- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਨਲ ਸਕੂਲ ’ਚ ਕਰਵਾਇਆ ਅਹੁਦਾ ਗ੍ਰਹਿਣ ਸਮਾਰੋਹ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਲਹਿਰਾਗਾਗਾ : ਕਰਨਲ ਪਬਲਿਕ ਸਕੂਲ, ਚੂੜਲ ਕਲਾਂ ਵਿਖੇ ਸੈਸ਼ਨ 2026-27 ਲਈ ਵਿਦਿਆਰਥੀ ਕੌਂਸਲ ਦੇ ਗਠਨ ਸਬੰਧੀ ਅਹੁਦਾ-ਗ੍ਰਹਿਣ ਸਮਾਰੋਹ ਕਰਵਾਇਆ ਗਿਆ। ਇਸ ਸਮੇ ਬੱਚਿਆਂ ਵਿੱਚ ਆਪਣੇ ਨਵੇਂ ਲੀਡਰਾਂ ਨੂੰ ਦੇਖਣ ਦਾ ਭਾਰੀ ਉਤਸ਼ਾਹ ਦੇਖਣਯੋਗ ਸੀ। ਸਕੂਲ ਵਿੱਚ ਲੋਕਤੰਤਰੀ ਢੰਗ ਨਾਲ ਚੁਣੇ ਗਏ ਵਿਦਿਆਰਥੀਆਂ ਨੂੰ ਉਨਾਂ ਦੇ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ। ਚੁਣੇ ਗਏ ਵਿਦਿਆਰਥੀ ਆਗੂਆਂ ਵਿੱਚੋਂ ਸੀਨੀਅਰ ਹੈੱਡ ਬੁਆਏ ਸਮੋਕਸ਼, ਸੀਨੀਅਰ ਹੈੱਡ ਗਰਲ ਜੈਸਮੀਨ ਕੌਰ 12ਵੀ ਕਲਾਸ, ਜੂਨੀਅਰ ਹੈੱਡ ਬੁਆਏ ਹਰਸ਼ਪ੍ਰੀਤ ਸਿੰਘ 11ਵੀਂ ਆਰਟਸ,ਜੂਨੀਅਰ ਹੈੱਡ ਗਰਲ ਹਰਪ੍ਰੀਤ ਕੌਰ 11ਵੀਂ ਆਰਟਸ, ਸਪੋਰਟਸ ਕੈਪਟਨ ਜਸਪ੍ਰੀਤ ਸਿੰਘ 11ਵੀਂ ਆਰਟਸ, ਬੋਸ ਹਾਊਸ ਕੈਪਟਨ ਅੰਜਲੀ (12ਵੀਂ ਕਾਮਰਸ), ਵਾਈਸ ਕੈਪਟਨ ਗੁਰਵੀਰ ਸਿੰਘ (10ਵੀਂ ਕਲਾਸ),ਪਟੇਲ ਹਾਊਸ ਕੈਪਟਨ ਜਸਨੂਰ ਕੌਰ (11ਵੀਂ ਆਰਟਸ), ਵਾਈਸ ਕੈਪਟਨ ਦਵਿੰਦਰ ਸਿੰਘ ਢੀਂਡਸਾ (9ਵੀਂ ਕਲਾਸ),ਰਮਨ ਹਾਊਸ ਕੈਪਟਨ ਸੈਂਡੀ (12ਵੀਂ ਆਰਟਸ), ਵਾਈਸ ਕੈਪਟਨ ਨੈਤਿਕ (9ਵੀਂ ਕਲਾਸ),ਸ਼ਿਵਾਜੀ ਹਾਊਸ ਕੈਪਟਨ ਦਮਨਪ੍ਰੀਤ ਕੌਰ (12ਵੀਂ ਕਾਮਰਸ), ਵਾਈਸ ਕੈਪਟਨ ਹਰਸ਼ਦੀਪ ਸਿੰਘ (9ਵੀਂ ਕਲਾਸ),ਸਕੂਲ ਦੇ ਡਾਇਰੈਕਟਰ ਸੇਵਾਮੁਕਤ ਕਰਨਲ ਓਪੀ ਰਾਠੀ ਚੰਦਰਕਲਾ ਰਾਠੀ ਅਤੇ ਸੰਸਥਾ ਦੇ ਮੈਨੇਜਰ ਨਰੇਸ਼ ਰਾਠੀ ਵੱਲੋਂ ਸਾਰੇ ਚੁਣੇ ਗਏ 13 ਵਿਦਿਆਰਥੀਆਂ ਨੂੰ ਬੈਜ ਲਾਏ ਗਏ ਅਤੇ ਸੈਸ਼ਾਂ ਪਹਿਨਾਈਆਂ ਗਈਆ। ਸਕੂਲ ਦੇ ਪ੍ਰਿੰਸੀਪਲ ਤਰਸੇਮ ਸ਼ਰਮਾਂ ਨੇ ਨਵ ਨਿਯੁਕਤ ਮੈਂਬਰਾਂ ਨੂੰ ਵਧਾਈ ਦਿੱਤੀ।