ਸਰਕਾਰ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਦੇ ਰਹੀ ਹੈ ਕੋਰੀਡੋਰਾਂ ਨੂੰ : ਜਥੇਬੰਦੀਆਂ ਸਰਕਾਰ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਦੇ ਰਹੀ ਹੈ ਕੋਰੀਡੋਰਾਂ ਨੂੰ: ਜਥੇਬੰਦੀਆਂ
Publish Date: Mon, 24 Aug 2026 05:10 PM (IST)
Updated Date: Tue, 25 Aug 2026 04:01 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕੇਂਦਰ ਸਰਕਾਰ ਅੰਮ੍ਰਿਤਸਰ ਤੋਂ ਕਲਕੱਤੇ ਤੱਕ ਇੰਡਸਟਰੀਅਲ ਕੋਰੀਡੋਰ ਬਣਾ ਰਹੀ ਹੈ। ਜਿਸ ਦੀ ਚੌੜਾਈ 300 ਕਿਲੋਮੀਟਰ ਤੇ ਲਬਾਈ 1840 ਕਿਲੋਮੀਟਰ ਦੇ ਲੱਗਭੱਗ ਹੈ। ਉਸ ਦੇ ਤਹਿਤ ਸਾਰੇ ਪੰਜਾਬ ਦੀ ਹੀ ਜਮੀਨ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਕੰਪਨੀਆਂ ਨੂੰ ਦਿੱਤੀ ਜਾਣੀ ਹੈ।ਇਸ ਸਬੰਧੀ ਸਥਾਨਕ ਇਲਾਕੇ ਦੀਆਂ ਸਮੂਹ ਕਿਸਾਨ, ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਦਾ ਸਾਂਝਾ ਇਕੱਠ ਹਰਵਿੰਦਰ ਸਿੰਘ ਲਦਾਲ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਧੰਨਾ ਸਿੰਘ ਗੁਰੂ ਘਰ ਵਿਖੇ ਹੋਇਆ ਜਿਸ ਵਿੱਚ ਕੇਂਦਰ ਸਰਕਾਰ ਦੀ ਇੰਡਸਟਰੀਅਲ ਕੋਰੀਡੋਰ ਦੀ ਪਾਲਸੀ ਦੇ ਤਹਿਤ ਇਲਾਕੇ ਅੰਦਰ ਸਰਕਾਰ ਵੱਲੋਂ ਗੁਪਤ ਰੂਪ ਵਿੱਚ ਇਨਾਂ ਦਾ ਸਰਵੇ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਬੁਲਾਰਿਆਂ ਨੇ ਕਿਹਾ ਕਿ ਇਸ ਲਈ ਵੱਖ-ਵੱਖ ਥਾਵਾਂ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਸਰਵੇ ਉਸੇ ਕੜੀ ਦਾ ਸਿੱਟਾ ਹੈ। ਸਰਕਾਰ ਖੇਤੀਬਾੜੀ ਦੀ ਬਜਾਏ ਕਾਰਖਾਨਿਆਂ ਨੂੰ ਪਹਿਲੀ ਰਹੀ ਹੈ, ਜਦੋਂ ਕਿ ਖੇਤੀਬਾੜੀ ਸਮੁੱਚੀ ਕਾਇਨਾਤ ਦਾ ਜੀਵਨ ਹੈ। ਇਹ ਇੰਡਸਟਰੀਅਲ ਕੋਰੀਡੋਰ ਸਾਰੇ ਭਾਰਤ ਵਿੱਚ ਬਣ ਰਹੇ ਹਨ, ਜਿਸ ਦੇ ਅੰਦਰ ਸਾਰੇ ਭਾਰਤ ਦੀ ਬਹੁਤ ਹੀ ਉਪਜਾਊ 40 ਫੀਸਦੀ ਜ਼ਮੀਨ ਇਹਨਾਂ ਕੋਰੀਡੋਰਾਂ ਦੇ ਅਧੀਨ ਆ ਜਾਣੀ ਹੈ। ਸੋ ਇਨ੍ਹਾਂ ਕੋਰੀਡੋਰਾਂ ਦੇ ਖ਼ਿਲਾਫ਼ ਇੱਕ ਲੋਕ ਲਹਿਰ ਬਣਾਉਣ ਦੇ ਲਈ ਇਲਾਕੇ ਦੇ ਸਮੂਹ ਕਿਸਾਨਾਂ ਅਤੇ ਜਥੇਬੰਦੀਆਂ ਨੇ ਪਹਿਲ ਕਰਦੇ ਹੋਏ ਸੰਘਰਸ਼ ਕਰਨ ਬਾਰੇ ਵਿਚਾਰ ਚਰਚਾ ਕਰਦਿਆਂ ਸਾਰੇ ਪੰਜਾਬ ਵਾਸੀਆਂ ਨੂੰ ਇਨਾਂ ਖਿਲਾਫ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਇਸ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਜਿੱਥੇ ਵੀ ਸਰਕਾਰ ਇਸ ਸਬੰਧੀ ਕੋਈ ਸਰਵੇ ਕਰੇਗੀ ਤਾਂ ਉਸਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਮਹਿੰਦਰ ਸਿੰਘ ਖੋਖਰ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ, ਜਗਜੀਤ ਸਿੰਘ ਭਟਾਲ , ਮਾਸਟਰ ਰਘਵੀਰ ਸਿੰਘ ਭੁਟਾਲ, ਬਲਵਿੰਦਰ ਸਿੰਘ ਪ੍ਰਧਾਨ,ਬਲਵੀਰ ਸਿੰਘ ਜਲੂਰ, ਸਤਵੰਤ ਸਿੰਘ ਖਡੇਬਾਦ, ਲਛਮਣ ਸਿੰਘ ਅਲੀਸ਼ੇਰ,ਸੁਖਦੇਵ ਸਿੰਘ ਚੰਗਾਲੀਵਾਲਾ, ਨਾਜਰ ਸਿੰਘ ਰਾਮਗੜ੍ਹ, ਬਿੱਲੂ ਸਿੰਘ ਸੰਗਤਪੁਰਾ, ਜੰਟਾ ਸਿੰਘ ਖੰਡੇਬਾਦ, ਭੋਲਾ ਸਿੰਘ ਗੰਢੂਆਂ ,ਬੰਤਾ ਸਿੰਘ ਘੋੜੇਨਵ ਹਾਜ਼ਰ ਸਨ।