ਬਰਨਾਲਾ ਪੁੱਜੀ ਭਗਵਾਨ ਜਗਨਨਾਥ ਰੱਥ ਯਾਤਰਾ, ਜੈਕਾਰਿਆਂ ਨਾਲ ਗੂੰਜਿਆ ਆਕਾਸ਼ ਬਰਨਾਲਾ ਪੁੱਜੀ ਭਗਵਾਨ ਜਗਨਨਾਥ ਰੱਥ ਯਾਤਰਾ, ਸ਼ਰਧਾਲੂਆਂ ਨੇ ਕੀਤਾ ਭਰਵਾਂ ਸਵਾਗਤ
Publish Date: Mon, 20 Jul 2026 06:57 PM (IST)
Updated Date: Tue, 21 Jul 2026 04:04 AM (IST)
: ਰੱਥ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਲਗਾਈਆਂ ਖਾਣ-ਪੀਣ ਦੀਆਂ ਸਟਾਲਾਂ, ਭਗਤਾਂ ਦੀ ਕੀਤੀ ਨਿਸ਼ਕਾਮ ਸੇਵਾ ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਭਗਵਾਨ ਜਗਨਨਾਥ ਜੀ ਦੀ ਪਵਿੱਤਰ ਰੱਥ ਯਾਤਰਾ ਜਦੋਂ ਬਰਨਾਲਾ ਪੁੱਜੀ ਤਾਂ ਸ਼ਹਿਰ ਦਾ ਮਾਹੌਲ ਭਗਤੀ ਰੰਗ ’ਚ ਰੰਗਿਆ ਨਜ਼ਰ ਆਇਆ। ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਜੈਕਾਰਿਆਂ ਦੀ ਗੂੰਜ ਵਿਚਕਾਰ ਰੱਥ ਯਾਤਰਾ ਦਾ ਸਵਾਗਤ ਕੀਤਾ। ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਦੇ ਬਰਨਾਲਾ ਪੁੱਜਣ ’ਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਰੱਥ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਤੇ ਸੁਖ-ਸ਼ਾਂਤੀ ਤੇ ਲੋਕ ਭਲਾਈ ਦੀ ਅਰਦਾਸ ਕੀਤੀ। ਯਾਤਰਾ ਦੌਰਾਨ ਭਜਨ-ਕੀਰਤਨ ਤੇ ਧਾਰਮਿਕ ਜੈਕਾਰਿਆਂ ਨਾਲ ਸਮੁੱਚਾ ਇਲਾਕਾ ਗੂੰਜ ਉੱਠਿਆ। ਇਸ ਮੌਕੇ ਸ਼ਰਧਾਲੂਆਂ ਲਈ ਲੰਗਰ ਤੇ ਜਲ ਦੀ ਸੇਵਾ ਕੀਤੀ ਗਈ। ਪ੍ਰਸ਼ਾਸਨ ਵੱਲੋਂ ਸੁਰੱਖਿਆ ਤੇ ਟ੍ਰੈਫਿਕ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਤਾਂ ਜੋ ਯਾਤਰਾ ਸੁਚਾਰੂ ਢੰਗ ਨਾਲ ਸੰਪੰਨ ਹੋ ਸਕੇ। ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਦੌਰਾਨ ਬਰਨਾਲਾ ’ਚ ਸ਼ਰਧਾ ਤੇ ਸੇਵਾ ਭਾਵਨਾ ਦਾ ਸੁੰਦਰ ਨਜ਼ਾਰਾ ਵੇਖਣ ਨੂੰ ਮਿਲਿਆ। ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਸਮੇਤ ਸ਼ਰਧਾਲੂਆਂ ਵੱਲੋਂ ਥਾਂ-ਥਾਂ ਖਾਣ-ਪੀਣ ਦੀਆਂ ਸੇਵਾ ਸਟਾਲਾਂ ਲਗਾ ਕੇ ਯਾਤਰਾ ’ਚ ਸ਼ਾਮਲ ਭਗਤਾਂ ਦੀ ਨਿਸ਼ਕਾਮ ਸੇਵਾ ਕੀਤੀ ਗਈ। ਰੱਥ ਯਾਤਰਾ ਦੇ ਰੂਟ ’ਤੇ ਸ਼ਰਧਾਲੂਆਂ ਵੱਲੋਂ ਠੰਢੇ ਮਿੱਠੇ ਜਲ, ਸ਼ਰਬਤ, ਫਲ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀਆਂ ਸਟਾਲਾਂ ਲਗਾਈਆਂ ਗਈਆਂ। ਇਸ ਮੌਕੇ ਸ੍ਰੀ ਅਰੋੜਵੰਸ਼ ਸਭਾ ਸੇਵਾਦਾਰਾਂ ਨੇ ਭੋਲਾ ਅਰੋੜਾ, ਮਦਨ ਲਾਲ ਅਨੰਦ, ਬਲਰਾਜ ਟੁਟੇਜਾ, ਰੁਪਿੰਦਰ ਟੁਟੇਜਾ, ਰੇਸਮ ਦੂਆ, ਹਰੀਸ ਸਿਧਵਾਨੀ, ਸੁਰਿੰਦਰ, ਸੀਤਾ ਰਾਮ, ਇੰਦਰਜੀਤ ਚੁੱਘ ਆਦਿ ਵਲੋਂ ਕੁਲਫ਼ੀਆਂ ਦੀ ਸਟਾਲ ਲਗਾਈ ਗਈ। ਇਸ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਹਰ ਆਉਣ ਵਾਲੇ ਸ਼ਰਧਾਲੂ ਦੀ ਸੇਵਾ ਕੀਤੀ। ਇਸ ਮੌਕੇ ਸੇਵਾ ਭਾਵਨਾ ਤੇ ਆਪਸੀ ਭਾਈਚਾਰੇ ਦਾ ਅਨੋਖਾ ਰੂਪ ਵੇਖਣ ਨੂੰ ਮਿਲਿਆ, ਜਿਸ ਦੀ ਹਰ ਪਾਸੇ ਪ੍ਰਸ਼ੰਸਾ ਕੀਤੀ ਗਈ। ਭਗਤਾਂ ਨੇ ਵੀ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਨੂੰ ਧਾਰਮਿਕ ਪਰੰਪਰਾਵਾਂ ਦਾ ਅਹਿਮ ਹਿੱਸਾ ਦੱਸਿਆ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਨਗਰ ਨਿਗਮ ਦੇ ਮੇਅਰ ਹਸਨਪ੍ਰੀਤ ਭਾਰਦਵਾਜ, ਅਮਰਜੀਤ ਕਾਲੇਕਾ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਹੋਰ ਪਤਵੰਤਿਆਂ ਨੇ ਰੱਥ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਸ਼ਰਧਾਲੂਆਂ ਨੇ ਭਗਵਾਨ ਜਗਨਨਾਥ ਜੀ ਦੇ ਕੀਤੇ ਦਰਸ਼ਨ ਬਰਨਾਲਾ ’ਚ ਨਿਕਲੀ ਭਗਵਾਨ ਜਗਨਨਾਥ ਜੀ ਦੀ ਪਵਿੱਤਰ ਰੱਥ ਯਾਤਰਾ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਭਗਵਾਨ ਦੇ ਦਰਸ਼ਨ ਕੀਤੇ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਯਾਤਰਾ ਦੌਰਾਨ ਪੂਰਾ ਮਾਹੌਲ ਭਗਤੀਮਈ ਰੰਗ ’ਚ ਰੰਗਿਆ ਰਿਹਾ। ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਦੇ ਸ਼ਹਿਰ ’ਚ ਪੁੱਜਣ ਤੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਵੱਖ-ਵੱਖ ਥਾਵਾਂ ਤੇ ਭਗਤਾਂ ਨੇ ਰੱਥ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਤੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਤਰੱਕੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਜੈਕਾਰਿਆਂ ਤੇ ਭਜਨ-ਕੀਰਤਨ ਨਾਲ ਸਮੁੱਚਾ ਇਲਾਕਾ ਗੂੰਜ ਉੱਠਿਆ। ਸ਼ਰਧਾਲੂਆਂ ਨੇ ਇਸ ਪਵਿੱਤਰ ਮੌਕੇ ਨੂੰ ਆਪਣੇ ਜੀਵਨ ਦਾ ਸੁਭਾਗ ਦੱਸਦਿਆਂ ਭਗਵਾਨ ਜਗੰਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।