ਸਫ਼ਾਈ ਸੇਵਕਾਂ ’ਤੇ ਕੀਤਾ ਲਾਠੀਚਾਰਜ ਇਕ ਵੱਡਾ ਜੁਲਮ : ਡਾ.ਰਾਜ ਕੁਮਾਰ ਵੇਰਕਾ ਸਫ਼ਾਈ ਸੇਵਕਾਂ ’ਤੇ ਕੀਤਾ ਲਾਠੀਚਾਰਜ ਇਕ ਵੱਡਾ ਜੁਲਮ : ਡਾ.ਰਾਜ ਕੁਮਾਰ ਵੇਰਕਾ
Publish Date: Fri, 24 Jul 2026 06:55 PM (IST)
Updated Date: Sat, 25 Jul 2026 04:05 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਪਿਛਲੇ ਦਿਨੀਂ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ’ਤੇ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ਼ ਤੋਂ ਵੱਡਾ ਕੋਈ ਜੁਲਮ ਨਹੀਂ ਹੋ ਸਕਦਾ ਹੈ। ਅਜਿੜੀ ਸਰਕਾਰ ਧੀਆਂ ਭੈਣਾਂ ਦੀ ਯੋਜਨਾ ਦੀ ਗੱਲ ਕਰਦੀ ਹੋਵੇ ਉਹ ਸਰਕਾਰ ਧੀਆਂ ਭੈਣਾਂ ਦੀ ਪੱਤ ਸੜਕਾਂ ’ਤੇ ਰੋਲੇ, ਸਫ਼ਾਈ ਸੇਵਕਾਂ ਦੀ ਕੁੱਟਮਾਰ ਕਰਕੇ ਹਾਲਤ ਗੰਭੀਰ ਕੀਤੀ ਹੈ। ਇਸ ਦਾ ਨਤੀਜਾ ਸਰਕਾਰ ਨੂੰ ਭੁਗਤਣਾ ਪਵੇਗਾ। ਇਹ ਵਿਚਾਰ ਡਾ. ਰਾਜ ਕੁਮਾਰ ਵੇਰਕਾ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਜਖਮੀ ਜ਼ੇਰੇ ਇਲਾਜ ਸਫ਼ਾਈ ਸੇਵਕਾਂ ਦਾ ਹਾਲ ਚਾਲ ਪੁੱਛਣ ਗੱਲਬਾਤ ਕਰਦਿਆਂ ਕੀਤਾ। ਡਾ. ਵੇਰਕਾ ਨੇ ਕਿਹਾ ਸਰਕਾਰ ਦੀ ਸਹਿ ’ਤੇ ਧੀਆਂ ਭੈਣਾਂ ਨੂੰ ਸੜਕਾਂ ’ਤੇ ਰੋਲ ਰਹੀ ਹੈ, ਸਫ਼ਾਈ ਸੇਵਕਾਂ ਦੀਆਂ ਲੱਤਾਂ, ਬਾਹਾਂ ਤੋੜ ਦਿੱਤੀਆਂ ਹਨ। ਔਰਤ ਦੀ ਇੱਜਤ ਨੂੰ ਰੋਲਿਆ ਹੈ। ਸਰਕਾਰ ਨੂੰ ਇਸ ਨਤੀਜਾ ਭੁਗਤਨਾ ਪਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਬਰਨਾਲਾ ਦੀਆਂ ਸੜਕਾਂ ’ਤੇ ਦੇਸ ਦੀਆਂ ਸੜਕਾਂ ਇਕੱਠੀਆਂ ਹੋਣਗੀਆਂ। ਇਹ ਲੜਾਈ ਮੁੱਕਣ ਵਾਲੀ ਨਹੀਂ ਹੈ। ਮੁੱਖ ਮੰਤਰੀ ਨੇ ਗਲਤ ਤਾਰਾਂ ਨੂੰ ਹੱਥ ਲਗਾ ਲਿਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਤੇ ਔਰਤਾਂ ’ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ। ਇਹ ਘਟਨਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਫ਼ਨ ’ਚ ਆਖਰੀ ਕਿੱਲ ਸਾਬਿਤ ਹੋਵੇਗੀ। ਇਸ ਘਟਨਾ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਮਜ਼ਦੂਰ ਪਰਿਵਾਰਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਸੋ ਮੰਗ ਕੀਤੀ ਡੀਐਸਪੀ, ਐਸਐਚਓ ਤੇ ਹੋਰ ਜੋ ਪੁਲਿਸ ਵਾਲੇ ਹਨ ਜਿਨ੍ਹਾਂ ਵਲੋਂ ਸਫ਼ਾਈ ਸੇਵਕਾਂ ’ਤੇ ਤਸੱਦਦ ਕੀਤਾ ਹੈ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ, ਗ੍ਰਿਫ਼ਤਾਰ ਕੀਤਾ ਜਾਵੇੇ ਤੇ ਸਸਪੈਂਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਦੇ ਮਾਰਕ ਤੇ ਚੱਲਣ ਦੀ ਗੱਲ ਕੀਤੀ ਜਾਂਦੀ ਹੈ ਪਰ ਦੂਸਰੇ ਪਾਸੇ ਸਫ਼ਾਈ ਸੇਵਕਾਂ ’ਤੇ ਤਸੱਦਦ ਢਾਹਿਆ ਜਾ ਰਿਹਾ ਹੈ ਇਹ ਕੰਮ ਬਹੁਤ ਜਿਆਦਾ ਮਹਿੰਗੇ ਪੈਣਗੇ। ਉਨ੍ਹਾਂ ਕਿਹਾ ਕਿ ਜੋ 27 ਬੰਦ ਦੀ ਕਾਲ ਹੈ ਇਹ ਛੋਟੇ ਪੱਧਰ ’ਤੇ ਹਰ ਆਉਣ ਵਾਲੇ ਦਿਨਾਂ ’ਚ ਇਹ ਦੇਸ ਪੱਧਰੀ ਕਾਲ ਹੋਵੋਗੇ ਸਰਕਾਰ ਨੂੰ ਇਸ ਪ੍ਰਤੀ ਚੌਕਸ ਰਹਿਣ ਦੀ ਜਰੂਰਤ ਹੈ। ਇਸ ਮੌਕੇ ਉਨ੍ਹਾਂ ਸਰਕਾਰ ਤੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।