- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਨਲ ਸਕੂਲ ਚੂੜਲ ਕਲਾਂ ਵਿਖੇ ਜਾਦੂ ਦਾ ਸ਼ੋਅ ਆਯੋਜਿਤ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕਰਨਲ ਪਬਲਿਕ ਸਕੂਲ ਚੂੜਲ ਕਲਾਂ ਵਿਖੇ ਸਵੇਰ ਦੀ ਸਭਾ ਦੌਰਾਨ ਰੈੱਡ ਕਰਾਸ ਸੁਸਾਇਟੀ ਸੰਗਰੂਰ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਜਾਦੂ ਦੇ ਸ਼ੋਅ ਕੀਤਾ ਗਿਆ। ਰੈੱਡ ਕਰਾਸ ਸੁਸਾਇਟੀ ਵੱਲੋਂ ਆਏ ਜਾਦੂਗਰ ਨੇ ਆਪਣੀ ਕਲਾ ਨਾਲ ਬੱਚਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਜਾਦੂਗਰ ਵੱਲੋਂ ਦਿਖਾਏ ਗਏ ਹੈਰਤਅੰਗੇਜ਼ ਕਰਤੱਬਾਂ ਨੂੰ ਵੇਖ ਕੇ ਛੋਟੇ-ਵੱਡੇ ਸਾਰੇ ਬੱਚਿਆਂ ਨੇ ਬਹੁਤ ਆਨੰਦ ਮਾਣਿਆ। ਸਕੂਲ ਦਾ ਵਿਹੜਾ ਬੱਚਿਆਂ ਦੀਆਂ ਤਾੜੀਆਂ ਅਤੇ ਹਾਸਿਆਂ ਨਾਲ ਗੂੰਜ ਉਠਿਆ।ਇਸ ਮੌਕੇ ਤੇ ਬੱਚਿਆਂ ਅਤੇ ਸਟਾਫ ਵੱਲੋਂ ਰੈੱਡ ਕਰਾਸ ਸੁਸਾਇਟੀ ਦੇ ਨੇਕ ਕਾਰਜਾਂ ਲਈ ਦਾਨ ਵੀ ਦਿੱਤਾ ਗਿਆ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਰਿਟਾਇਰਡ ਕਰਨਲ ਓ.ਪੀ. ਰਾਠੀ, ਮੈਡਮ ਚੰਦਰ ਕਲਾ ਰਾਠੀ , ਸੰਸਥਾ ਦੇ ਮੈਨੇਜਰ ਨਰੇਸ਼ ਰਾਠੀ , ਪ੍ਰਿੰਸੀਪਲ ਤਰਸੇਮ ਸ਼ਰਮਾ ਤੇ ਸਮੂਹ ਸਟਾਫ ਹਾਜ਼ਰ ਸਨ।ਪ੍ਰਿੰਸੀਪਲ ਤਰਸੇਮ ਸ਼ਰਮਾਂ ਨੇ ਰੈੱਡ ਕਰਾਸ ਸੁਸਾਇਟੀ ਸੰਗਰੂਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ਕਿ ਸਕੂਲ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਂਦਾ ਰਹੇਗਾ। ਸੰਸਥਾ ਦੇ ਮੈਨੇਜਰ ਨਰੇਸ਼ ਰਾਠੀ ਨੇ ਸਾਰੇ ਵਿਦਿਆਰਥੀਆਂ ਅਤੇ ਰੈੱਡ ਕਰਾਸ ਦੀ ਟੀਮ ਦਾ ਇਸ ਮੌਕੇ ਧੰਨਵਾਦ ਕੀਤਾ।