- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਹਿਰਾ ਦੇ ਹਸਪਤਾਲ ’ਚ ਦੂਰਬੀਨ ਅਤੇ ਗੁੰਝਲਦਾਰ ਆਪ੍ਰੇਸ਼ਨ ਸ਼ੁਰੂ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਹਲਕੇ ਵਿੱਚ ਮੈਡੀਕਲ ਸਹੂਲਤਾਂ ਨਾਂ ਹੋਣ ਕਰਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਹਿਰਾਗਾਗਾ ਵਿਖੇ ਮੈਡੀਕਲ ਕਾਲਜ ਪ੍ਰਵਾਨ ਕੀਤਾ ਸੀ। ਇਹ ਮੈਡੀਕਲ ਕਾਲਜ 15 ਅਪ੍ਰੈਲ 2026 ਨੂੰ ਚਾਲੂ ਕਰ ਦਿੱਤਾ ਸੀ ਜਿਸ ਦਾ ਬਹੁਤ ਸਾਰੇ ਮਰੀਜ਼ ਲਾਭ ਉਠਾ ਰਹੇ ਹਨ। ਇਹ ਵਿਚਾਰ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ ਬਰਿੰਦਰ ਗੋਇਲ ਨੇ ਗੱਲਬਾਤ ਕਰਦਿਆਂ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਹੁਣ ਇਸ ਹਸਪਤਾਲ ਵਿੱਚ ਮਰੀਜ਼ਾਂ ਦੇ ਦਾਖਲ ਹੋਣ ਅਤੇ ਅਪਰੇਸ਼ਨਾਂ ਦਾ ਕੰਮ ਸ਼ੁਰੂ ਹੋ ਗਿਆ ਹੈ। ਅੱਜ ਵੀ ਕਈ ਡਲੀਵਰੀਆਂ ਤੋਂ ਇਲਾਵਾ ਹਰਨੀਆਂ ਦੇ ਆਪ੍ਰੇਸ਼ਨ ਹੋਏ ਹਨ ਅਤੇ ਇੱਕ ਪਿੱਤੇ ਦੀ ਪੱਥਰੀ ਦਾ ਸਰਜਨ ਡਾਕਟਰ ਨਿਤੀਸ਼ ਜੈਨ ਨੇ ਦੂਰਬੀਨ ਨਾਲ ਆਪਰੇਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਚਰੋਕਣੀ ਮੰਗ ਸੀ, ਕਿ ਇੱਥੇ ਸਪੈਸ਼ਲਿਸਟ ਡਾਕਟਰਾਂ ਦੀ ਪੱਕੀ ਨਿਯੁਕਤੀ ਕੀਤੀ ਜਾਵੇ, ਤਾਂ ਜੋ ਮਰੀਜ਼ਾਂ ਨੂੰ ਬਾਹਰੋਂ ਲੱਖਾਂ ਰੁਪਏ ਖਰਚੇ ਮਹਿੰਗਾ ਇਲਾਜ ਨਾ ਕਰਵਾਉਣਾ ਪਵੇ।
