- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਥੇਦਾਰ ਬਹਿਣੀਵਾਲ ਨੇ ਟੀਮ ਨੂੰ ਸੌਂਪਿਆ 25000 ਦਾ ਚੈੱਕ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ ਸਮੇਂ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਅਤੇ ਥਾਪੜਾ ਦੇਣ ਲਈ ਮਾਲੀ ਮੱਦਦ ਕਰਦੀ ਰਹਿੰਦੀ ਹੈ। ਭਾਵੇਂ ਸ਼੍ਰੋਮਣੀ ਕਮੇਟੀ ਦਾ ਮੁੱਖ ਮਕਸਦ ਸਿੱਖ ਧਰਮ ਲਈ ਪ੍ਰਚਾਰ ਪ੍ਰਸਾਰ ਕਰਨਾ ਹੈ, ਪ੍ਰੰਤੂ ਅਜੋਕੇ ਸਮੇਂ ਵਿੱਚੋਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਖੇਡਾਂ ਪ੍ਰਤੀ ਉਤਸਾਹਿਤ ਕਰਨਾ ਵੀ ਬਹੁਤ ਜ਼ਰੂਰੀ ਹੈ। ਤਾਂ ਹੀ ਉਨ੍ਹਾਂ ਨੂੰ ਨਸ਼ਿਆਂ ਦੀ ਦਲ ਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਇਹ ਪ੍ਰਗਟਾਵਾ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਗਤਕਾ ਸਿਖਲਾਈ ਕੈਂਪ,ਦਸਤਾਰ ਅਤੇ ਗੁਰਬਾਣੀ ਸੰਥਿਆ ਕੈਂਪ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਬਾਹਰ ਰੱਖਣ ਦਾ ਇੱਕ ਜ਼ਰੀਆ ਹੈ। ਜਿਸ ਦੇ ਚਲਦਿਆਂ ਅੱਜ ਪਿੰਡ ਸੇਖੂਵਾਸ ਦੇ ਕ੍ਰਿਕਟ ਦੀ ਟੀਮ ਨੂੰ 25000 ਰੁਪਏ ਆਪਣੇ ਅਖਤਿਆਰੀ ਫੰਡ ਵਿੱਚੋਂ ਜਥੇਦਾਰ ਬਹਿਣੀਵਾਲ ਨੇ ਦਿੱਤੇ, ਤਾਂ ਜੋ ਕ੍ਰਿਕਟ ਕਿੱਟ, ਨੈਟ ਅਤੇ ਹੋਰ ਲੋੜੀਂਦਾ ਸਾਮਾਨ ਖਰੀਦ ਸਕਣ। ਕ੍ਰਿਕਟ ਟੀਮ ਦੇ ਕਪਤਾਨ ਸਤਬੀਰ ਸਿੰਘ ਮਾਨ ਨੂੰ ਚੈੱਕ ਸੌਂਪਦੇ ਹੋਏ ਵਿਸ਼ਵਾਸ ਦਵਾਇਆ, ਕਿ ਨਿਕਟ ਭਵਿੱਖ ਵਿੱਚ ਕਿਸੇ ਵੀ ਕਿਸਮ ਦੀ ਖਿਡਾਰੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਖਿਡਾਰੀ ਭੁਪਿੰਦਰ ਸਿੰਘ ਬਹਿਣੀਵਾਲ, ਕਰਨ ਗੋਸਲ, ਹੈਪੀ ਮਲਕਪੁਰੀਆ, ਹਰਪਾਲ ਬਹਿਣੀਵਾਲ, ਮਨੀ ਫੌਜੀ, ਗਾਗੀ ਬਹਿਣੀਵਾਲ, ਅਮਨਪ੍ਰੀਤ ਬਹਿਣੀਵਾਲ ਹਾਜ਼ਰ ਸਨ।