ਭੱਠਾ ਮਜ਼ਦੂਰਾਂ ਨੇ ਸ਼ਹਿਰ ’ਚ ਕੱਢੀ ਰੈਲੀ
ਭੱਠਾ ਮਜਦੂੁਰਾਂ ਨੇ ਸ਼ਹਿਰ ’ਚ ਕੱਢੀ ਰੈਲੀ
Publish Date: Wed, 25 Mar 2026 05:35 PM (IST)
Updated Date: Wed, 25 Mar 2026 05:38 PM (IST)

- ਬਨਾਸਰ ਬਾਗ ਤੋਂ ਡੀਸੀ ਦਫ਼ਤਰ ਤੱਕ ਕੀਤਾ ਮਾਰਚ ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਸ਼ਹਿਰ ਦੇ ਬਨਾਸਰ ਬਾਗ਼ ਵਿੱਚ ਮਜ਼ਦੂਰਾਂ ਵੱਲੋਂ ਵਿਸ਼ਾਲ ਰੈਲੀ ਕਰਨ ਉਪਰੰਤ ਡੀਸੀ ਦਫ਼ਤਰ ਤੱਕ ਮਾਰਚ ਕੀਤਾ। ਜਿਸ ਦੀ ਅਗਵਾਈ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂਆਂ ਪ੍ਰਕਾਸ਼ ਸਿੰਘ ਹਿੱਸੋਵਾਲ, ਗੁਰਪ੍ਰੀਤ ਸਿੰਘ ਤੋਲਾਵਾਲ, ਸਰਦਾਰ ਅਲੀ ਕੰਗਣਵਾਲ ਅਤੇ ਰਣਜੀਤ ਸਿੰਘ ਨੇ ਕੀਤੀ। ਇਸ ਮੌਕੇ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਤਰਸੇਮ ਜੋਧਾਾ ਸਾਬਕਾ ਵਿਧਾਇਕ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਹੀਦ ਜੋਧਿਆਂ ਦੇ ਸੁਪਨਿਆਂ ਨੂੰ ਘਰ-ਘਰ ਲੇ ਕੇ ਜਾਣਾ ਤੇ ਸ਼ਹੀਦਾਂ ਦੇ ਵਿਚਾਰਾਂ ਨੂੰ ਆਪਣਾ ਹਥਿਆਰ ਬਣਾ ਕੇ ਲੜਨਾ ਤੇ ਹੱਕਾਂ ਲਈ ਸੰਘਰਸ਼ ਕਰਨਾਂ ਇਕ ਸਮੇਂ ਦੀ ਮੁੱਖ ਲੋੜ ਹੈ। ਜੋਧਾਂ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਸਰਕਾਰਾਂ ਵੱਲੋਂ 2012 ਤੋਂ ਬਾਅਦ ਘੱਟੋ-ਘੱਟ ਉਜਰਤ ਵਿੱਚ ਕੋਈ ਸੁਧਾਈ ਨਹੀਂ ਕੀਤੀ ਗਈ, ਜੋ ਕਿ ਹਰ 5 ਸਾਲ ਬਾਅਦ ਕੀਤੀ ਜਾਣੀ ਬਣਦੀ ਹੈ। 1 ਮਾਰਚ ਤੋਂ ਆਉਣ ਵਾਲੀ ਉਜ਼ਰਤਾਂ ਵੀ ਜਾਰੀ ਨਹੀਂ ਕੀਤੀਆਂ ਗਈਆਂ। 4 ਲੇਬਰ ਕੋਡ ਮਜ਼ਦੂਰਾਂ ਲਈ ਬਹੁਤ ਘਾਤਕ ਹਨ ਇਨ੍ਹਾਂ ਦੇ ਲਾਗੂ ਹੋਣ ਨਾਲ 8 ਘੰਟੇ ਦੀ ਦਿਹਾੜੀ 12 ਘੰਟੇ ਵਿੱਚ ਤਬਦੀਲ ਹੋ ਜਾਵੇਗੀ ਅਤੇ ਮਜ਼ਦੂਰਾਂ ਦੀ ਨੌਕਰੀ ਦੀ ਸਹੂਲਤ ਸੁਰੱਖਿਆ ਵੀ ਖ਼ਤਰੇ ਵਿੱਚੋਂ ਪੈ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਤੋਲਾਵਾਲ, ਪ੍ਰਕਾਸ਼ ਹਿੱਸੋਵਾਲ, ਰਣਜੀਤ ਸਿੰਘ ਸਾਇਆ ਅਤੇ ਚਰਨਜੀਤ ਹਿਮਾਂਯੂੰਪੁਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਪਰੋਕਤ ਮਸਲਿਆਂ ਤੇ ਹੋਰ ਮਜ਼ਦੂਰ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਭੱਠਾ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਅਤੇ ਮੋਦੀ ਸਰਕਾਰ ਵਲੋਂ ਮਜ਼ਦੂਰਾਂ ਕਿਸਾਨਾਂ ਦੇ ਵਿਰੁੱਧ ਗ਼ਲਤ ਨੀਤੀਆਂ ਦੀਆਂ ਦੇ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਮਤਾ ਪਾਸ ਕਰ ਕੇ ਮੰਗ ਕੀਤੀ ਗਈ ਕਿ ਅਮਰੀਕਾ ਸਾਮਰਾਜ ਅਤੇ ਇਜ਼ਰਾਈਲ ਵੱਲੋਂ ਈਰਾਨ ਖ਼ਿਲਾਫ਼ ਛੇੜੀ ਗਈ ਜੰਗ ਭਾਰਤ ਸਰਕਾਰ ਨਿਖੇਧੀ ਕਰੇ ਅਤੇ ਜੰਗ ਬੰਦ ਕਰਨ ਲਈ ਅਮਰੀਕਾ ਅਤੇ ਇਜ਼ਰਾਈਲ ਤੇ ਦਬਾਅ ਬਣਾਵੇ। ਫੈਸਲਾ ਕੀਤਾ ਗਿਆ ਕਿ 6 ਅਪ੍ਰੈਲ ਨੂੰ ਭੱਠਾ ਮਜ਼ਦੂਰਾਂ ਦੀ ਮੰਗਾ ਦੀ ਪੂਰਤੀ ਲਈ ਵੱਡਾ ਇਕੱਠ ਬਨਾਸਰ ਬਾਗ਼ ਵਿਖੇ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਕਾਲਾ ਬਨਬੋਰਾ, ਕੁਲਵਿੰਦਰ ਸਿੰਘ ਕਿਦੱਰੀ ਸ਼ੇਰੋਂ, ਸੁਰਜੀਤ ਸਿੰਘ ਤੋਲਾਵਾਲ, ਗੁਰਤੇਜ ਸਿੰਘ ਲੌਂਗੋਵਾਲ, ਅਮਨਦੀਪ ਸਿੰਘ ਲਹਿਲਾ, ਜੀਵਨ ਸਿੰਘ ਲੋਹਾਖੇੜਾ, ਜੱਗੀ ਨੀਲੋਵਾਲ, ਸਤੀਸ਼ ਜਮਾਂਦਾਰ, ਹਰਬੰਸ ਸਿੰਘ ਚੱਠੇ ਸੇਖਵਾਂ, ਪਰਮਿੰਦਰ ਕੁਮਾਰ ਅਲੀਪੁਰ, ਮਿੰਟੂ ਕੁਮਾਰ, ਸਤਨਾਮ ਰਾਏਕੋਟ, ਅਤੇ ਅਮਰਜੀਤ ਸਿੰਘ ਆਦਿ ਮੌਜੂਦ ਸਨ।