- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਹਿਲ ਕਲਾਂ ਗੁਰੂ ਘਰ ਨੂੰ ਚੰਦੋਆ ਸੈੱਟ ਦਿੰਦੇ ਹੋਏ ਜਥੇਦਾਰ ਬਹਿਣੀਵਾਲ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਸ਼੍ਰੋਮਣੀ ਗੁਰਬਾਣੀ ਸੰਥਿਆ ਅਤੇ ਦਸਤਾਰ ਸਿਖਲਾਈ ਕੈਂਪ ਲਗਾਤਾਰ ਲਾਏ ਜਾ ਰਹੇ ਹਨ ਤਾਂ ਕਿ ਸਾਡੀ ਨਵੀਂ ਪੀੜੀ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਅਤੇ ਦਸਤਾਰਧਾਰੀ ਬਣਾ ਕੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਇਆ ਜਾਵੇ। ਅੱਜ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਅਤੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਦੋ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਗੁਰਦੁਆਰਾ ਸਾਹਿਬ ਲਈ ਚੰਦੋਆ ਸੈੱਟ ਦਿੰਦੇ ਹੋਏ ਕੀਤਾ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਘਰ ਲੇਹਲ ਕਲਾਂ ਅਤੇ ਗੁਰਦੁਆਰਾ ਸਾਹਿਬ ਖਨੌਰੀ ਲਈ ਚੰਦੋਏ ਭੇਟ ਕੀਤੇ ਗਏ। ਇਸ ਮੌਕੇ ਸਰਪੰਚ ਗੁਰਜੀਤ ਸਿੰਘ ਫੌਜੀ ਲੇਹਲ ਕਲਾਂ, ਵਰਿਆਮ ਸਿੰਘ ਲਹਿਲ ਕਲਾਂ, ਹੈਡ ਗ੍ਰੰਥੀ ਲਹਿਲ ਕਲਾਂ ਸੁਖਬੀਰ ਸਿੰਘ, ਰੁਲਦੂ ਸਿੰਘ ਖਨੌਰੀ, ਗੁਰਪ੍ਰੀਤ ਸਿੰਘ ਖਨੌਰੀ, ਤਰਸੇਮ ਸਿੰਘ, ਲੀਲਾ ਸਿੰਘ ਕਟਾਰੀਆ ਅਤੇ ਬਾਬਾ ਨਿਹਾਲ ਸਿੰਘ ਬੱਲਰਾਂ ਮੌਜੂਦ ਸਨ।