ਬੱਸ ਡਰਾਈਵਰ ਦੀ ਹੁਸ਼ਿਆਰੀ ਨਾਲ ਹਾਦਸਾ ਹੋਣੋਂ ਟਲਿਆ,
ਬੱਸ ਡਰਾਈਵਰ ਦੀ ਹੁਸ਼ਿਆਰੀ ਨਾਲ ਵੱਡਾ ਹਾਦਸਾ ਹੋਣੋਂ ਟਲਿਆ, ਬੱਸ ਅੱਡੇ ਅੱਗੇ ਰੋਡ ’ਤੇ ਲੱਗਿਆ ਭਾਰੀ ਜਾਮ
Publish Date: Tue, 31 Mar 2026 05:08 PM (IST)
Updated Date: Wed, 01 Apr 2026 04:04 AM (IST)

ਬੱਸ ਅੱਡੇ ਅੱਗੇ ਰੋਡ ’ਤੇ ਲੱਗਿਆ ਭਾਰੀ ਜਾਮ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸੋਮਵਾਰ ਨੂੰ ਸਵੇਰੇ ਬੱਸ ਅੱਡਾ ਧਨੌਲਾ ਵਿਖੇ ਇੱਕ ਟਰੈਕਟਰ-ਟਰਾਲੀ ਵਾਲੇ ਦੀ ਕਥਿਤ ਤੌਰ ’ਤੇ ਅਣਗਹਿਲੀ ਨੂੰ ਬੱਸ ਡਰਾਈਵਰ ਦੀ ਹੁਸਿਆਰੀ ਦੇ ਨਾਲ ਇਕ ਵੱਡਾ ਹਾਦਸਾ ਹੋਣੋ ਬਚਾ ਲਿਆ ਗਿਆ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇਕ ਭਰਤ ਵਾਲੀ ਟਰੈਕਟਰ-ਟਰਾਲੀ ਤੇਜ਼ ਰਫ਼ਤਾਰ ਨਾਲ ਧਨੌਲਾ ਦੇ ਬਰਨਾਲਾ ਸਾਈਡ ਵੱਲ ਜਾ ਰਹੀ ਸੀ ਜਦੋਂ ਹੀ ਉਹ ਧਨੌਲਾ ਬੱਸ ਸਟੈਂਡ ਅੱਡੇ ਨਜ਼ਦੀਕ ਪਹੁੰਚੀ ਤਾਂ ਬਸ ਅੱਡੇ ’ਚੋਂ ਬੁਢਲਾਡਾ ਡਿੱਪੂ ਪੀਆਰਟੀਸੀ ਦੀ ਬੱਸ ਧਨੌਲਾ ਬੱਸ ਅੱਡੇ ’ਚੋਂ ਨਿਕਲ ਰਹੀ ਸੀ ਤਾਂ ਅੱਗੋਂ ਤੇਜ਼ ਰਫ਼ਤਾਰ ਨਾਲ ਆ ਰਹੀ ਟਰੈਕਟਰ-ਟਰਾਲੀ ਨੂੰ ਵੇਖਦਿਆਂ ਹੀ ਬੱਸ ਡਰਾਈਵਰ ਨੇ ਤੇਜ਼ੀ ਨਾਲ ਬੱਸ ਨੂੰ ਅੱਗੇ ਕੱਢ ਲਿਆ ਫਿਰ ਵੀ ਟਰਾਲੀ ਬੱਸ ਦੇ ਪਿਛਲੇ ਟਾਇਰਾਂ ਕੋਲੋਂ ਬੱਸ ਨੂੰ ਚੀਰਦੀ ਹੋਈ ਲੰਘੀ। ਇਸ ਨਾਲ ਟਰਾਲੀ ਦਾ ਪਿਛਲਾ ਡਾਲਾ ਟੁੱਟ ਗਿਆ। ਪਰ ਲੋਕਾਂ ਦਾ ਕਹਿਣਾ ਹੈ ਜੇਕਰ ਬੱਸ ਡਰਾਈਵਰ ਬੱਸ ਦੀ ਤੇਜ਼ੀ ਨਾਲ ਅੱਗੇ ਨਾ ਲੈ ਕੇ ਜਾਂਦਾ ਤਾਂ ਬਹੁਤ ਵੱਡਾ ਹਾਦਸਾ ਹੋਣਾ ਸੀ ਜੋ ਕਿ ਡਰਾਈਵਰ ਦੀ ਹੁਸ਼ਿਆਰੀ ਨਾਲ ਹਾਦਸਾ ਟਲ ਗਿਆ ਹੈ। ਇਸ ਹਾਦਸੇ ਕਾਰਨ ਬੱਸ ਅੱਡੇ ’ਤੇ ਬਹੁਤ ਵੱਡਾ ਜਾਮ ਲੱਗ ਗਿਆ। ਇਸ ਕਰ ਕੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਹੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੀ ਮੰਗ ਹੈ ਕਿ ਜਦੋਂ ਧਨੌਲੇ ਤੋਂ ਬਾਹਰ ਜਾਣ ਲਈ ਬਾਈਪਾਸ ਕੱਢਿਆ ਗਿਆ ਹੈ ਤਾਂ ਜਿਹੜੇ ਇਸ ਤਰ੍ਹਾਂ ਦੇ ਭਾਰੀ ਵਾਹਨ ਨੇ ਉਨ੍ਹਾਂ ਨੂੰ ਸ਼ਹਿਰ ਤੋਂ ਅੰਦਰ ਦੀ ਬਜਾਇ ਬਾਹਰ ਦੀ ਜਾਣਾ ਚਾਹੀਦਾ ਹੈ ਤਾਂ ਕਿ ਸ਼ਹਿਰ ਨਿਵਾਸੀਆਂ ਨੂੰ ਆਉਣ ਵਾਲੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਹਾਈਵੇ ਦੇ ਮੁਲਾਜ਼ਮਾਂ ਵੱਲੋਂ ਬੱਸ ਇਹ ਟਰੈਕਟਰ ਨੂੰ ਥਾਣਾ ਧਨੌਲਾ ਵਿਖੇ ਭੇਜਿਆ ਗਿਆ।