- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਲੇਠੀ ਮੀਟਿੰਗ ’ਚੋਂ ਹੀ ਅਜਾਦ ਕੌਂਸਲਰ ਹੇਮਰਾਜ ਉੱਠ ਤੁਰੇ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਨਿਗਮ ਬਰਨਾਲਾ ਦੀ ਪਲੇਠੀ ਹਾਊਸ ਮੀਟਿੰਗ ’ਚ ਹੀ ਵਾਰਡ-32 ਤੋਂ ਆਜ਼ਾਦ ਜਿੱਤੇ ਕੌਂਸਲਰ ਹੇਮਰਾਜ ਗਰਗ ਨੇ ਆਪਣੇ ਤਿੱਖੇ ਤੇਵਰ ਦਿਖਾ ਦਿੱਤੇ। ਦੱਸ ਦੇਈਏ ਕਿ ਨਗਰ ਨਿਗਮ ਬਰਨਾਲਾ ਦੀ ਵੀਰਵਾਰ ਨੂੰ ਪਹਿਲੀ ਮੀਟਿੰਗ ਮੇਅਰ ਹਸਨਪ੍ਰੀਤ ਭਾਰਤਵਾਜ ਦੀ ਪ੍ਰਧਾਨਗੀ ਹੇਠ ਹੋ ਰਹੀ ਸੀ। ਜਿਸ ’ਚ ਸ਼ਹਿਰ ਦੇ 50 ਵਾਰਡਾਂ ਦੇ ਕੌਂਸਲਰ ਸ਼ਾਮਿਲ ਹੋ ਰਹੇ ਸਨ, ਪਰ ਮੀਟਿੰਗ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਹੀ ਸਥਿੱਤੀ ਉਸ ਵੇਲੇ ਅਜੀਬ ਜਿਹੀ ਬਣ ਗਈ ਜਦੋਂ ਵਾਰਡ ਨੰਬਰ 32 ਤੋਂ ਆਜ਼ਾਦ ਕੌਂਸਲਰ ਹੇਮਰਾਜ ਗਰਗ ਮੀਟਿੰਗ ਸ਼ੁਰੂ ਹੁੰਦੇ ਸਾਰ ਹੀ ਉੱਠ ਕੇ ਬਾਹਰ ਆ ਗਏ। ਮੀਟਿੰਗ ਤੋਂ ਬਾਹਰ ਆ ਕੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ ਹੇਮਰਾਜ ਗਰਗ ਨੇ ਨਿਰਾਜਗੀ ਦਾ ਕਾਰਨ ਦੱਸਦੇ ਇਹ ਕਿਹਾ ਕਿ ਇਸ ਹਾਊਸ ਦੀ ਇਸ ਮੀਟਿੰਗ ’ਚ ਉਨ੍ਹਾਂ ਦੇ ਵਾਰਡ ਨਾਲ ਸੰਬੰਧਿਤ ਕੋਈ ਵੀ ਵਿਕਾਸ ਕਾਰਜ ਦਾ ਏਜੰਡਾ ਨਹੀਂ ਰੱਖਿਆ ਗਿਆ। ਜਿਸ ਕਰਕੇ ਉਨ੍ਹਾਂ ਨੇ ਇਸ ਮੀਟਿੰਗ ’ਚੋਂ ਉੱਠਣਾ ਹੀ ਮੁਨਾਸਿਫ਼ ਸਮਝਿਆ। ਕੌਸਲਰ ਹੇਮਰਾਜ ਗਰਗ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਦੇ ਅਨੇਕਾਂ ਅਜਿਹੇ ਕੰਮ ਹਨ ਜਿਹੜੇ ਪਹਿਲ ਦੇ ਅਧਾਰ