ਮਹਾਰਾਜਾ ਅਗਰਸੈਨ ਜਯੰਤੀ ਮਨਾਈ
ਮਹਾਰਾਜਾ ਅਗਰਸੈਨ ਜਯੰਤੀ ਮਨਾਈ
Publish Date: Sun, 18 Oct 2026 03:18 PM (IST)
Updated Date: Sun, 18 Oct 2026 03:18 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਮਹਾਰਾਜਾ ਅਗਰਸੈਨ ਜਯੰਤੀ ਮਨਾਈ ਗਈ। ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਦਕਿ ਪੰਜਾਬ ਮਹਿਲਾ ਅਗਰਵਾਲ ਸਭਾ ਦੇ ਪ੍ਰਧਾਨ ਕਾਂਤਾ ਗੋਇਲ, ਜ਼ਿਲ੍ਹਾ ਪ੍ਰਧਾਨ ਅਗਰਵਾਲ ਭਲਾਈ ਬੋਰਡ ਦੇ ਚੇਅਰਮੈਨ ਰਕੇਸ਼ ਕੁਮਾਰ ਸਿੰਗਲਾ ਨੇ ਵੀ ਪਹੁੰਚ ਕੇ ਹਾਜ਼ਰੀ ਲਵਾਈ। ਇਸ ਮੌਕੇ ਮੰਤਰੀ ਗੋਇਲ ਨੇ ਕਿਹਾ ਕਿ ਅਗਰਵਾਲ ਲੋੜਵੰਦ ਭਰਾ ਨਾਲ ਸਾਰੀ ਸਭਾ ਡਟਕੇ ਖੜੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਦਕਾ ਅਗਰਵਾਲ ਭਾਈਚਾਰੇ ’ਚੋਂ ਬਰਿੰਦਰ ਗੋਇਲ ਜਿੱਤ ਕੇ ਮੰਤਰੀ ਬਣੇ ਅਤੇ ਬਨਣ ਸਾਰ ਹੀ ਪਹਿਲਾ ਅਗਰਵਾਲ ਭਾਈਚਾਰੇ ਦੀ ਗੱਲ ਇਨਾਂ ਨੇ ਰੱਖੀ ਅਤੇ ਅਗਰਵਾਲ ਕਮੇਟੀ ਦਾ ਗਠਨ ਵੀ ਹੋਇਆ। ਇਸ ਮੌਕੇ ਓਐਸਡੀ ਰਕੇਸ਼ ਕੁਮਾਰ ਗੁਪਤਾ, ਅਗਰਵਾਲ ਸਭਾ ਲਹਿਰਾ ਦੇ ਪ੍ਰਧਾਨ ਸ਼ੀਸ਼ਪਾਲ ਗਰਗ, ਮਾਰਕੀਟ ਕਮੇਟੀ ਦੇ ਚੇਅਰਮੈਨ ਸੀਸ਼ਪਾਲ ਆਨੰਦ, ਭਾਜਪਾ ਆਗੂ ਵਿਨੋਦ ਸਿੰਗਲਾ,ਪ੍ਰੋਫੈਸਰ ਅਸ਼ੋਕ ਗੋਇਲ ਪ੍ਰਧਾਨ ਸੰਜੀਵ ਕੁਮਾਰ ਰੋਡਾ, ਰਾਮ ਲਾਲ ਲੇਹਲਾ ਵਾਲੇ, ਡਾ. ਸੂਰਜਭਾਨ ਸਿੰਗਲਾ, ਕ੍ਰਿਸ਼ਨ ਕੁਮਾਰ ਰੰਗ ਵਾਲੇ, ਜਸਪਾਲ ਸਰਮਾਂ, ਰੋਮੀ ਗਰਗ, ਤਰਸੇਮ ਚੰਦ ਕੁੱਕੂ, ਰਵਿੰਦਰ ਕੁਮਾਰ ਬੱਬੂ, ਮਨੋਜ ਕੁਮਾਰ, ਕਾਕਾ ਖਲਵਾਲੇ, ਕ੍ਰਿਸ਼ਨ ਸਿੰਗਲਾ ਮੌਜੂਦ ਸਨ।