ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕਾਬੂ, 2 ਬਾਈਕ ਤੇ ਮਾਰੂ ਹਥਿਆਰ ਬਰਾਮਦ
ਠੁੱਲੀਵਾਲ ਪੁਲੀਸ ਵੱਲੋਂ ਲੁੱਟਾਂ ਖੋਹਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਕਾਬੂ
Publish Date: Fri, 03 Apr 2026 05:03 PM (IST)
Updated Date: Sat, 04 Apr 2026 04:04 AM (IST)

ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ, ਮਹਿਲ ਕਲਾਂ : ਸਰਕਾਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਠੁੱਲੀਵਾਲ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਡੀਐਸਪੀ ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ ਅਤੇ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਗੁਰਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀਜੀਪੀ. ਪੰਜਾਬ ਅਤੇ ਮੁਹੰਮਦ ਸਰਫਰਾਜ ਆਲਮ (ਆਈਪੀਐਸ)ਸੀਨੀਆਰ ਕਪਤਾਨ ਪੁਲਿਸ ਬਰਨਾਲਾ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਸ.ਬ. ਗੁਰਨਾਮ ਸਿੰਘ 81/ਬਰਨਾਲਾ ਸਮੇਤ ਸਾਥੀ ਕਰਮਚਾਰੀਆ ਦੇ ਗਸਤ ਕਰਨ ਸਮੇਂ ਬੱਸ ਸਟੈਡ ਹਮੀਦੀ ਮੌਜੂਦ ਸੀ ਤਾਂ ਮੁਖਬਰੀ ਤੇ ਇਤਲਾਹ ਮਿਲੀ ਕਿ ਲਵਪ੍ਰੀਤ ਸਿੰਘ ਉਰਫ ਲੱਡੂ ਆਵਾ ਬਸਤੀ ਬਰਨਾਲਾ, ਜਸਪ੍ਰੀਤ ਸਿੰਘ ਵਾਸੀ ਵਜੀਦਕੇ ਕਲਾ, ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਭੱਦਲਵੱਡ, ਗੁਰਪ੍ਰੀਤ ਸਿੰਘ ਵਾਸੀ ਅਮਲਾ ਸਿੰਘ ਵਾਲਾ ਅਤੇ ਹੈਪੀ ਸਿੰਘ ਵਾਸੀ ਵਜੀਦਕੇ ਕਲਾ ਜੋ ਲੁੱਟਾਂ ਅਤੇ ਚੋਰੀ ਦੀ ਵਾਰਦਾਤਾਂ ਕਰਨ ਦੇ ਆਦੀ ਹਨ, ਜੋ ਅੱਜ ਵੀ ਨੇੜੇ ਪੁਲ ਸੂਆ ਲਿੰਕ ਰੋਡ ਸਹੋਰ ਸੁੰਨੀ ਜਗ੍ਹਾ ਤੇ ਬੈਠੇ ਹਨ। ਜਿਨ੍ਹਾਂ ਕੋਲ ਦੋ ਮੋਟਰਸਾਇਕਲ ਅਤੇ ਮਾਰੂ ਹਥਿਆਰ ਹਨ। ਉਹ ਪੈਟਰੋਲ ਪੰਪ ਜਾਂ ਠੇਕਾ ਵਗੈਰਾ ਲੁੱਟਣ ਦੀ ਤਾਕ ’ਚ ਹਨ, ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਲਵਪ੍ਰੀਤ ਸਿੰਘ ਉਰਫ ਲੱਭੂ. ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ ਉਹਫ ਮਨ, ਗੁਰਪ੍ਰੀਤ ਸਿੰਘ ਉਰਫ ਗੈਂਡਾ, ਹੈਪੀ ਸਿੰਘ ਉਕਤਾਨ ਕਾਬੂ ਆ ਸਕਦੇ ਹਨ। ਜਿਸਤੇ ਉਕਤਾਨ ਵਿਅਕਤੀਆਂ ਨੂੰ ਬਿਨਾ ਨੰਬਰੀ ਮੋਟਰਸਾਈਕਲਾਂ ਸਮੇਤ ਇਕ ਕਿਰਚ ਲੋਹਾ, ਬੇਸਬਾਲ, ਗੰਡਾਸੀ ਦੇ ਕਾਬੂ ਕੀਤਾ ਗਿਆ। ਹੈਪੀ ਸਿੰਘ ਵਜੀਦਕੇ ਕਲਾ ਭੱਜਣ ’ਚ ਕਾਮਯਾਬ ਹੋ ਗਿਆ। ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਪੀ.ਐਨ.ਐਸ ਥਾਣਾ ਠੁੱਲੀਵਾਲ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪੁੱਛ ਗਿਛ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਕੇ ਤਾਬਾਂ ਅੱਗੇ ਵੇਚਦੇ ਹਨ। ਇਸ ਮੌਕੇ ਏ ਐਸ ਆਈ ਗੁਰਨਾਮ ਸਿੰਘ ਚੁਹਾਣਕੇ, ਏ ਐਸ ਆਈ ਮਨਜਿੰਦਰ ਸਿੰਘ ਸੇਰਪੁਰ, ਸਿਪਾਹੀ ਮੈਡਮ ਗੁਰਮੀਤ ਕੌਰ, ਮਨਿੰਦਰ ਸਿੰਘ ਅਤੇ ਸਤਨਾਮ ਸਿੰਘ ਬਾਜਵਾ ਹਾਜਰ ਸਨ।