ਨਾਜਾਇਜ਼ ਸ਼ਰਾਬ ਬਰਾਮਦ, ਮਾਮਲਾ ਦਰਜ
ਨਜਾਇਜ ਸ਼ਰਾਬ ਬਰਾਮਦ, ਮਾਮਲਾ ਦਰਜ
Publish Date: Sat, 04 Apr 2026 06:12 PM (IST)
Updated Date: Sun, 05 Apr 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਵੱਲੋਂ ਦੋ ਵਿਅਕਤੀਆਂ ਕੋਲੋਂ ਸ਼ਰਾਬ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਇਤਲਾਹ ਮਿਲੀ ਕਿ ਸਮਸ਼ੇਰ ਸਿੰਘ ਤੇ ਚਮਕੌਰ ਸਿੰਘ ਵਾਸੀਆਨ ਵਿਧੀਆ ਪੱਤੀ ਖੁੱਡੀ ਕਲਾਂ ਜੋ ਕਿ ਚਮਕੌਰ ਸਿੰਘ ਦੇ ਘਰ ’ਚ ਸ਼ਰਾਬ ਕਸੀਦ ਕਰਕੇ ਪੀਣ ਤੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਪੁਲਿਸ ਨੇ ਮੌਕੇ ’ਤੇ ਰੇਡ ਕਰ ਕੇ ਉਨ੍ਹਾਂ ਕੋਲੋਂ 50 ਲੀਟਰ ਲਾਹਣ ਤੇ 5 ਬੋਤਲਾਂ ਸ਼ਰਾਬ ਨਾਜਾਇਜ਼ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ।