ਜਨਗਣਨਾ ਦਾ ਪਹਿਲਾ ਪੜਾਅ ਮੁਕੰਮਲ ਕਰਨ ’ਚ ਹੰਡਿਆਇਆ ਸੂਬੇ ’ਚੋਂ ਮੋਹਰੀ
ਜਨਗਣਨਾ ਦਾ ਪਹਿਲਾ ਪੜਾਅ ਮੁਕੰਮਲ ਕਰਨ ’ਚ ਹੰਡਿਆਇਆ ਸੂਬੇ ’ਚੋਂ ਮੋਹਰੀ
Publish Date: Mon, 01 Jun 2026 04:54 PM (IST)
Updated Date: Tue, 02 Jun 2026 04:03 AM (IST)

ਡਾਇਰੈਕਟਰ ਜਨਗਣਨਾ ਨਵਜੋਤ ਕੌਰ ਵਲੋਂ ਪਹਿਲੇ ਪੜਾਅ ਦਾ ਜਾਇਜ਼ਾ, ਜ਼ਿਲ੍ਹੇ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਹੰਡਿਆਇਆ ਦੇ ਚਾਰਜ ਅਫ਼ਸਰ ਹਰਪ੍ਰੀਤ ਸਿੰਘ ਸਮੇਤ ਪੂਰੀ ਟੀਮ ਸਨਮਾਨਿਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਜਿੱਥੇ 100 ਫੀਸਦੀ ਬਲਾਕਾਂ ’ਚ ਹਾਊਸਿੰਗ ਅਤੇ ਹਾਊਸ ਲਿਸਟਿੰਗ ਸ਼ੁਰੂ ਕਰਨ ’ਚ ਸੂਬੇ ’ਚੋਂ ਮੋਹਰੀ ਹੈ, ਓਥੇ ਹੰਡਿਆਇਆ ਪਹਿਲਾ ਪੜਾਅ ਮੁਕੰਮਲ ਕਰਨ ’ਚ ਸੂਬੇ ’ਚੋਂ ਪਹਿਲੇ ਸਥਾਨ ਤੇ ਰਿਹਾ ਹੈ। ਇਹ ਪ੍ਰਗਟਾਵਾ ਡਾਇਰੈਕਟਰ ਜਨਗਣਨਾ ਕਾਰਜ, ਪੰਜਾਬ ਨਵਜੋਤ ਕੌਰ ਆਈ ਏ ਐੱਸ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਲੈਕਸ ’ਚ ਡਿਪਟੀ ਕਮਿਸ਼ਨਰ ਕਮ ਪ੍ਰਮੁੱਖ ਜਨਗਣਨਾ ਅਫ਼ਸਰ ਹਰਪ੍ਰੀਤ ਸਿੰਘ ਆਈਏਐੱਸ ਸਮੇਤ ਹੋਰ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਦੌਰਾਨ ਕੀਤਾ ਗਿਆ। ਉਨ੍ਹਾਂ ਜ਼ਿਲ੍ਹਾ ਬਰਨਾਲਾ ’ਚ ਜਨਗਣਨਾ ਦੇ ਪਹਿਲੇ ਪੜਾਅ ਹਾਊਸਲਿਸਟਿੰਗ ਅਤੇ ਹਾਊਸਿੰਗ ਆਪਰੇਸ਼ਨਜ਼ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਗਿਣਤੀਕਾਰਾਂ, ਸੁਪਰਵਾਇਜ਼ਰਾਂ, ਚਾਰਜ ਅਫ਼ਸਰਾਂ ਸਮੇਤ ਜ਼ਿਲ੍ਹੇ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ’ਚ ਕੁੱਲ 972 ਹਾਊਸਿੰਗ ਲਿਸਟਿੰਗ ਬਲਾਕ ਹਨ ਅਤੇ 1200 ਤੋਂ ਵੱਧ ਗਿਣਤੀਕਾਰ ਅਤੇ ਸੁਪਰਵਾਈਜ਼ਰ ਲਗਾਏ ਗਏ ਹਨ। ਨਗਰ ਨਿਗਮ ਬਰਨਾਲਾ ਤੋਂ ਇਲਾਵਾ ਜ਼ਿਲ੍ਹੇ ’ਚ 7 ਚਾਰਜ ਸਰਕਲ ਤਹਿਸੀਲ ਬਰਨਾਲਾ, ਤਹਿਸੀਲ ਮਹਿਲ ਕਲਾਂ, ਤਹਿਸੀਲ ਤਪਾ, ਨਗਰ ਪੰਚਾਇਤ ਹੰਡਿਆਇਆ, ਨਗਰ ਕੌਂਸਲ ਧਨੌਲਾ, ਨਗਰ ਕੌਂਸਲ ਤਪਾ, ਨਗਰ ਕੌਂਸਲ ਭਦੌੜ ਹਨ। ਇਨ੍ਹਾਂ ਵਿਚੋਂ ਹੰਡਿਆਇਆ ਨੇ ਸੂਬੇ ਵਿਚੋਂ ਮੋਹਰੀ ਰਹਿਕੇ ਜਨਗਣਨਾ ਦਾ ਪਹਿਲਾ ਪੜਾਅ ਮੁਕੰਮਲ ਕੀਤਾ ਹੈ। ਹੰਡਿਆਇਆ ’ਚ ਚਾਰਜ ਅਫ਼ਸਰ ਹਰਪ੍ਰੀਤ ਸਿੰਘ (ਕਾਰਜਸਾਧਕ ਅਫ਼ਸਰ) ਦੀ ਅਗਵਾਈ ’ਚ 26 ਗਿਣਤੀਕਾਰਾਂ ਅਤੇ 5 ਸੁਪਰਵਾਇਜ਼ਰਾਂ ਵਲੋਂ ਸਾਰੇ 26 ਐਚ ਐਲ ਬੀ (ਹਾਊਸ ਲਿਸਟਿੰਗ ਬਲਾਕ) ਮੁਕੰਮਲ ਕੀਤੇ ਜਾ ਚੁੱਕੇ ਹਨ। ਇਸ ਮੌਕੇ ਡਾਇਰੈਕਟਰ ਨਵਜੋਤ ਕੌਰ ਵਲੋਂ ਹੰਡਿਆਇਆ ਦੇ ਚਾਰਜ ਅਫ਼ਸਰ ਹਰਪ੍ਰੀਤ ਸਿੰਘ, ਜਨਗਨਣਾ ਕਲਰਕ ਗੁਰਦੀਪ ਸਿੰਘ ਅਤੇ ਟੀਏ ਨਵਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਜਨਗਣਨਾ ਨੇ ਕਿਹਾ ਕਿ ਗਿਣਤੀਕਾਰਾਂ ਨੂੰ ਸਹੀ ਅਤੇ ਤੱਥਾਂ ਤੇ ਆਧਾਰਿਤ ਡੇਟਾ ਇਕੱਤਰ ਕਰਨ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਅਹਿਮ ਕਾਰਜ ਨੂੰ ਸੰਜੀਦਗੀ ਨਾਲ ਅਤੇ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਸਮੂਹ ਚਾਰਜ ਅਫ਼ਸਰਾਂ ਨੂੰ ਇਸ ਕਾਰਜ ਦੀ ਲਗਾਤਾਰ ਨਿਗਰਾਨੀ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਪੰਜਾਬ ’ਚ ਜਨਗਣਨਾ 2027 ਫੇਜ਼-1 – ਹਾਊਸਲਿਸਟਿੰਗ ਅਤੇ ਹਾਊਸਿੰਗ ਆਪਰੇਸ਼ਨਜ਼ 15 ਮਈ, 2026 ਤੋਂ ਸ਼ੁਰੂ ਹੋ ਚੁੱਕਿਆ ਹੈ ਅਤੇ 13 ਜੂਨ, 2026 ਤੱਕ ਚੱਲੇਗਾ। ਮੀਟਿੰਗ ’ਚ ਏਡੀਸੀ (ਜ) ਵਿਵੇਕ ਕੁਮਾਰ ਮੋਦੀ ਆਈਏਐੱਸ, ਐੱਸਡੀਐਮ ਮਹਿਲ ਕਲਾਂ ਕ੍ਰਿਤਿਕਾ ਗੋਇਲ ਆਈਏਐੱਸ, ਐੱਸਡੀਐਮ ਤਪਾ ਆਯੂਸ਼ ਗੋਇਲ ਆਈਏਐੱਸ, ਖੋਜ ਅਫ਼ਸਰ (ਉਪ ਅਰਥ ਤੇ ਅੰਕੜਾ ਸਲਾਹਕਾਰ) ਚਰਨਜੀਤ ਕੌਰ, ਜਨਗਣਨਾ ਸੈੱਲ ਇੰਚਾਰਜ ਹਰਜੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਲਵਦੀਪ ਸਿੰਘ ਸਮੇਤ ਸਮੂਹ ਚਾਰਜ ਅਫ਼ਸਰ ਅਤੇ ਸਟਾਫ਼ ਹਾਜ਼ਰ ਸੀ। -----ਬਾਕਸ ਨਿਊਜ ---- ਡਾਇਰੈਕਟਰ ਵੱਲੋਂ ਬਰਨਾਲਾ, ਰੂੜੇਕੇ ਕਲਾਂ ਦਾ ਦੌਰਾ, ਫੀਲਡ ਸਟਾਫ਼ ਤੇ ਨਾਗਰਿਕਾਂ ਨਾਲ ਕੀਤੀ ਗੱਲਬਾਤ ਇਸ ਮੌਕੇ ਡਾਇਰੈਕਟਰ ਜਨਗਣਨਾ ਪੰਜਾਬ ਨਵਜੋਤ ਕੌਰ ਆਈਏਐੱਸ ਵਲੋਂ ਬਰਨਾਲਾ ਸ਼ਹਿਰੀ ਖੇਤਰ ਅਤੇ ਪੇਂਡੂ ਖੇਤਰ ਵਿਚੋਂ ਰੂੜੇਕੇ ਕਲਾਂ ’ਚ ਜਾ ਕੇ ਘਰਾਂ ਦੇ ਸੂਚੀਕਰਨ ਦੇ ਕਾਰਜ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਜਿੱਥੇ ਗਿਣਤੀਕਾਰਾਂ ਅਤੇ ਸੁਪਰਵਾਇਜ਼ਰਾਂ ਦੇ ਕੰਮ ਦੀ ਸਮੀਖਿਆ ਕੀਤੀ ਓਥੇ ਨਾਗਰਿਕਾਂ ਨਾਲ ਗੱਲ ਕੀਤੀ। ਇਸ ਮੌਕੇ ਉਨ੍ਹਾਂ ਫੀਲਡ ਸਟਾਫ਼ ਨਾਲ ਗੱਲ ਕਰਦਿਆਂ ਸਹੀ ਜਾਣਕਾਰੀ/ ਤੱਥਾਂ ’ਤੇ ਆਧਾਰਿਤ ਡੇਟਾ ਇਕੱਤਰ ਕਰਨ ਉੱਤੇ ਜ਼ੋਰ ਦਿੱਤਾ।