ਉਨ੍ਹਾਂ ਕਿਹਾ, ਕਿ ਪਹਿਲਾਂ ਵਿਰੋਧੀ ਇਸ ਕਾਲਜ ਨੂੰ ਡਰਾਮਾ ਹੀ ਦੱਸਦੇ ਸਨ। ਕਿਉਂਕਿ ਆਪ ਇਨ੍ਹਾਂ ਨੇ ਪਿਛਲੇ ਕਈ ਦਹਾਕਿਆਂ ਵਿੱਚ ਕੁਝ ਵੀ ਨਹੀਂ ਕੀਤਾ ਸਗੋਂ ਇਸ ਸਬ ਡਿਵੀਜ਼ਨ ਪੱਧਰ ਦੇ ਹਸਪਤਾਲ ਨੂੰ ਸੀਐੱਚਸੀ ਬਣਾ ਕੇ ਰੱਖ ਦਿੱਤਾ। ਇਨ੍ਹਾਂ ਲੀਡਰਾਂ ਦੇ ਬੱਚੇ ਬਾਹਰ ਪੜ੍ਹਦੇ ਹਨ ਅਤੇ ਹਸਪਤਾਲਾਂ ਤੋਂ ਇਨ੍ਹਾਂ ਦਾ ਮਹਿੰਗਾ ਇਲਾਜ ਹੁੰਦਾ ਹੈ, ਇਹ ਗਰੀਬਾਂ ਦੀ ਬਿਮਾਰੀ ਬਾਰੇ ਕੀ ਜਾਣਦੇ ਹਨ। ਮੈਡੀਕਲ ਹਸਪਤਾਲ ਮੁਕੰਮਲ ਹੋਣ ਕਾਰਨ ਇੱਥੇ 1100 ਮੁਲਾਜ਼ਮ ਕੰਮ ਕਰਨਗੇ ਅਤੇ 440 ਬੈਡ ਦਾ ਹਸਪਤਾਲ ਹੋਵੇਗਾ। ਜਿਸ ਨਾਲ ਲਹਿਰਾਗਾਗਾ ਇੱਕ ਨਵਾਂ ਸ਼ਹਿਰ ਬਣੇਗਾ ਅਤੇ ਹਲਕੇ ਸਮੇਤ ਸ਼ਹਿਰ ਦੀ ਨੁਹਾਰ ਬਦਲੇਗੀ। ਮਰੀਜ਼ ਜੋ ਬਾਹਰੋਂ ਲੱਖਾਂ ਰੁਪਏ ਖਰਚ ਕੇ ਆਪਣਾ ਇਲਾਜ ਕਰਵਾਉਂਦੇ ਸਨ, ਹੁਣ ਇੱਥੇ ਬਿਲਕੁਲ ਫਰੀ ਹੋਵੇਗਾ। ਇਸ ਸਬੰਧੀ ਹਸਪਤਾਲ ਦੀ ਐੱਮਡੀ ਡਾ. ਰਜਨੀਸ਼ ਜੈਨ ਨੇ ਕਿਹਾ, ਕਿ ਜੋ ਵੀ ਮਰੀਜ਼ ਆਪਰੇਸ਼ਨ ਕਰਵਾਉਣਗੇ ਦਵਾਈ ਵੀ ਇਥੋਂ ਹੀ ਬਿਲਕੁਲ ਮੁਫਤ ਮਿਲੇਗੀ, ਪੰਜ ਰੁਪਏ ਦੀ ਦਵਾਈ ਵੀ ਬਾਹਰੋਂ ਨਹੀਂ ਮੰਗਾਈ ਜਾਵੇਗੀ, ਸਾਰੀਆਂ ਦਵਾਈਆਂ ਇੱਥੇ ਹੀ ਮੌਜੂਦ ਹੋਣਗੀਆਂ। ਉਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਬਾਹਰੋਂ ਮਹਿੰਗਾ ਇਲਾਜ ਕਰਾਉਣ ਦੀ ਬਜਾਏ ਇਸ ਹਸਪਤਾਲ ਵਿੱਚੋਂ ਬਗੈਰ ਪੈਸੇ ਇਲਾਜ ਕਰਵਾਉਣ ਨੂੰ ਤਰਜੀਹ ਦੇਣ।
ਇਸ ਮੌਕੇ ਗੌਰਵ ਗੋਇਲ, ਓਐਸਡੀ ਰਕੇਸ਼ ਕੁਮਾਰ ਗੁਪਤਾ, ਪ੍ਰਮੋਦ ਕੁਮਾਰ ਲੋਗੀ, ਸੁਪਰਵਾਈਜ਼ਰ ਦਵਿੰਦਰ ਪਾਲ ਵਿੱਕੀ ਸ਼ਰਮਾਂ, ਹੈੱਡ ਰਿਸ਼ਵ ਗੋਇਲ, ਫਾਇਜਲ ਮੌਜੂਦ ਸਨ।