- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਦਾ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ ਅੰਤਿਮ ਸੰਸਕਾਰ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਐੱਸ.ਜੀ.ਪੀ.ਸੀ. ਦੇ ਮੈਂਬਰ ਅਤੇ ਉੱਘੀ ਪੰਥਕ ਸ਼ਖਸੀਅਤ ਜਥੇਦਾਰ ਬਲਦੇਵ ਸਿੰਘ ਚੂੰਘਾ ਜੋ ਕਿ ਬੀਤੇ ਕੱਲ ਗੁਰ ਚਰਨਾ ਵਿਚ ਜਾ ਬਿਰਾਜੇ ਹਨ, ਨਮਿੱਤ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਦੁਖਦਾਈ ਸਮੇਂ ਮੌਕੇ ਪੰਥਕ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਨੇ ਨਮ ਅੱਖਾਂ ਨਾਲ ਜਥੇਦਾਰ ਚੂੰਘਾ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਅੰਤਿਮ ਯਾਤਰਾ ਵਿਚ ਹਾਜ਼ਰੀ ਲਗਵਾਈ। ਜਿਕਰਯੋਗ ਹੈ ਕਿ ਜਥੇਦਾਰ ਬਲਦੇਵ ਸਿੰਘ ਚੂੰਘਾ ਪਿਛਲੇ ਲੰਮੇ ਸਮੇਂ ਤੋਂ ਸਿੱਖ ਪੰਥ ਅਤੇ ਸ਼੍ਰੋਮਣੀ ਕਮੇਟੀ ਰਾਹੀਂ ਹਲਕੇ ਦੀ ਸੇਵਾ ਕਰਦੇ ਆ ਰਹੇ ਸਨ। ਉਨ੍ਹਾਂ ਦੇ ਚਲਾਣੇ ਨਾਲ ਇਲਾਕੇ ਅਤੇ ਪੰਥਕ ਹਲਕਿਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਰਦਾਸ ਹੋਣ ਉਪਰੰਤ ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਮਨੂੰ ਵੱਲੋਂ ਦਿੱਤੀ ਗਈ,ਅੱਜ ਸਸਕਾਰ ਦੇ ਮੌਕੇ ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ.ਕੁਲਦੀਪ ਸਿੰਘ ਕਾਲਾ ਢਿੱਲੋਂ ਹਲਕਾ ਵਿਧਾਇਕ ਬਰਨਾਲਾ, ਭੋਲਾ ਸਿੰਘ ਵਿਰਕ ਸਟੇਟ ਐਵਾਰਡੀ, ਗਗਨਜੀਤ ਸਿੰਘ ਬਰਨਾਲਾ ਸਾਬਕਾ ਵਿਧਾਇਕ, ਪਰਮਜੀਤ ਸਿੰਘ ਖਾਲਸਾ ਮੈਂਬਰ ਸ੍ਰੋਮਣੀ ਗੁਰਦੁਆਰਾ ਕਮੇਟੀ, ਕੁਲਵੰਤ ਸਿੰਘ ਕੀਤੂ, ਜਸਵੀਰ ਸਿੰਘ ਧੰਮੀ ਸਾਬਕਾ ਪ੍ਰਧਾਨ,ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜਿਲ੍ਹਾ ਪ੍ਰਧਾਨ, ਸ੍ਰੀ ਸੰਜੀਵ ਸੋਰੀ, ਜਰਨੈਲ ਸਿੰਘ ਭੋਤਨਾ, ਸੁਖਬੀਰ ਸਿੰਘ ਸੋਖੀ, ਬਲਰਾਜ ਸਿੰਘ ਕਾਕਾ ਸਰਕਲ ਪ੍ਰਧਾਨ, ਰੁਪਿੰਦਰ ਸਿੰਘ ਭੋਤਨਾ, ਜਸਗੀਰ ਸਿੰਘ ਭੋਤਨਾ, ਦਲਵਾਰ ਸਿੰਘ ਭਤੋਨਾ, ਬਲਵਿੰਦਰ ਸਿੰਘ ਭੋਲਾ ਸਾਬਕਾ ਪੰਚ ਭੋਤਨਾ, ਜਗਰਾਜ ਸਿੰਘ ਰਾਜਾ ਸਾਬਕਾ ਸਰੰਚ ਬੀਹਲਾ ਖੁਰਦ, ਗੁਰਿੰਦਰ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਅਮਰ ਸਿੰਘ ਬੀ ਏਂ ਭਦੌੜ, ਭਾਈ ਗਗਨਦੀਪ ਸਿੰਘ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ,ਰਾਗੀ ਭਾਈ ਰਾਜਿੰਦਰ ਸਿੰਘ ਭਦੌੜ, ਗ੍ਰੰਥੀ ਭਾਈ ਮੱਖਣ ਸਿੰਘ, ਰਾਗੀ ਭਾਈ ਮਨਪ੍ਰੀਤ ਸਿੰਘ ਗਹਿਲ,ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ, ਆੜ੍ਹਤੀਆਂ ਕਰਨੈਲ ਸਿੰਘ ਚੂੰਘਾ,ਮੇਜ਼ਰ ਸਿੰਘ ਚੂੰਘਾ, ਸਰਪੰਚ ਰਣਜੀਤ ਸਿੰਘ ਚੂੰਘਾ, ਮੈਨੇਜਰ ਜਗਦੇਵ ਸਿੰਘ, ਜਸਵਿੰਦਰ ਸਿੰਘ ਕਾਲਾ ਪ੍ਰਧਾਨ, ਸੁਖਪਾਲ ਸਿੰਘ ਪਾਲੀ, ਜਸਪ੍ਰੀਤ ਸਿੰਘ ਜੱਸੀ, ਹਰਦੀਪ ਸਿੰਘ ਦੀਪਾ ਸਰਪੰਚ, ਮੈਨੇਜਰ ਸੁਰਜੀਤ ਸਿੰਘ, ਮੈਨੇਜਰ ਜਗਦੇਵ ਸਿੰਘ, ਕੁਲਵੰਤ ਸਿੰਘ ਟਿੱਬਾ,ਡਾ ਹਰਪਾਲ ਸਿੰਘ ਪਾਲੀ ਸ਼ਹਿਣਾ, ਗੁਰਪ੍ਰੀਤ ਸਿੰਘ,ਬਿੰਦਰ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ ਤੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜਰੀ ਲਗਵਾਈ।