- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਗਦ ਸਿੰਘ ਢਿੱਲੋਂ ਦੇ ਪਿਤਾ ਨੈਨਇੰਦਰ ਸਿੰਘ ਦਾ ਸਨਮਾਨ

ਮਹਾਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਪਿੰਡ ਘੁੰਗਰਾਣਾ ਵਾਸੀ ਸਰਦਾਰਾਂ ਦੇ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਅੰਗਦ ਸਿੰਘ ਢਿੱਲੋਂ ਜਿਨ੍ਹਾਂ ਨੂੰ ਬੀਤੇ ਦਿਨੀਂ ਕੈਨੇਡਾ ਸਰਕਾਰ ਵਲੋਂ ਸੰਯੁਕਤ ਅਰਬ ਅਮੀਰਾਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਸ ਮਾਣ ਮੱਤੀ ਪ੍ਰਾਪਤੀ ਨਾਲ ਜਿੱਥੇ ਇਸ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਹੀ ਅੰਗਦ ਸਿੰਘ ਢਿੱਲੋਂ ਦੇ ਸਮੂਹ ਪਰਿਵਾਰ ਨੂੰ ਲਗਾਤਾਰ ਵਧਾਈਆ ਮਿਲ ਰਹੀਆਂ ਹਨ। ਇਸ ਖੁਸ਼ੀ ਦੇ ਸਬੰਧ ਵਿਚ ਪਿੰਡ ਘੁੰਗਰਾਣਾ ਵਿਖੇ ਸਮੁੱਚੇ ਇਲਾਕਾ ਨਿਵਾਸੀਆਂ ਵੱਲੋਂ ਅੰਗਦ ਸਿੰਘ ਢਿੱਲੋਂ ਦੇ ਪਿਤਾ ਨੈਨਇੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਾਲਵਾ ਸਪੋਰਟਸ ਕਲੱਬ ਅਹਿਮਦਗੜ੍ਹ ਦੇ ਪ੍ਰਧਾਨ ਦਵਿੰਦਰ ਸਿੰਘ ਮਾਨ, ਕਮਲਜੀਤ ਸਿੰਘ ਉਭੀ, ਬੰਨੀ ਢਿੱਲੋਂ ਘੁੰਗਰਾਣਾ, ਅਮਰਦੀਪ ਸਿੰਘ ਰੂਬੀ ਬੱਲੋਵਾਲ, ਜਗਦੀਪ ਸਿੰਘ ਢਿੱਲੋਂ ,ਸ਼ੀਲਾ ਗੋਪਾਲਪੁਰ ਆਦਿ ਆਗੂਆ ਨੇ ਨੈਨਇੰਦਰ ਸਿੰਘ ਦਾ ਸਨਮਾਨ ਕਰਕੇ ਵਧਾਈ ਦਿਤੀ। ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਮਾਨ ਨੇ ਇਸ ਮਾਣਮੱਤੀ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਅੰਗਦ ਸਿੰਘ ਢਿੱਲੋਂ ਦੀ ਪ੍ਰਾਪਤੀ ਨਾਲ ਆਪਣੇ ਪਿੰਡ, ਇਲਾਕੇ ਅਤੇ ਪੰਜਾਬ ਦਾ ਨਾਂ ਰੌਸ਼ਨ ਹੋਇਆ ਹੈ ਉਥੇ ਹੀ ਸਮੁੱਚੇ ਦੇਸ਼ ਦਾ ਵੀ ਨਾਮ ਚਮਕਾਇਆ ਹੈ। ਆਗੂਆਂ ਨੇ ਕਿਹਾ ਕਿ ਇਹ ਪਰਿਵਾਰ ਉਨ੍ਹਾਂ ਘਰਾਣਿਆਂ ਵਿਚੋਂ ਇੱਕ ਹੈ ਜਿਨ੍ਹਾਂ ਨੇ ਅਹਿਮਦਗੜ੍ਹ ਸ਼ਹਿਰ ਨੂੰ ਵਸਾਉਣ ਤੇ ਵਿਕਸਿਤ ਕਰਨ ਵਿਚ ਯੋਗਦਾਨ ਪਾਇਆ ਹੈ। ਆਗੂਆ ਨੇ ਦੱਸਿਆ ਕਿ ਅੰਗਦ ਸਿੰਘ ਢਿੱਲੋਂ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੀ ਸਰਕਾਰ ਵਿੱਚ ਉੱਚੇ ਅਹੁਦਿਆਂ 'ਤੇ ਸੇਵਾ ਨਿਭਾ ਰਹੇ ਹਨ। ਹੁਣ ਕੈਨੇਡਾ ਸਰਕਾਰ ਵਲੋਂ ਉਨ੍ਹਾਂ ਨੂੰ ਯੂਏਈ ਲਈ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਸ ਖ਼ਬਰ ਨਾਲ ਪੂਰੇ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਹੈ।
ਇਸ ਮੌਕੇ ਦਵਿੰਦਰ ਸਿੰਘ ਮਾਨ, ਬੰਨੀ ਢਿੱਲ, ਤਾਜੇਸ਼ਵਤਰ ਸਿੰਘ, ਜਗਦੀਪ ਸਿੰਘ ਢਿੱਲੋਂ,ਗੁਰਜੀਤ ਸਿੰਘ ਲਹਿਰਾ , ਸੁਸ਼ੀਲ ਕੁਮਾਰ ਸ਼ੀਲਾ ਗੋਪਾਲਪੁਰ, ਸਾਬਕਾ ਸਰਪੰਚ ਰਾਜੀ ਨੰਗਲ, ਅਮਰੀਕ ਸਿੰਘ ਪੰਚ, ਕਾਕਾ ਪੰਚ, ਭਗਵੰਤ ਸਿੰਘ ਘੁੰਗਰਾਣਾ, ਸੁਖਪਾਲ ਸਿੰਘ, ਬਿੱਟੂ ਢਿੱਲੋਂ, ਹਰਮੀਤ ਸਿੰਘ,ਕਾਕਾ ਘੁੰਗਰਾਣਾ, ਸਾਬਕਾ ਪੰਚ ਘੁੰਗਰਾਣਾ,ਹਾਜੀ ਨੰਗਲ, ਗੁਰਪ੍ਰੀਤ ਸਿੰਘ , ਬੇਅੰਤ ਘੁੰਗਰਾਣਾ ਆਗੂਆਂ ਨੇ ਵੀ ਵਧਾਈ ਦਿੱਤੀ।