ਗ੍ਰਾਮ ਪੰਚਾਇਤ ਸੇਖਾ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਵੰਡੇ
ਗ੍ਰਾਮ ਪੰਚਾਇਤ ਸੇਖਾ ਨੇ ਵਾਤਾਵਰਨ ਦੀ ਸੁੱਧਤਾ ਲਈ ਪੌਦੇ ਵੰਡੇ
Publish Date: Wed, 19 Aug 2026 05:57 PM (IST)
Updated Date: Thu, 20 Aug 2026 04:00 AM (IST)
ਕੈਪਸ਼ਨ: ਗ੍ਰਾਮ ਪੰਚਾਇਤ ਦੇ ਨੁਮਾਇੰਦੇ ਪੌਦੇ ਵੰਡਣ ਸਮੇਂ। ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਸੇਖਾ ਵਿਖੇ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਉਣ ਮੌਕੇ ਪਿੰਡ ’ਚ ਇਕ ਹਜ਼ਾਰ ਪੌਦਿਆਂ ਦੀ ਵੰਡ ਕੀਤੀ ਗਈ। ਜਾਣਕਾਰੀ ਦਿੰਦਿਆਂ ਸਰਪੰਚ ਜਗਸੀਰ ਸਿੰਘ ਤੇ ਜਗਤਾਰ ਸਿੰਘ ਤਾਰਾ ਗਿੱਲ ਆਦਿ ਨੇ ਦੱਸਿਆ ਕਿ ਵਾਤਾਵਰਨ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਗ੍ਰਾਮ ਪੰਚਾਇਤ ਸੇਖਾ ਵੱਲੋਂ ਪਿੰਡ ’ਚ ਇਕ ਹਜ਼ਾਰ ਪੌਦੇ ਵੰਡੇ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਹਰਿੰਦਰ ਧਾਲੀਵਾਲ ਦੀ ਧਰਮਪਤਨੀ ਮਨਰੀਤ ਕੌਰ ਪਹੁੰਚੇ। ਇਸ ਮੌਕੇ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਬੂਟੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ, ਖੇਤਾਂ ਤੇ ਸਾਂਝੀਆਂ ਥਾਵਾਂ ’ਤੇ ਵੱਧ ਤੋਂ ਵੱਧ ਪੌਦੇ ਲਗਾਉਣ। ਉਨ੍ਹਾਂ ਇਸ ਕੰਮ ਲਈ ਦਿੱਤੇ ਸਹਿਯੋਗ ਲਈ ਬਾਬਾ ਕ੍ਰਿਸ਼ਨ ਮੁਨੀ ਜੀ ਤੋਂ ਇਲਾਵਾ ਗੁਰਧਿਆਨ ਸਿੰਘ, ਲੱਖੀ, ਗੁਲਜਾਰ ਪੁਲਸੀਆ, ਮੋਹਨਾ ਮਾਨ ਦਾ ਵਿਸ਼ੇਸ ਧੰਨਵਾਦ ਕੀਤਾ। ਇਸ ਮੌਕੇ ਕੁਲਵਿੰਦਰ ਕਿੰਦੀ, ਭੁਪਿੰਦਰ ਸਿੰਘ ਪਾਲੀ, ਮਿੱਠੂ, ਸੁਰਿੰਦਰ ਪਾਲ ਸਿੰਘ, ਜੋਧਾ ਸਿੰਘ, ਹਰਜੀਤ ਗਰੇਵਾਲ ਆਦਿ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਤੇ ਮੋਹਤਵਰ ਵਿਅਕਤੀ ਤੇ ਪਿੰਡ ਵਾਸੀ ਹਾਜ਼ਰ ਸਨ।