ਇਨਸਾਫ ਦਿਵਾਉਣ ਲਈ ਬਣੀ ਕਮੇਟੀ ਦੇ ਹੁਕਮ ’ਤੇ ਝਾੜੂ ਫੂਕਿਆ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਬਣੀ ਕਮੇਟੀ ਦੇ ਹੁਕਮ ’ਤੇ ਝਾੜੂ ਫੂਕਿਆ
Publish Date: Sun, 25 Oct 2026 06:47 PM (IST)
Updated Date: Mon, 26 Oct 2026 04:05 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪਿਛਲੇ 14 ਦਿਨਾਂ ਤੋਂ ਸਰਕਾਰੀ ਹਸਪਤਾਲ ਮਾਨਸਾ ਦੀ ਮੋਰਚਰੀ ਵਿੱਚ ਪਈ ਪੰਜਾਬ ਦੇ ਯੋਧੇ ਪੁੱਤ ਪਰਵਿੰਦਰ ਸਿੰਘ ਝੋਟੇ ਦੀ ਲਾਸ਼ ਦੇ ਇਨਸਾਫ ਲਈ ਬਣੀ ਐਕਸ਼ਨ ਕਮੇਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਆਪੋ ਆਪਣੇ ਪਿੰਡਾਂ ਵਿੱਚ ਝਾੜੂ ਫੂਕਣ ਦੇ ਸੱਦੇ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਅਵਤਾਰ ਸਿੰਘ ਰਾਏਸਰ ਮਹਿਲ ਕਲਾਂ ਦੀ ਅਗਵਾਈ ਹੇਠ ਪਿੰਡ ਰਾਏਸਰ ਵਿਚ ਝਾੜੂ ਫੂਕਿਆ ਗਿਆ।ਇਸ ਸਮੇਂ ਬੋਲਦਿਆਂ ਭਾਈ ਅਵਤਾਰ ਸਿੰਘ ਰਾਏਸਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਅੰਤ ਆ ਗਿਆ ਹੈ, ਜੇਕਰ ਮੁੱਖ ਮੰਤਰੀ ਅਤੇ ਡੀ ਜੀ ਪੀ ਪੰਜਾਬ ਅਸਤੀਫਾ ਨਹੀਂ ਦਿੰਦੇ ਤਾਂ ਕਮੇਟੀ ਦੇ ਹੁਕਮ ਅਨੁਸਾਰ ਸ਼ਹੀਦ ਪਰਵਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਅਤੇ ਨਾ ਹੀ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਚੁਣ ਚੁਣ ਕੇ ਕਤਲ ਕਰਨ ਵਾਲੇ ਇਸ ਗੰਦੇ ਨਿਜ਼ਾਮ ਨੂੰ ਬਦਲਣ ਲਈ ਪੰਜਾਬ ਦੇ ਗੈਰਤਮੰਦ ਲੋਕਾਂ ਨੇ ਤਿਆਰੀ ਕਰ ਲਈ ਹੈ, ਆਉਣ ਵਾਲੇ ਦਿਨਾਂ ਵਿਚ ਜਿਸ ਤਰ੍ਹਾਂ ਕਮੇਟੀ ਵੱਲੋਂ ਸੱਦਾ ਆਵੇਗਾ ਉਵੇਂ ਹੀ ਪੰਜਾਬ ਦੇ ਲੋਕ ਲਾਮਬੰਦ ਹੋ ਕੇ ਸੜਕਾਂ ਤੇ ਆਉਣ ਲਈ ਤਿਆਰ ਬਰ ਤਿਆਰ ਹਨ। ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਜਾਰੀ ਧੋਖਾ ਧੜੀ, ਵਾਅਦਾ ਖਿਲਾਫੀ ਅਤੇ ਝੂਠ ਤੇ ਜਬਰ ਜ਼ੁਲਮ ਦੀ ਰਾਜਨੀਤੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪੂਰਾ ਪੰਜਾਬ ਇਸ ਵੇਲੇ ਕਮੇਟੀ ਦੇ ਸੱਦੇ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਸਮੇਂ ਉਹਨਾਂ ਦੇ ਨਾਲ ਗਿਆਨੀ ਜਗਰੂਪ ਸਿੰਘ ਰਾਏਸਰ, ਕਿਸਾਨ ਆਗੂ ਮੋਹਣ ਸਿੰਘ ਸਾਬਕਾ ਪੰਚ, ਗੁਰਮੁਖ ਸਿੰਘ ਰਾਏਸਰ, ਗੁਰਮੇਲ ਸਿੰਘ ਢੈਪੀ ਵਾਲੇ, ਚੰਦ ਸਿੰਘ, ਜਸਵੀਰ ਸਿੰਘ ਨੰਗਲ, ਮਨਦੀਪ ਸਿੰਘ ਗੱਗੜ, ਰਾਜਵਿੰਦਰ ਕੌਰ, ਬਲਵੀਰ ਕੌਰ ਰਾਏਸਰ, ਕੁਲਦੀਪ ਕੌਰ, ਰਾਜਵਿੰਦਰ ਕੌਰ, ਕੱਕੀ ਕੌਰ ਸੰਘੇੜਾ,ਸ਼ਗਨ ਕੌਰ, ਸੁਖਪਾਲ ਕੌਰ ਜਸਪਾਲ ਸਿੰਘ ਗਿੱਲ, ਰੇਸ਼ਮ ਸਿੰਘ ਚੰਨਣਵਾਲ, ਜਗਮੋਹਨ ਸ਼ਾਹ ਰਾਏਸਰ ਆਦਿ ਸਰਗਰਮ ਵਰਕਰ ਹਾਜ਼ਰ ਸਨ