- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਊ ਪੁੱਤਰ ਸੈਨਾ ਤੇ ਵਿਸ਼ਵ ਹਿੰਦੂ ਪਰਿਸ਼ਦ ਨੇ ਕੀਤਾ ਪ੍ਰਭਾਤ ਫੇਰੀ ਦਾ ਸਵਾਗਤ

ਰੇਸ਼ਮ ਦੂਆ, ਪੰਜਾਬੀ ਜਾਗਰਣ,
ਬਰਨਾਲਾ : ਗੀਤਾ ਭਵਨ ਵੱਲੋਂ ਕੱਢੀ ਗਈ ਪ੍ਰਭਾਤ ਫੇਰੀ ਦਾ ਸ਼ਹਿਰ ’ਚ ਜਗ੍ਹਾ-ਜਗ੍ਹਾ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਸਵਾਗਤ ਕੀਤਾ ਗਿਆ, ਉਥੇ ਹੀ ਕੱਚਾ ਕਾਲਜ ਰੋਡ ਉੱਪਰ ਭਗਵਾਨ ਸ੍ਰੀ ਵਾਲਮੀਕਿ ਮੰਦਰ ਦੇ ਨੇੜੇ ਵਿਸ਼ਵ ਗਊ ਪੁੱਤਰ ਸੈਨਾ ਪੰਜਾਬ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਾਂਝੇ ਤੌਰ ਤੇ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਨਾਲ ਲੈ ਕੇ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ, ਕ੍ਰਿਸ਼ਨ ਭਗਤ ਢੋਲ ਨਗਾੜੇ ਤੇ ਬੈਂਡ ਬਾਜਿਆਂ ਦੀ ਥਾਪ ਤੇ ਨੱਚਦੇ ਟੱਪਦੇ ਹੋਏ ਸੈਂਕੜਿਆਂ ਦੀ ਗਿਣਤੀ ’ਚ ਹਾਜ਼ਰ ਸਨ।
ਇਸ ਮੌਕੇ ਗਊ ਪੁੱਤਰ ਸੈਨਾ ਤੇ ਵਿਹਿਪ ਦੇ ਸਾਰੇ ਅਧਿਕਾਰੀਆਂ ਦੇ ਨਾਲ ਬਲਜਿੰਦਰ ਸਿੰਘ ਚੌਹਾਨ, ਸਤਪਾਲ ਗਰਕ ਤਪੇ ਵਾਲੇ, ਸ਼੍ਰੀ ਖਾਟੂ ਸ਼ਿਆਮ ਮੰਦਰ ਮਹੇਸ਼ ਨਗਰ ਤੋਂ ਜੀਵਨ ਮਿੱਤਲ, ਸੁਨੀਲ ਕੁਮਾਰ, ਸ਼੍ਰੀ ਨੈਣਾ ਦੇਵੀ ