ਰਟੋਲਾਂ ’ਚ ਮਨਾਈ ਭਗਵਾਨ ਵਾਲਮੀਕਿ ਜੈਅੰਤੀ
ਰਟੋਲਾਂ ’ਚ ਮਨਾਈ ਭਗਵਾਨ ਵਾਲਮੀਕਿ ਜੈਅੰਤੀ
Publish Date: Mon, 26 Oct 2026 03:08 PM (IST)
Updated Date: Mon, 26 Oct 2026 03:10 PM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਰਮਾਇਣ ਦੇ ਰਚੇਤਾ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੀ ਜੈਅੰਤੀ ਪਿੰਡ ਰਟੋਲਾਂ ਵਿਖੇ ਧਰਮਸ਼ਾਲਾ ਕਮੇਟੀ ਤੇ ਨਗਰ ਨਿਵਾਸੀਆਂ ਵੱਲੋਂ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਨਿੱਜੀ ਸਹਾਇਕ ਤਪਿੰਦਰ ਸਿੰਘ ਸੋਹੀ, ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਸਰਪੰਚ, ਗੁਰਸੇਵਕ ਸਿੰਘ ਥਿੰਦ ਮੈਂਬਰ ਬਲਾਕ ਸੰਮਤੀ ਸ਼ਾਮਲ ਹੋਏ। ਬੁਲਾਰਿਆਂ ਨੇ ਮਹਾਂਰਿਸੀ਼ ਵਾਲਮੀਕਿ ਜੀ ਦੀਆਂ ਸਿਖਿਆਵਾਂ ਤੇ ਚੱਲਕੇ ਜੀਵਨ ਬਤੀਤ ਕਰਨ ਦੀ ਤਾਕੀਦ ਕੀਤੀ। ਪਿੰਡ ਦੀ ਸਰਪੰਚ ਰੁਪਿੰਦਰਜੀਤ ਕੌਰ ਦੇ ਪਤੀ ਗੁਰਸੇਵਕ ਸਿੰਘ ਔਲਖ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਤੇ ਸਰਕਾਰ ਵੱੱਲੋਂ ਧਰਮਸਾਲਾ ਦੇ ਪੁਨਰ ਨਿਰਮਾਣ ਲਈ ਦਿੱਤੀ ਗਰਾਂਟ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਹਰਭਜਨ ਸਿੰਘ, ਗਗਨਦੀਪ ਸਿੰਘ ਗਗਨੀ, ਹਰਮਿੰਦਰ ਸਿੰਘ ਜੱਸੀ, ਜਸਵੰਤ ਸਿੰਘ ਮੈਂਬਰ, ਕੁਲਵਿੰਦਰ ਸਿੰਘ ਗਿੱਲ, ਬਿੰਦਰ ਸਿੰਘ, ਜੀਵਨ ਸਿੰਘ, ਕਰਮਜੀਤ ਸਿੰਘ ਮੈਂਬਰ ਤੇ ਬਬਲੀ ਸਿੰਘ ਤੇ ਜੱਗੀ ਸਿੰਘ ਹਾਜਰ ਸਨ।