- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਆਈਆਰ ਮੁਕੰਮਲ ਹੋਣ ਤੋਂ ਬਾਅਦ ਇਕ ਲੱਖ 83 ਹਜ਼ਾਰ 640 ਵੋਟਰਾਂ ਦੀ ਲਿਸਟ ਤਿਆਰ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਐਸਆਈਆਰ ਤੋਂ ਬਾਅਦ ਪੰਜਾਬ ਵਿੱਚ ਲੱਗਭੱਗ ਮੁਕੰਮਲ ਹੋ ਚੁੱਕੀ ਹੈ। ਚੋਣ ਕਮਿਸ਼ਨ ਪੰਜਾਬ ਵੱਲੋਂ ਵੱਖ-ਵੱਖ ਹਲਕਿਆਂ ਦੀਆਂ ਵੋਟਰ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ। ਇਸ ਵੋਟਰ ਸੂਚੀ ਵਿੱਚ ਦਿੜ੍ਹਬਾ ਹਲਕੇ ਦੀ ਵੋਟਰ ਸੂਚੀ ਵੀ ਜਾਰੀ ਕੀਤੀ ਗਈ ਹੈ। ਹਲਕਾ ਦਿੜ੍ਹਬਾ ਦੇ ਚੋਣ ਇੰਚਾਰਜ ਕਮ ਐੱਸਡੀਐੱਮ ਤਰਸੇਮ ਚੰਦ ਭਾਗਸਰ ਨੇ ਕਿਹਾ ਕਿ ਦਿੜ੍ਹਬਾ ਹਲਕੇ ਵਿੱਚ ਐੱਸਆਈ ਆਰ ਸ਼ੁਰੂ ਹੋਣ ਤੋਂ ਪਹਿਲਾਂ 1 ਲੱਖ 86 ਹਜ਼ਾਰ 269 ਵੋਟਰ ਸੂਚੀ ਵਿੱਚ ਤਰਜ ਸਨ। ਐਸਆਈਆਰ ਦਾ ਪਹਿਲਾ ਪੜਾਅ ਖਤਮ ਹੋਣ ਤੋਂ ਬਾਅਦ 7315 ਵੋਟਾਂ ਕੱਟੀਆਂ ਗਈਆਂ ਸਨ। ਇਨ੍ਹਾਂ ਕੱਟੀਆਂ ਗਈਆਂ ਵੋਟਾਂ ਦੇ ਵਿੱਚੋਂ ਕੁਝ ਵੋਟਰ ਗੈਰ ਹਾਜ਼ਰ ਸਨ ਜਿਆਦਾਤਰ ਦੀ ਮੌਤ ਹੋ ਚੁੱਕੀ ਸੀ ਜਾਂ ਕਈ ਵੋਟਰਾਂ ਦੇ ਮੈਪਿੰਗ ਨਹੀਂ ਹੋ ਸਕੀ ਸੀ। ਉਸ ਸਮੇਂ ਇਕ ਲੱਖ 78 ਹਜਾਰ 954 ਵੋਟਰ ਹੀ ਸੂਚੀ ਵਿੱਚ ਰਹਿ ਗਏ ਸਨ। ਦੁਬਾਰਾ ਮੈਪਿੰਗ ਅਤੇ ਵੋਟਰਾਂ ਤੱਕ ਸੰਪਰਕ ਕੀਤਾ ਗਿਆ ਤਾਂ ਉਸ ਤੋਂ ਬਾਅਦ 193 ਹੋਰ ਵੋਟਰ ਸੰਪਰਕ ਨਹੀਂ ਕਰ ਸਕੇ ਜਿਸ ਕਾਰਨ ਉਨ੍ਹਾਂ ਦੀਆਂ ਵੋਟਾਂ ਵੀ ਕੱਟੀਆਂ ਗਈਆਂ। ਇਸ ਤੋਂ ਬਾਅਦ ਕੁਝ ਨਵੀਆਂ ਵੋਟਾਂ ਵੀ ਬਣਾਈਆਂ ਗਈਆਂ ਇਨ੍ਹਾਂ ਨਵੀਆਂ ਵੋਟਾਂ ਨੂੰ ਮਿਲਾ ਕੇ ਹਲਕਾ ਦਿੜ੍ਹਬਾ ਦੇ ਵਿੱਚ ਲਾਸਟ ਸੂਚੀ ਤਿਆਰ ਕਰਨ ਸਮੇਂ ਇੱਕ ਲੱਖ 83 ਹਜ਼ਾਰ 640 ਵੋਟਰ ਸੂਚੀ ਵਿੱਚ ਦਰਜ ਹੋਏ। ਇਸ ਤਰ੍ਹਾਂ ਐਸ ਆਈਆਰ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 2629 ਵੋਟਰ ਲਿਸਟ ਵਿੱਚੋਂ ਕੱਟੇ ਗਏ ਹਨ। ਉਨਾਂ ਵੱਲੋਂ ਹਲਕੇ ਦੇ ਸਾਰੇ ਬੀਐਲਓ ਸੁਪਰਵਾਈਜ਼ਰ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਸਖਤ ਮਿਹਨਤ ਕਰਕੇ ਹਲਕਾ ਦਿੜਬਾ ਦੇ ਅੰਦਰ ਐਸਆਈ ਆਰ ਨੂੰ ਲਾਗੂ ਕੀਤਾ ਅਤੇ ਪਾਰਦਰਸ਼ਤਾ ਨਾਲ ਕੰਮ ਕਰਦੇ ਹੋਏ ਸਿਰਫ 2629 ਵੋਟਾਂ ਦੀ ਹੀ ਕਮੀ ਪਾਈ ਗਈ ਕਿਉਂਕਿ ਬੀਐਲਓ ਅਤੇ ਹੋਰ ਅਧਿਕਾਰੀ ਘਰ ਘਰ ਜਾ ਕੇ ਕੰਮ ਕਰਦੇ ਰਹੇ ਹਨ ਜਿਸ ਕਾਰਨ ਐਸਆਰਆਈ ਦਾ ਇਹ ਕੰਮ ਮੁਕੰਮਲ ਹੋ ਸਕਿਆ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਨਵੀਆਂ ਵੋਟਾਂ ਬਣਾਉਣ ਦਾ ਪੋਰਟਲ ਵੀ ਖੁੱਲ ਚੁੱਕਿਆ ਹੈ ਜੋ ਵਿਅਕਤੀ ਜਾਂ ਨੌਜਵਾਨ 18 ਸਾਲ ਦਾ ਹੋ ਚੁੱਕਿਆ ਹੈ ਤਾਂ ਉਹ ਆਨਲਾਈਨ ਜਾਂ ਆਪਣੇ ਨੇੜੇ ਦੇ ਬੀਐਲੋਓ ਨਾਲ ਸੰਪਰਕ ਕਰਕੇ ਆਪਣੀ ਵੋਟ ਬਣਾ ਸਕਦਾ ਹੈ।