- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਵਿੰਦਰ ਦੇਵ ਸਿੰਘ ਬਣੇ ਬਾਰ ਐਸੋਸੀਏਸ਼ਨ ਮੂਨਕ ਦੇ ਪ੍ਰਧਾਨ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਬਾਰ ਐਸੋਸੀਏਸ਼ਨ ਮੂਨਕ ਦੇ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਜਸਵਿੰਦਰ ਦੇਵ ਸਿੰਘ ਜੇਡੀ ਅਤੇ ਐਡਵੋਕੇਟ ਅਮਰਿੰਦਰ ਸਿੰਘ ਜਾਖੜ ਵਿਚਕਾਰ ਸਖਤ ਮੁਕਾਬਲਾ ਨਾਲ ਹੋਈ । ਇਸ ਮੌਕੇ ਦੋਵੇ ਉਮੀਦਵਾਰਾਂ ਨੂੰ ਬਰਾਬਰ-ਬਰਾਬਰ 43-43 ਵੋਟਾਂ ਮਿਲੀਆਂ। ਵੋਟਾਂ ਬਰਾਬਰ ਹੋਣ ਤੇ ਅੰਤ ਵਿੱਚ ਬਾਰ ਐਸੋਸੀਏਸ਼ਨ ਮੂਨਕ ਦੀ ਜਨਰਲ ਬਾਡੀ ਨੇ ਦੋਵੇ ਉਮੀਦਵਾਰਾ ਵਿਚਕਾਰ ਟੌਸ ਰਾਹੀਂ ਪ੍ਰਧਾਨ ਚੁਣਨ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ ਐਡਵੋਕੇਟ ਜਸਵਿੰਦਰ ਦੇਵ ਸਿੰਘ ਜੇਡੀ ਨੂੰ ਮੂਨਕ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਐਲਾਨਿਆ ਗਿਆ।
ਇਸੇ ਤਰ੍ਹਾਂ ਸੈਕਟਰੀ ਦੇ ਅਹੁਦੇ ਲਈ ਸਰਬਸੰਮਤੀ ਨਾਲ ਸ਼ਿੰਦਰ ਸਿੰਘ ਸੂਦ ਨੂੰ ਨਿਯੁਕਤ ਕੀਤਾ ਗਿਆ ਅਤੇ ਵਾਈਸ ਪ੍ਰਧਾਨ ਦੇ ਅਹੁਦੇ ਤੇ ਐਡਵੋਕੇਟ ਮਹਿੰਦਰ ਸਿੰਘ ਢਿੱਲੋਂ ਚੋਣ ਵਿੱਚ ਜੇਤੂ ਰਹੇ। ਕੈਸ਼ੀਅਰ ਦੇ ਅਹੁਦੇ ਲਈ ਜਸਵੀਰ ਸੈਣੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ।
ਇਸ ਚੋਣ ਪ੍ਰਕਿਰਿਆ ਵਿੱਚ ਆਰਓ ਦੀ ਭੂਮਿਕਾ ਸਾਬਕਾ ਪ੍ਰਧਾਨ ਐਡਵੋਕੇਟ ਰਵੀ ਰਾਜ ਸ਼ਰਮਾ, ਏਆਰੋ ਦੀ ਭੂਮਿਕਾ ਸਾਬਕਾ ਸੈਕਟਰੀ ਐਡਵੋਕੇਟ ਬਲਜਿੰਦਰ ਸਿੰਘ ਭੱਠਲ ਅਤੇ ਗੁਰਦੀਪ ਸਿੰਘ ਸੰਧੂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇਨਵ-ਨਿਯੁਕਤ ਪ੍ਰਧਾਨ ਐਡਵੋਕੇਟ ਜਸਵਿੰਦਰ ਦੇਵ ਸਿੰਘ ਜੇਡੀ ਨੇ ਕਿਹਾ ਕਿ ਉਹ ਬਾਰ ਦੀ ਤਰੱਕੀ ਅਤੇ ਵਕੀਲ ਭਾਈਚਾਰੇ ਦੀ ਹਰ ਸੰਭਵ ਮਦਦ ਲਈ ਹਮੇਸ਼ਾ ਤਤਪਰ ਰਹਿਣਗੇ।
ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਪ੍ਰੇਮਪਾਲ ਸ਼ਰਮਾ ਅਲੀਸ਼ੇਰ , ਸਾਬਕਾ ਪ੍ਰਧਾਨ ਐਡਵੋਕੇਟ ਅਵਿਨਾਸ਼ ਜੋਸ਼ੀ, ਐਡਵੋਕੇਟ ਅਮਿਤ ਬਾਂਸਲ, ਐਡਵੋਕੇਟ ਗੁਲਸ਼ਨ ਗਰਗ, ਐਡਵੋਕੇਟ ਕਮਲ ਗਰਗ, ਐਡਵੋਕੇਟ ਹਰਸ਼ ਵਸ਼ਿਸ਼ਟ, ਐਡਵੋਕੇਟ ਲਖਬੀਰ ਸਿੰਘ ਢਿੱਲੋਂ, ਐਡਵੋਕੇਟ ਭਵਨੀਸ਼, ਐਡਵੋਕੇਟ ਅਮਿਤ ਚਟਾਨੀ, ਐਡਵੋਕੇਟ ਰਿਤਿਕ ਸਿੰਗਲਾ, ਐਡਵੋਕੇਟ ਬਲਵਿੰਦਰ ਸਿੰਘ ਭੁਟਾਲ , ਐਡਵੋਕੇਟ ਅਵਤਾਰ ਸਿੰਘ ਭੰਗੂ ਹਾਜ਼ਰ ਸਨ।