦੇਵ ਸਿੰਘ ਖਟੜਾ ਅਮਰਗੜ੍ਹ, ਹਰਪ੍ਰੀਤ ਸਿੰਘ ਚੀਮਾ ਮਾਣਕੀ, ਪ੍ਰਭਜੋਤ ਸਿੰਘ ਸੋਹੀ ਫਰਵਾਲੀ, ਲਖਵੀਰ ਸਿੰਘ ਟਿਵਾਣਾ ਲਸੋਈ, ਸਤਨਾਮ ਸਿੰਘ ਜੱਸੜ ਖੇੜੀ ਸੋਢੀਆਂ, ਸਿਮਰਨ ਜੋਤ ਸਿੰਘ ਵਾਲੀਆ ਮਲੇਰਕੋਲਾ ਸੁਖਦੇਵ ਸਿੰਘ ਜਵੰਦਾ ਸਲਾਰ ਤੀਰਥ ਸਿੰਘ ਗਿੱਲ ਫਲੌਂਡ ਕਲਾਂ, ਸੁਖਨੈਬ ਸਿੰਘ ਸਰਪੰਚ ਮੁਹੰਮਦਗੜ, ਸੁਖਦੇਵ ਸਿੰਘ ਸਾਹੀ ਐਕਸ ਸਰਪੰਚ ਮੰਡੀਆਂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।