- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਮਲ ਧਾਲੀਵਾਲ ਨੇ ਲਾਇਆ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ ਛ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸੇਵਾਦਾਰ ਕਮਲ ਧਾਲੀਵਾਲ ਵੱਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਦਹਿਲੀਜ਼ ਕਲਾਂ ਵਿਖੇ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਾਇਆ ਗਿਆ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇ ਇਸ ਕੈਂਪ ਦੌਰਾਨ ਆਧੁਨਿਕ ਸਹੂਲਤਾਂ ਨਾਲ ਲੈਸ ਬੱਸਾਂ ’ਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 730 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਬਿਮਾਰੀ ਦੇ ਲੱਛਣਾਂ, ਬਚਾਅ ਅਤੇ ਸਮੇਂ ਸਿਰ ਜਾਂਚ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਗਿਆ ਜਦਕਿ ਅੱਖਾਂ ਦੀ ਜਾਂਚ ਉਪਰੰਤ 543 ਲੋੜਵੰਦ ਲੋਕਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।
ਇਸ ਮੌਕੇ ਕਮਲ ਧਾਲੀਵਾਲ ਨੇ ਕਿਹਾ ਕਿ ਕੈਂਸਰ ਇੱਕ ਨਾਮੁਰਾਦ ਬਿਮਾਰੀ ਹੈ, ਪਰ ਜੇਕਰ ਇਸ ਦੇ ਸ਼ੁਰੂਆਤੀ ਲੱਛਣਾਂ ਦੀ ਸਮੇਂ ਸਿਰ ਪਛਾਣ ਹੋ ਜਾਵੇ ਤਾਂ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਹਲਕਾ ਅਮਰਗੜ੍ਹ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣਾ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿੱਚ ਲਗਭਗ 70 ਹਜ਼ਾਰ ਰੁਪਏ ਦੀ ਕੀਮਤ ਵਾਲੇ ਕੈਂਸਰ ਟੈਸਟ ਇਸ ਕੈਂਪ ਵਿੱਚ ਬਿਲਕੁਲ ਮੁਫ਼ਤ ਕੀਤੇ ਗਏ, ਤਾਂ ਜੋ ਆਰਥਿਕ ਤੰਗੀ ਕਾਰਨ ਕੋਈ ਵੀ ਵਿਅਕਤੀ ਜਾਂਚ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਡਾਕਟਰਾਂ ਤੇ ਸਟਾਫ਼, ਪਿੰਡ ਦਹਿਲੀਜ਼ ਕਲਾਂ ਦੇ ਸਰਪੰਚ ਸ਼ਗੀਰ ਖਾਨ (ਹਾਜੀ), ਸਮੁੱਚੀ ਗ੍ਰਾਮ ਪੰਚਾਇਤ, ਪਤਵੰਤੇ ਸੱਜਣਾਂ, ਸਮੂਹ ਸਹਿਯੋਗੀਆਂ ਅਤੇ ਇਲਾਕਾ ਨਿਵਾਸੀਆਂ ਦਾ ਕੈਂਪ ਦੌਰਾਨ ਪੂਰਨ ਸਹਿਯੋਗ ਦੇਣ ਲਈ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਸਰਪੰਚ ਸਗੀਰ ਖਾਨ ਹਾਜੀ, ਪੰਚ ਸ਼ੇਰ ਖਾਨ, ਪੰਚ ਸੁਲਤਾਨ ਖਾਂ, ਫਰਿਆਦ ਅਲੀ, ਡਾ. ਰਸਮਾਂ, ਪੰਚ ਦਿਲਵਰ ਖਾਂ, ਸਾਬਕਾ ਸਰਪੰਚ ਅਜਮਲ ਖਾਂ, ਪੰਚ ਕੁਲਦੀਪ ਸਿੰਘ, ਸ਼ਾਹਿਦ ਖਾਨ, ਪੰਚ ਕੁਲਦੀਪ ਕੌਰ, ਵਿਸ਼ਾਲ ਥਾਪਰ, ਅਸ਼ਰਫ ਖਾਨ , ਡਾ. ਅਸ਼ਰਫ, ਗਰੇਵਾਲ ਪਰਿਵਾਰ, ਲਖਵੰਤ ਸਿੰਘ ਗੁੱਡਾ,ਜੈਲਦਾਰ ਪਰਿਵਾਰ, ਪੰਚ ਦਿਲਸ਼ਾਦ ਖਾਂ, ਜੱਗਾ ਖਾਂ, ਈਟੀਓ ਮੋਤੀ ਜੀ, ਅਨਵਰ ਖਾਂ ਏਕੇ, ਲਾਲੂ ਬਾਬਾ , ਕੌਂਸਲਰ ਵਿੱਕੀ ਟੰਡਨ, ਕੌਂਸਲਰ ਦੀਪਕ ਸ਼ਰਮਾ, ਕੌਂਸਲਰ ਰਿੱਪੀ ਕੜਵਲ, ਕੌਂਸਲਰ ਕਮਿਕਰ ਰਾਮ, ਕੌਂਸਲਰ ਸਨਦੀਪ ਬੱਧਣ, ਕੌਂਸਲਰ ਅਮਨ ਅਫ਼ਰੀਦੀ, ਸਾਜਿਦ ਖਾਨ, ਰਾਜੂ ਤੱਗੜ , ਸੁਰਾਜਦੀਨ ਮੁਹੰਮਦ, ਰਿੱਕੀ ਸੂਦ ਪ੍ਰਧਾਨ ਅਹਿਮਦਗੜ੍ਹ ਵੈਲਫੇਅਰ, ਕਲੱਬ, ਸਾਬਕਾ ਸਰਪੰਚ ਭੋਲਾ ਰਸੂਲਪੁਰ, ਅਰਸ਼ਦ ਖਾਨ ਸ਼ੌਕੀ, ਬਲਾਕ ਸੰਮਤੀ ਮੈਂਬਰ ਰਵਿੰਦਰ ਸਿੰਘ ਭੁੱਲਰ ਮਹੇਰਨਾ ਖੁਰਦ, ਬਲਵੀਰ ਸਿੰਘ ਦਹਿਲੀਜ਼ ਖੁਰਦ , ਸਾਬਕਾ ਸਰਪੰਚ ਜੱਸੀ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ, ਸਾਬਕਾ ਬਲਾਕ ਸੰਮਤੀ ਮੈਂਬਰ ਕਮਲ ਕੰਗਣਵਾਲ, ਚਮਕੌਰ ਸਿੰਘ, ਜਸਵੀਰ ਸਿੰਘ ਬਾਜਵਾ ਕੰਗਣਵਾਲ (ਕੈਨੇਡਾ), ਸਰਪੰਚ ਹਰਦੀਪ ਸਿੰਘ ਬੌੜਹਾਈ ਕਲਾਂ, ਪੰਚ ਗੁਰਜੀਤ ਸਿੰਘ ਗੀਤੀ, ਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਜਗਦੇਵ ਸਿੰਘ ਅਕਬਰਪੁਰ ਛੰਨਾ, ਜਿਲ੍ਹਾ ਪ੍ਰਧਾਨ ਯੂਥ ਕਾਂਗਰਸ ਮਲੇਰਕੋਟਲਾ ਐਡਵੋਕੇਟ ਮੁਹੰਮਦ ਜਮੀਲ ਬਨਭੌਰਾ, ਵਾਈਸ ਪ੍ਰਧਾਨ ਯੂਥ ਕਾਂਗਰਸ ਹਲਕਾ ਅਮਰਗੜ੍ਹ ਸੁਹੇਲ ਹਥੋਆ, ਕਰਨੈਲ ਸਿੰਘ ਭੋਗੀਵਾਲ, ਚੂਹੜ ਖਾਂ, ਸੁਖਵਿੰਦਰ ਸਿੰਘ ਹਾਜ਼ਰ ਸਨ।