- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਮੁਲਾਜ਼ਮਾਂ ਦੇ ਸਾਂਝੇ ਧੜੇ ਸੰਘਰਸ਼ ਨੂੰ ਕਰਨਗੇ ਤਿੱਖਾ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨ ਲਈ ਘੁੰਮਣ ਭਵਨ ਸੁਨਾਮ ਵਿਖੇ ਜਥੇਬੰਦੀਆਂ ਦੇ ਸਾਂਝੇ ਧੜਿਆਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਹਾਜ਼ਰ ਸੂਬਾਈ ਆਗੂ ਕੁਲਵਿੰਦਰ ਸਿੰਘ ਢਿੱਲੋਂ , ਦਵਿੰਦਰ ਸਿੰਘ ਪਿਸ਼ੌਰ, ਬਿਕਰਮਜੀਤ ਸਿੰਘ, ਕ੍ਰਿਸ਼ਨ ਕਾਂਤ, ਮਲਕੀਤ ਸਿੰਘ, ਸਰਕਲ ਆਗੂ ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਜਬਲਾ ਸਿੰਘ, ਨਿਰਭੈ ਸਿੰਘ, ਸੁਰੇਸ਼ ਕੁਮਾਰ, ਅਜੇ ਕੁਮਾਰ, ਨਰਿੰਦਰ ਪ੍ਰਸ਼ਾਦ , ਪੈਨਸ਼ਨਰ ਆਗੂ ਜਗਦੇਵ ਸਿੰਘ ਬਾਹੀਆ ਅਤੇ ਸੋਮ ਸਿੰਘ ਨੇ ਆਖਿਆ ਕਿ ਸੁਨਾਮ ਵਿਖੇ ਸੇਵਾਵਾਂ ਨਿਭਾਅ ਰਹੇ ਦੋ ਬਿਜਲੀ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ, ਜਦਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਹੈ। ਉਨ੍ਹਾਂ ਆਖਿਆ ਕਿ ਸਿਆਸੀ ਤੌਰ ਤੇ ਕਿੜ ਕੱਢਣ ਲਈ ਕੀਤੀਆਂ ਬਦਲੀਆਂ ਰੱਦ ਕਰਵਾਉਣ ਲਈ 13 ਸਤੰਬਰ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੀ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਲ ਸੰਗਰੂਰ ਦੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ 33 ਕੇ ਵੀ ਸੁਨਾਮ ਵਿਖੇ ਇਕੱਠੇ ਹੋ ਕਿ ਕਾਫਲੇ ਦੇ ਰੂਪ ਵਿੱਚ ਧਰਨੇ ਵਿੱਚ ਸ਼ਾਮਲ ਹੋਣਗੇ । ਮੁਲਾਜ਼ਮ ਆਗੂਆਂ ਨੇ ਆਖਿਆ ਕਿ ਪਾਵਰ ਕਾਮ ਦੀ ਮੈਨੇਜਮੈਂਟ ਅਤੇ ਮੰਤਰੀ ਹਰਪਾਲ ਸਿੰਘ ਚੀਮਾਂ ਦੀ ਪ੍ਰਧਾਨਗੀ ਹੇਠ 26 ਜੁਲਾਈ ਨੂੰ ਹੋਈ ਮੀਟਿੰਗ ਵਿੱਚ ਦਿੱਤੀਆਂ ਸਹਿਮਤੀਆਂ ਨੂੰ ਲਾਗੂ ਕਰਨ ਵਿੱਚ ਟਾਲਮਟੋਲ ਦੀ ਨੀਤੀ ਦੇ ਖਿਲਾਫ਼ ਬਿਜਲੀ ਕਾਮਿਆਂ ਦੇ ਸਾਂਝੇ ਧੜੇ ਵੱਲੋਂ 16-09-2026 ਨੂੰ ਹੈਡ ਆਫਿਸ ਪਟਿਆਲਾ ਦਫਤਰ ਦੇ ਤਿੰਨੋ ਗੇਟਾਂ ਦਾ ਘਿਰਾਓ ਕੀਤਾ ਜਾਵੇਗਾ।