- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਮੰਗਾਂ ਮੰਨੇ ਨਹੀਂ ਸੰਘਰਸ਼ ਕਰਾਂਗੇ ਤੇਜ਼: ਸਿੱਧੂਪੁਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇੱਥੇ ਸੂਬਾ ਪੱਧਰੀ ਇਕੱਤਰਤਾ ਹੋਈ। ਜਿਸ ਵਿਚ ਕੁੱਝ ਅਹਿਮ ਫੈਸਲੇ ਲਏ ਗਏ। ਇਸ ਸਮੇਂ ਸੂਬਾ ਪ੍ਰਧਾਨ ਦਲਵੀਰ ਸਿੰਘ ਸਿੱਧੂਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰਧਾਨ ਸਿੱਧੂਪੁਰ ਨੇ ਕਿਸਾਨਾਂ ਦੇ ਇਕੱਠ ਨੂੰ ਸਬੋਧਨ ਕਰਦਿਆਂ ਕਿਹਾ, ਕੇ ਜੋ ਆਪਾਂ ਕਿਸਾਨੀ ਮੰਗਾਂ ਸਬੰਧੀ ਚੰਡੀਗੜ੍ਹ ਗਏ ਸੀ। ਉਨ੍ਹਾਂ ਕਿਹਾ, ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਨੇ ਹਲਕੇ ਵਿੱਚ ’ਚ ਲਿਆ, ਅਤੇ ਮੰਗਾਂ ਪੂਰੀਆਂ ਕਰਨ ਲਈ ਜਲਦੀ ਕੋਈ ਫੈਸਲਾ ਨਾ ਕੀਤਾ, ਤਾਂ ਇਸ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਪਣੀਆਂ ਮੰਗਾਂ ਵਾਸਤੇ ਅਨੁਸਾਸ਼ਨ ਵਿਚ ਰਹਿ ਕੇ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇਗਾ। ਕਿਸਾਨਾਂ ਦੀਆਂ ਮੰਗਾਂ ਮੰਗਣ ਵਾਸਤੇ ਅਜੇ ਅਸੀਂ ਸਰਕਾਰ ਨਾਲ ਬੈਠ ਕੇ ਗੱਲ ਕਰਨ ਵਾਸਤੇ ਤਿਆਰ ਹਾਂ। ਨਹੀਂ ਫਿਰ ਤਕੜਾ ਸੰਘਰਸ਼ ਆਰੰਭਣ ਤੋਂ ਵੀ ਪਿੱਛੇ ਨਹੀਂ ਹਟਾਂਗੇ। ਯੂਨੀਅਨ ਦੇ ਆਗੂ ਮਿਹਰ ਸਿੰਘ ਥੇਰੀ ਨੇ ਕਿਹਾ, ਕਿ ਕਿਸਾਨਾਂ ਦੀਆਂ ਮੰਗਾਂ ਹਨ ਜੋ ਜਲਦੀ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਹਨ। ਪ੍ਰੰਤੂ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਸਾਡੀਆਂ ਜੋ ਮੰਗਾਂ ਹਨ ਉਹ ਹਰੇਕ ਵਰਗ ਨੂੰ ਲਾਭ ਪਹੁੰਚਾਉਣ ਵਾਲੀਆਂ ਹਨ। ਕਿਸਾਨ ਮਜ਼ਦੂਰ ਦਾ ਕਰਜਾ ਮੁਆਫ, ਲੈਂਡ ਪਾਲਿਸੀ ਨੂੰ ਰੱਦ ਕਰਨਾ, ਅਮਰੀਕਾ ਤੇ ਭਾਰਤ ਵਾਲੇ ਸਮਝੌਤੇ ਨੂੰ ਰੱਦ ਕਰਨਾ, ਪੰਜਾਬ ਦਾ ਪਾਣੀਆਂ ਤੇ ਬਣਦਾ ਹੱਕ ਲੈਣਾ, 80 ਸਾਲ ਦੇ ਉੱਪਰ ਬਜ਼ੁਰਗਾਂ ਨੂੰ ਸਰਕਾਰ ਵੱਲੋਂ ਸਹਾਇਤਾ ਦੇਣਾ, ਹਰ ਘਰ ਅਤੇ ਖੇਤ ਤੱਕ ਪਾਣੀ ਪਹੁੰਚਦਾ ਕਰਨਾ, ਐੱਮਐੱਸਪੀ ਨੂੰ ਕਾਨੂੰਨ ਗਰੰਟੀ ਬਣਾਉਣਾ, ਸੁਆਮੀ ਨਾਥਨ ਦੀ ਰਿਪੋਰਟ ਦੇ ਨਾਲ ਭਾਅ ਤੈਅ ਕਰਨਾ ਆਦਿ ਮੰਗਾਂ ਸ਼ਾਮਿਲ ਹਨ। ਪਰ ਸਰਕਾਰ ਵੋਟਾਂ ਤੋਂ ਸਿਵਾਏ ਕਿਸਾਨ ਮਜ਼ਦੂਰਾਂ ਸਮੇਤ ਹੋਰ ਵਰਗਾਂ ਨੂੰ ਕੁਝ ਨਹੀਂ ਦੇਣਾ ਚਾਹੁੰਦੀ, ਲੇਕਿਨ ਹੁਣ ਕਿਸਾਨ ਯੂਨੀਅਨ ਆਪਣੀ ਇਹ ਮੰਗਾਂ ਮਨਵਾ ਕੇ ਹੀ ਘਰ ਵਾਪਸ ਪਰਤਣਗੇ।