- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਦਿਨਾਂ ’ਚ ਬਿਜਲੀ ਕੱਟ ਬੰਦ ਨਾ ਹੋਏ, ਤਾਂ ਰੋਕਾਂਗੇ ਸੜਕਾਂ : ਜਲੂਰ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਲਹਿਰਾ ਦੇ ਆਗੂ ਲੱਗ ਰਹੇ ਬਿਜਲੀ ਦੇ ਦਿਨ-ਰਾਤ ਦੇ ਕੱਟਾਂ ਸਬੰਧੀ ਬਿਜਲੀ ਵਿਭਾਗ ਦੇ ਐੱਸਡੀਓ ਅਤੇ ਐਕਸੀਅਨ ਲਹਿਰਾ ਨੂੰ ਮਿਲੇ। ਇਸ ਸਮੇਂ ਬਲਾਕ ਪ੍ਰਧਾਨ ਗੁਰਲਾਲ ਸਿੰਘ ਨੇ ਕਿਹਾ, ਕਿ ਹੁਣ ਝੋਨੇ ਦੀ ਫਸਲ ਦਾਣੇ (ਗੋਭੇ) ’ਤੇ ਆ ਰਹੀ ਹੈ। ਜੇ ਹੁਣ ਫਸਲਾਂ ਨੂੰ ਪਾਣੀ ਨਾ ਲੱਗਿਆ ਤਾਂ ਇਸ ਵਿੱਚ ਕਿਸਾਨਾਂ ਦੀ ਫਸਲ ਦਾ ਝਾੜ ਘਟੇਗਾ, ਅਤੇ ਕਿਸਾਨ ਦੀ ਆਰਥਿਕ ਹਾਲਤ ਡਾਵਾਂ ਡੋਲ ਹੋ ਜਾਵੇਗੀ। ਜਦੋਂ ਪੰਜਾਬ ਵਿੱਚ ਬਦਲਾਅ ਵਾਲੀ ਸਰਕਾਰ ਆਈ ਸੀ, ਤਾਂ ਉਨ੍ਹਾਂ ਪਹਿਲਾਂ ਵਾਅਦਾ ਕੀਤਾ ਸੀ, ਕਿ ਕਿਸਾਨਾਂ ਨੂੰ ਸਵੇਰੇ ਲਾਈਟ ਮਿਲੇਗੀ। ਜਿਵੇਂ ਅਫਸਰ ਦਫਤਰ ਵਿੱਚ ਜਾਂਦੇ ਹਨ ਕਿਸਾਨ ਵੀ ਖੇਤ ਜਾ ਕੇ ਆਪਣਾ ਪਾਣੀ ਲਾਇਆ ਕਰੇਗਾ। ਪਰ ਹੁਣ ਨਾ ਰਾਤ ਨੂੰ ਲਾਈਟ ਆਉਂਦੀ ਨਾ ਦਿਨ ਨੂੰ, ਨਾ ਹੀ ਘਰਾਂ ਵਾਲੀ ਲਾਈਟ ਆਉਂਦੀ ਹੈ, ਨਾ ਹੀ ਖੇਤਾਂ ਵਾਲੀ। ਸਰਕਾਰ ਦੇ ਜੋ ਖੋਖਲੇ ਵਾਅਦੇ ਸੀ ਉਹ ਹੁਣ ਜਨਤਾ ਦੇ ਸਾਹਮਣੇ ਆ ਰਹੇ ਹਨ। ਇਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਅਤੇ ਲਹਿਰਾ ਬਲਾਕ ਦੇ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਕਿਹਾ, ਕਿ ਜੇ ਦੋ ਦਿਨਾਂ ਦੇ ਵਿੱਚ ਬਿਜਲੀ ਦੇ ਕੱਟ ਬੰਦ ਨਾ ਕੀਤੇ, ਤਾਂ ਅਸੀਂ ਸੰਯੁਕਤ ਮੋਰਚੇ ਸਮੇਤ ਧਰਨੇ ਲਾਉਣ ਦੀ ਤਿਆਰੀ ਕਰਾਂਗੇ। ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਲਹਿਲ ਕਲਾ ਕਲਾਂ ਨੇ ਐਕਸੀਅਨ ਨੂੰ ਬਿਜਲੀ ਦੀ ਘਾਟ ਪੂਰੀ ਕਰਨ ਸਬੰਧੀ ਕਹਿੰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਅਗਰ ਦੋ ਦਿਨਾਂ ਦੇ ਵਿੱਚ ਇਹ ਘਾਟ ਪੂਰੀ ਨਾ ਹੋਈ ਤੇ ਬਿਜਲੀ ਦੇ ਕੱਟ ਬੰਦ ਨਾ ਹੋਏ, ਤਾਂ ਕਿਸਾਨ ਸੜਕਾਂ ਤੇ ਆ ਕੇ ਬੈਠਣ ਲਈ ਤਿਆਰ ਹਨ। ਇਸ ਸਮੇਂ ਬਿਜਲੀ ਪਾਵਰਕਾਮ ਦੇ ਐਕਸੀਅਨ ਨੇ ਕਿਹਾ, ਕਿ ਜਲਦੀ ਹੀ ਤੁਹਾਡੀ ਮੰਗ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ ਅਜੇ ਬਿਜਲੀ ਦੀ ਘਾਟ ਜਲਦੀ ਪੂਰੀ ਕਰ ਦਿੱਤੀ ਜਾਵੇਗੀ ।
ਇਸ ਸਮੇਂ ਜ਼ਿਲ੍ਹਾ ਜਰਨਲ ਸਕੱਤਰ ਗੁਰਤੇਜ ਸਿੰਘ, ਬਲਾਕ ਮੀਤ ਪ੍ਰਧਾਨ ਚਰਨਜੀਤ ਸਿੰਘ ਡਸਕਾ, ਇਕਾਈ ਪ੍ਰਧਾਨ ਭੀਮ ਸਿੰਘ ਜਲੂਰ, ਇਕਾਈ ਪ੍ਰਧਾਨ ਸੁਖਜਿੰਦਰ ਸਿੰਘ ਗੋਗਾ ਭਟਾਲ ਮੌਜੂਦ ਸਨ।