- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਕੀਲਾਂ ਨੇ ਕੋਮੀ ਲੋਕ ਅਦਾਲਤ ਦਾ ਕੀਤਾ ਬਾਈਕਾਟ

ਲੀਗਲ ਏਡ ਡਿਫੈਂਸ ਕੌਂਸਲ ਨੀਤੀ ਖ਼ਿਲਾਫ਼ ਹੜਤਾਲ ਲਗਾਤਾਰ ਜਾਰੀ ਬਰਨਾਲਾ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਲੀਗਲ ਏਡ ਡਿਫੈਂਸ ਕੌਂਸਲ ਸਬੰਧੀ ਬਣਾਇਆ ਗਿਆ ਕਾਨੂੰਨ ਰੱਦ ਕਰਵਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਜਿਲਾ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਅਣਮਿੱਥੇ ਸਮੇਂ ਲਈ ਕੀਤੀ ਗਈ ਹੜਤਾਲ ਦੌਰਾਨ ਰੋਸ ਜਾਹਿਰ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਵਕੀਲਾਂ ਵੱਲੋਂ ਜਿੱਥੇ ਪੰਜਾਬ ਭਰ ਵਿੱਚ ਲੋਕ ਅਦਾਲਤਾਂ ਦਾ ਬਾਇਕਾਟ ਕੀਤਾ ਗਿਆ, ਉੱਥੇ ਹੀ ਬਰਨਾਲਾ ਵਿੱਚ ਵੀ ਲੋਕ ਅਦਲਾਤ ਦਾ ਮੁਕੰਮਲ ਬਾਇਕਾਟ ਦੇਖਣ ਨੂੰ ਮਿਲਿਆ। ਇਸ ਮੌਕੇ ਚੇਅਰਮੈਨ ਐਡਵੋਕੇਟ ਹਰਿੰਦਰ ਪਾਲ ਸਿੰਘ ਰਾਣੂੰ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤਲਵਿੰਦਰ ਸਿੰਘ ਮਸੌਣ, ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਐਡਵੋਕੇਟ ਧਰਮਿੰਦਰ ਸਿੰਘ ਧਾਲੀਵਾਲ, ਐਡਵੋਕੇਟ ਇਕਬਾਲ ਸਿੰਘ ਗਿੱਲ, ਐਡਵੋਕੇਟ ਨਛੱਤਰ ਸਿੰਘ ਬਰਾੜ, ਐਡਵੋਕੇਟ ਹਾਕਮ ਸਿੰਘ ਭੁੱਲਰ, ਐਡਵੋਕੇਟ ਨਰੇਸ਼ ਬਾਵਾ ਆਦਿ ਨੇ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਲੀਗਲ ਏਡ ਡਿਫੈਂਸ ਕਾਨੂੰਨ ਨੂੰ ਰੱਦ ਕਰਵਾਉਣ ਲਈ 7 ਜੁਲਾਈ ਤੋਂ ਵਕੀਲਾਂ ਵੱਲੋਂ ਅਣਮਿੱਥੇ ਸਮੇਂ ਲਈ ਅਪਣਾ ਕੰਮ ਬੰਦ ਕਰਕੇ ਹੜਤਾਲ ਕੀਤੀ ਹੋਈ ਹੈ ਪਰ ਹਾਲੇ ਤੱਕ ਵਕੀਲਾਂ ਦੀ ਇਸ ਮੰਗ ਵੱਲ ਗੌਰ ਨਹੀਂ ਕੀਤੀ ਗਈ, ਜਿਸ ਕਾਰਨ ਸਮੂਹ ਵਕੀਲਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਜੁਡੀਸੀਅਲ ਸਿਸਟਮ ਦੀਆਂ ਧਾਰਾਵਾਂ ਵਿੱਚ ਬਦਲਾਅ ਕਰਕੇ ਨਿਆਂ ਪ੍ਰਣਾਲੀ ਨੂੰ ਢਾਹ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਲਾਗੂ ਕੀਤੀ ਗਈ ਹੈ, ਜਿਸ ਤਹਿਤ ਕੋਈ ਮੁਲਜ਼ਮ ਅਪਣੀ ਪਸੰਦ ਦਾ ਪ੍ਰਾਈਵੇਟ ਤੌਰ ਤੇ ਡਿਫੈਂਸ ਕੌਂਲਸ (ਵਕੀਲ) ਨਹੀਂ ਕਰ ਸਕਦਾ ਜਦਕਿ ਮੁਲਜ਼ਮ ਨੂੰ ਅਦਾਲਤ ਵੱਲੋਂ ਮੁਫਤ ਵਿੱਚ ਵਕੀਲ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਆਪਣੇ ਕੇਸ ਦੀ ਪੇਰਵੀਂ ਲਈ ਆਪਣੇ ਵਕੀਲ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ ਜਿਸ ਕਾਰਨ ਮੁਲਜ਼ਮ ਜੁਰਮ ਕਰਨ ਤੋਂ ਬੇਖੌਫ ਹੋ ਜਾਂਦੇ ਹਨ। ਇਸ ਨੀਤੀ ਦੇ ਲਾਗੂ ਹੋਣ ਨਾਲ ਵਕੀਲਾਂ ਦੇ ਕੰਮ ਉਪਰ ਵੀ ਕਾਫੀ ਅਸਰ ਪਿਆ ਹੈ। ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦਾ ਤਦ ਤੱਕ ਵਕੀਲਾਂ ਵੱਲੋਂ ਅਦਾਲਤਾਂ ਦਾ ਮੁਕੰਮਲ ਬਾਈਕਾਟ ਜਾਰੀ ਰਹੇਗਾ। ਇਸ ਮੌਕੇ ਐਡਵੋਕੇਟ ਬਲਵੰਤ ਸਿੰਘ ਮਾਨ, ਸਾਬਕਾ ਸੈਕਟਰੀ ਦਰਸਨ ਸਿੰਘ ਸਿੰਮਕ, ਐਡਵੋਕੇਟ ਬਲਵਿੰਦਰ ਸਿੰਘ ਭੁੱਲਰ ਐਡਵੋਕੇਟ ਪ੍ਰਿਥੀਪਾਲ ਸਿੰਘ ਕੌਲਤਾਰ, ਐਡਵੋਕੇਟ ਧਰਮਪਾਲ ਸਿੰਘ, ਐਡਵੋਕੇਟ ਅਮਨਦੀਪ ਸਿੰਘ ਬਾਹੀਆ, ਐਡਵੋਕੇਟ ਵਿਜੈ ਪੂਨੀਆ, ਐਡਵੋਕੇਟ ਚਮਕੌਰ ਸਿੰਘ ਭੱਠਲ, ਐਡਵੋਕੇਟ ਮਨੋਜ ਕੁਮਾਰ ਸ਼ਰਮਾ, ਐਡਵੋਕੇਟ ਮਨਦੀਪ ਸਿੰਘ ਸਹਿਜੜਾ ਐਡਵੋਕੇਟ ਅਮਰੀਕ ਸਿੰਘ ਦਿਓਲ, ਐਡਵੋਕੇਟ ਬਲਜੀਤ ਸਿੰਘ ਧੌਲਾ, ਐਡਵੋਕੇਟ ਪ੍ਰਕਾਸ਼ਦੀਪ ਸਿੰਘ ਔਲਖ, ਐਡਵੋਕੇਟ ਬਿਕਰਮਜੀਤ ਸਿੰਘ ਦੁੱਗਲ, ਐਡਵੋਕੇਟ ਸਿਮਰਨਜੀਤ ਕੌਰ ਪੁਰਬਾ, ਐਡਵੋਕੇਟ ਸਰਬਜੀਤ ਕੌਰ, ਐਡਵੋਕੇਟ ਅਕਰੋਸ ਬਾਵਾ, ਐਡਵੋਕੇਟ ਅਮਨਦੀਪ ਸਿੰਘ ਸਿੰਮਕ, ਐਡਵੋਕੇਟ ਹੰਸ ਰਾਜ ਸਿੰਘ ਗਿੱਲ, ਐਡਵੋਕੇਟ ਦਿੱਬਿਆ ਗਲਾਟੀ, ਐਡਵੋਕੇਟ ਸਵਰਨਜੀਤ ਕੌਰ, ਐਡਵੋਕੇਟ ਸੰਦੀਪ ਸਿੰਘ ਆਦਿ ਹਾਜ਼ਰ ਸਨ।