- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਵੱਲੋਂ ਰਾਮਲੀਲਾ ਦਾ ਉਦਘਾਟਨ

ਮਹਾਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਤ੍ਰਿਮੂਰਤੀ ਕਲਾ ਮੰਚ ,ਸਨਾਤਨ ਧਰਮ ਮਹਾਂਵੀਰ ਦਲ ਅਤੇ ਸਮਾਜ ਸੇਵਾ ਸੋਸਾਇਟੀ ਵੱਲੋ ਗਾਂਧੀ ਸਕੂਲ ਦੇ ਗਰਾਊਂਡ ਵਿੱਚ ਚੱਲ ਰਹੀ ਰਾਮਲੀਲਾ ਦੇ ਸੱਤਵੇ ਦਿਨ ਦਾ ਉਦਘਾਟਨ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ,ਰੋਟਰੀ ਕਲੱਬ ਚੈਂਪੀਅਨ ਅਤੇ ਐਜੂਕੇਸ਼ਨ ਮਸਟ ਸੋਸਾਇਟੀ ਨੇ ਸਾਂਝੇ ਰੂਪ ਵਿੱਚ ਕੀਤਾ। ਇਸ ਮੌਕੇ ਉਨ੍ਹਾਂ ਰਾਮਲੀਲ੍ਹਾ ਦੇ ਆਯੋਜਕਾਂ ਦੀਪਕ ਸ਼ਰਮਾ, ਨਵਦੀਪ ਸ਼ਰਮਾ, ਵਿਜੇ ਵਰਮਾ, ਭੋਜਰਾਜ ਸ਼ਰਮਾ , ਚੰਦਨ ਬਾਬਾ ਦਰਸ਼ਨ ਸਿੰਘ ,ਅਰੁਣ ਸ਼ੈਲੀ,ਗਗਨਦੀਪ ਦਰਪਣ, ਅਜੀਤ ਰਾਜੜ, ਇੰਦਰਜੀਤ ਸਿੰਘ ਨਿਕੂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਭਾਰਤੀ ਸੰਸਕ੍ਰਿਤੀ ਅਤੇ ਧਾਰਮਿਕ ਵਿਰਸੇ ਦੀ ਸੰਭਾਲ ਲਈ ਅਜਿਹੇ ਉਪਰਾਲਿਆਂ ਨੂੰ ਮਹੱਤਵਪੂਰਨ ਦੱਸਿਆ।
ਇਸ ਮੌਕੇ ਪ੍ਰਧਾਨ ਰਾਕੇਸ਼ ਗਰਗ ਨੇ ਕਿਹਾ ਕਿ ਰਾਮਾਇਣ ਦੀਆਂ ਸਿੱਖਿਆਵਾਂ ਅੱਜ ਵੀ ਹਰ ਘਰ ਅਤੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਹਨ। ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦਾ ਜੀਵਨ ਸਾਨੂੰ ਸੱਚਾਈ, ਤਿਆਗ, ਫਰਜ਼ਾਂ ਦੀ ਪਾਲਣਾ, ਸੰਜਮ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਚੱਲਣ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਨੇ ਮਰਿਆਦਾ ਅਤੇ ਨੈਤਿਕਤਾ ਦੀ ਰੱਖਿਆ ਲਈ ਆਪਣੇ ਜੀਵਨ ਵਿੱਚ ਅਨੇਕਾਂ ਤਿਆਗ ਕੀਤੇ, ਜਿਨ੍ਹਾਂ ਤੋਂ ਅੱਜ ਦੀ ਪੀੜ੍ਹੀ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਮਲੀਲਾ ਸਿਰਫ਼ ਧਾਰਮਿਕ ਮੰਚਨ ਹੀ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ, ਇਤਿਹਾਸ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਵੀ ਇੱਕ ਪ੍ਰਭਾਵਸ਼ਾਲੀ ਸਾਧਨ ਹੈ। ਇਸ ਮੌਕੇ ਪ੍ਰਿੰਸੀਪਲ ਬਿਪਨ ਸੇਠੀ, ਡਾ. ਪੁਨੀਤ ਹਿੰਦ, ਡਾ. ਰਵੀ ਸ਼ਰਮਾ, ਮਹਾਂਵੀਰ ਗੋਇਲ, ਰਾਮ ਨਰੇਸ਼, ਮੇਜਰ ਸਿੰਘ, ਜਸਵੀਰ ਸਿੰਘ, ਬਲਜਿੰਦਰ ਧਾਲੀਵਾਲ, ਸੁਦਾਗਰ ਸਿੰਘ ਲੇਲ, ਸੰਦੀਪ ਸ਼ਰਮਾ,ਵਿਪੁਲ ਗਰਗ, ਪ੍ਰੀਤ ਬੋਪਾਰਾਏ,ਰਤਨ ਕੁਮਾਰ ਮਿੰਟਾ ਹਾਜ਼ਰ ਸਨ।