ਜਿਲ੍ਹਾ ਜੇਲ ਦੀ ਤਲਾਸ਼ੀ ਦੌਰਾਨ ਮੋਬਾਈਲ ਬਰਾਮਦ
ਜਿਲ੍ਹਾ ਜੇਲ ਬਰਨਾਲਾ ਦੀ ਤਲਾਸ਼ੀ ਦੌਰਾਨ ਮੋਬਾਇਲ ਫੋਨ ਬਰਾਮਦ
Publish Date: Thu, 19 Feb 2026 04:42 PM (IST)
Updated Date: Fri, 20 Feb 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਜ਼ਿਲ੍ਹਾ ਜੇਲ ਬਰਨਾਲਾ ’ਚੋਂ ਤਲਾਸ਼ੀ ਦੌਰਾਨ ਇਕ ਮੋਬਾਈਲ ਬਰਾਮਦ ਹੋਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਇਹ ਮੁਕੱਦਮਾ ਵਿਕਾਸ ਸ਼ਰਮਾ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਬਰਨਾਲਾ ਵੱਲੋਂ ਬਰਖ਼ਿਲਾਫ਼ ਸੰਕਰ ਸਿੰਘ ਦੇ ਦਰਜ ਹੋਇਆ। ਜਾਣਕਾਰੀ ਅਨੁਸਾਰ 20 ਜਨਵਰੀ ਨੂੰ ਜੇਲ੍ਹ ਸੁਪਰਡੈਂਟ ਤੇ ਜੇਲ੍ਹ ਗਾਰਦ ਤੇ ਪੈਸਕੋ ਗਾਰਦ ਬੈਰਕਾਂ ਦੀ ਤਲਾਸ਼ੀ ਕਰਨ ਗਏ ਸਨ ਤਾਂ ਬੈਰਕ ਨੰਬਰ 08 ਦੀ ਤਲਾਸ਼ੀ ਦੌਰਾਨ ਹਵਾਲਾਤੀ ਸ਼ੰਕਰ ਸਿੰਘ ਦੀ ਪਹਿਨੀ ਹੋਈ ਲੋਅਰ ਦੀ ਜੇਬ ’ਚੋਂ 1 ਕੀਪੈਡ ਮੋਬਾਈਲ ਕੰਪਨੀ ਕੋਚੱਡਿਆ, ਰੰਗ ਸਿਲਵਰ ਤੇ ਬਲੈਕ ਸਮੇਤ ਬੈਟਰੀ ਸਮੇਤ ਵੀਆਈ ਕੰਪਨੀ ਸਿੰਮ ਬਰਾਮਦ ਹੋਇਆ।