- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਣਮਿਥੇ ਸਮੇਂ ਲਈ ਵਕੀਲਾਂ ਵੱਲੋਂ ਹੜਤਾਲ ਜਾਰੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਚੱਲ ਰਹੀ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਹੈ। ਹੜਤਾਲ ਦੇ 10ਵੇਂ ਦਿਨ ਚੇਅਰਮੈਨ ਹਰਿੰਦਰਪਾਲ ਸਿੰਘ ਰਾਣੂੰ ਦੀ ਅਗਵਾਈ ’ਚ ਸਮੂਹ ਵਕੀਲਾਂ ਨੇ ਕੰਮ ਬੰਦ ਰੱਖ ਕੇ ਅਪਣਾ ਰੋਸ ਜਾਹਿਰ ਕੀਤਾ। ਸਮੂਹ ਵਕੀਲਾਂ ਨੇ ਕੇਂਦਰ ਸਰਕਾਰ ਤੇ ਨਿਆਂ ਪਾਲਿਕਾ ਤੋਂ ਐੱਲਏਡੀਸੀ ਨੀਤੀ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਚੇਅਰਮੈਨ ਹਰਵਿੰਦਰ ਪਾਲ ਸਿੰਘ ਰਾਣੂੰ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤਲਵਿੰਦਰ ਸਿੰਘ ਮਸੌਣ, ਐਡਵੋਕੇਟ ਧਰਮਿੰਦਰ ਸਿੰਘ ਧਾਲੀਵਾਲ, ਐਡਵੋਕੇਟ ਜਗਦੀਪ ਸਿੰਘ ਸੰਧੂ, ਐਡਵੋਕੇਟ ਦਰਸ਼ਨ ਸਿੰਘ ਸਿੱਧੂ, ਐਡਵੋਕੇਟ ਨਰੇਸ ਬਾਵਾ ਤੇ ਨਛੱਤਰ ਸਿੰਘ ਬਰਾੜ ਨੇ ਕਿਹਾ ਕਿ ਐੱਲਏਡੀਸੀ ਕਾਨੂੰਨ ਤਹਿਤ ਮੁਲਜ਼ਮਾਂ ਨੂੰ ਬਿਨਾ ਕਿਸੇ ਫੀਸ ਤੋਂ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ। ਜਿਨ੍ਹਾਂ ਨੂੰ ਪੁਲਿਸ ਵੱਲੋਂ ਚੋਰੀ, ਲੁੱਟਾਂ ਖੋਹਾਂ ਤੇ ਹੋਰ ਅਪਰਾਧ ਤਹਿਤ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਇੱਕ ਪਾਸੇ ਪੁਲਿਸ ਵੱਲੋਂ ਸਮਾਜ ਅੰਦਰ ਅਮਨ ਕਾਨੂੰਨ ਬਣਾਈ ਰੱਖਣ ਲਈ ਅਜਿਹੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤੇ ਜਾਂਦੇ ਹਨ ਤੇ ਸਰਕਾਰੀ ਵਕੀਲ ਵੱਲੋਂ ਵੀ ਇਨ੍ਹਾਂ ਮੁਲਜ਼ਮਾਂ ਨੂੰ ਸਜਾ ਦਵਾਉਣ ਦਾ ਯਤਨ ਕੀਤਾ ਜਾਦਾ ਹੈ ਤਾਂ ਜੋ ਸਮਾਜ ਅੰਦਰ ਅਮਨ ਕਾਨੂੰਨ ਬਣਿਆ ਰਹੇ ਪਰ ਦੂਜੇ ਪਾਸੇ ਐੱਲਏਡੀਸੀ ਕਾਨੂੰਨ ਤਹਿਤ ਅਜਿਹੇ ਮੁਲਜ਼ਮਾਂ ਨੂੰ ਬਿਨਾ ਕਿਸੇ ਫੀਸ ਤੋਂ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਨੂੰ ਸੌਖੇ ਤਰੀਕੇ ਨਾਲ ਜਮਾਨਤ ਮਿਲ ਜਾਂਦੀ ਹੈ। ਬਿਨਾਂ ਪੈਸਿਆਂ ਤੋਂ ਜਮਾਨਤ ਹੋਣ ਤੇ ਮਾੜੇ ਅਨਸਰਾਂ ਦੇ ਹੌਸਲੇ ਹੋਰ ਵਧ ਜਾਂਦੇ ਹਨ, ਕਿਉਂਕਿ ਨਾ ਤਾਂ ਮੁਲਜ਼ਮਾਂ ਨੂੰ ਵਕੀਲ ਦੀ ਫੀਸ ਦੇਣੀ ਪੈਂਦੀ ਹੈ ਤੇ ਜ਼ਮਾਨਤ ਕਰਵਾਉਣ ਦਾ ਖਰਚਾ ਵੀ ਬਚ ਜਾਂਦਾ ਹੈ, ਉਨ੍ਹਾਂ ਕਿਹਾ ਕਿ ਮੌਜੂਦਾ ਲੀਗਲ ਏਡ ਡਿਫੈਂਸ ਕੌਂਸਲ ਨੀਤੀ ’ਚ ਖਾਮੀਆਂ ਹਨ। ਇਹ ਨੀਤੀ ਪਾਰਦਰਸ਼ੀ ਨਹੀਂ ਹੈ ਤੇ ਇਸ ’ਚ ਹੋਰ ਸੁਧਾਰ ਦੀ ਲੋੜ ਸੀ, ਪਰ ਹੁਣ ਵਕੀਲ ਮੌਜੂਦਾ ਨੀਤੀ ਨੂੰ ਰੱਦ ਕਰਵਾਉਣ ਲਈ ਆਪਣੀ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਰੱਦ ਕਰਵਾਉਣ ਲਈ ਵਕੀਲਾਂ ਨੂੰ ਭਾਵੇਂ ਕੋਈ ਹੋਰ ਸੰਘਰਸ਼ ਕਰਨਾ ਪਵੇ ਪਰ ਉਹ ਪਿੱਛੇ ਨਹੀਂ ਹਟਣਗੇ। ਇਸ ਮੌਕੇ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਬਾਂਸਲ, ਇਕਬਾਲ ਸਿੰਘ ਜੋਧਪੁਰੀ, ਬਲਵੰਤ ਸਿੰਘ ਮਾਨ, ਰਘਵਿੰਦਰ ਸਿੰਘ ਸਿੱਧੂ, ਹਾਕਮ ਸਿੰਘ ਭੁੱਲਰ, ਰਣਜੀਤ ਸਿੰਘ, ਧੀਰਜ ਕੁਮਾਰ, ਅਮਨਦੀਪ ਸਿੰਘ ਬਾਹੀਆ, ਸਰਬਜੀਤ ਕੌਰ, ਦਿੱਬਿਆ ਗੁਲਾਟੀ, ਪ੍ਰਦੀਪ ਕੌਸਲ, ਸਿਮਰਨਜੀਤ ਕੌਰ ਪੁਰਬਾ, ਅਮਨਦੀਪ ਕੌਰ ਖੰਗੂੜਾ, ਅਮਨਦੀਪ ਸ਼ਰਮਾ, ਸਮਿੰਦਰ ਸਿੰਘ ਧਾਲੀਵਾਲ, ਨਛੱਤਰ ਸਿੰਘ ਬਰਾੜ, ਸੁਰਜੀਤ ਸਿੰਘ ਹੈਰੀ, ਭੁਪਿੰਦਰ ਸਿੰਘ ਅਲਾਲ, ਪ੍ਰਿਥੀਪਾਲ ਸਿੰਘ ਕੌਲਧਾਰ, ਯਾਦਵਿੰਦਰ ਗੋਇਲ, ਹਰੀ ਓਮ, ਗੁਰਪ੍ਰੀਤਪਾਲ ਸਿੰਘ, ਹਰਪ੍ਰੀਤਪਾਲ ਸਿੰਘ, ਬਲਜੀਤ ਸਿੰਘ ਧੌਲਾ, ਇਕਬਾਲ ਸਿੰਘ ਗਿੱਲ, ਬਰਿੰਦਰ ਸਿੰਘ ਚੱਠਾ, ਵਿਕਰਮਜੀਤ ਸਿੰਘ ਧਨੌਲਾ, ਗਗਨਦੀਪ ਸਿੰਘ ਸਹਿਜੜਾ, ਅਵਤਾਰ ਸਿੰਘ ਕਾਲੀਆ, ਜਸਵੀਰ ਸਿੰਘ ਮਾਨ, ਬਲਦੇਵ ਸਿੰਘ ਬੀਹਲਾ, ਗੁਰਮੀਤ ਸਿੰਘ, (ਸਾਰੇ ਵਕੀਲ) ਆਦਿ ਹਾਜ਼ਰ ਸਨ।