- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਤਾਬਾਂ ਕਿਵੇਂ ਪੜ੍ਹੀਏ, ਵਿਸ਼ੇ 'ਤੇ ਹੋਈ ਸਾਹਿਤਕ ਮਿਲਣੀ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਸੀਨੀਅਰ ਸੈਕੰਡਰੀ ਸਕੂਲ ਭੁਟਾਲ ਕਲਾਂ ਵਿਖੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਮਰਪਿਤ "ਕਿਤਾਬਾਂ ਕਿਵੇਂ ਪੜ੍ਹੀਏ" ਵਿਸ਼ੇ 'ਤੇ ਵਿਸ਼ੇਸ਼ ਸਾਹਿਤਕ ਮਿਲਣੀ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਜਿੰਦਰ ਸਿੰਘ ਹਰੀਕਾ ਨੇ ਦੱਸਿਆ ਕਿ ਸਮਾਗਮ ਵਿੱਚ ਉੱਘੇ ਲੇਖਕ ਅਤੇ ਸਾਹਿਤਕਾਰ ਬਲਜਿੰਦਰ ਨਸਰਾਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ‘ਕਿਤਾਬਾਂ ਕਿਵੇਂ ਪੜ੍ਹੀਏ, ਕਿਤਾਬਾਂ ਨਾਲ ਕਿਵੇਂ ਜੁੜੀਏ, ਅੱਖਾਂ ਅੰਦਰ ਅਰਥ ਨੂੰ ਫੜੀਏ, ਪੜ੍ਹ ਕੇ ਆਪਣੇ ਆਪ ਨੂੰ ਘੜੀਏ’ ਨਸ਼ਰਾਲੀ ਨੇ ਵਿਦਿਆਰਥੀਆਂ ਨੂੰ ਕਿਤਾਬ ਨੂੰ ਦਿਲ ਤੋਂ, ਮਨ ਤੋਂ ਅਤੇ ਦਿਮਾਗ ਤੋਂ ਪੜ੍ਹਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਕਿਤਾਬਾਂ ਹੀ ਅਸਲ ਗਿਆਨ ਦਾ ਖ਼ਜ਼ਾਨਾ ਹਨ ਜੋ ਸੋਚ ਨੂੰ ਬੂਰ ਪਾਉਂਦੀਆਂ ਹਨ। ਸਕੂਲ ਮੁਖੀ ਪਰਮਜੀਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਵਾਗਤ ਕੀਤਾ ਗਿਆ। ਅੰਤ ਵਿੱਚ ਸਕੂਲ ਰਘਵੀਰ ਸਿੰਘ ਲੈਕਚਰਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲਵਜੀਤ ਸਿੰਘ ਸਰਪੰਚ ਹੋਤੀਪੁਰ, ਮੁੱਖ ਅਧਿਆਪਕ ਅਰੁਨ ਗਰਗ, ਸੁਖਜਿੰਦਰ ਸਿੰਘ ਹਰੀਕਾ, ਲੈਕਚਰਾਰ ਰਘਵੀਰ ਭੁਟਾਲ, ਗੁਰਜੀਤ ਭੁਟਾਲ, ਗੁਰਮੇਲ ਸਿੰਘ, ਜਸਵੀਰ ਸਿੰਘ, ਪ੍ਰਗਟ ਸਿੰਘ, ਸੰਦੀਪ ਸਿੰਘ, ਸੁਖਪਾਲ ਸਿੰਘ, ਪ੍ਰਿੰਸ,ਰਿੱਤੂ ਮਿੱਤਲ, ਵੀਰਪਾਲ ਕੋਰ, ਪ੍ਰਭਜੀਤ, ਕਮਲਜੀਤ, ਮੀਨੂ, ਸੁਖਪਾਲ ਕੌਰ ਹਾਜ਼ਰ ਸਨ।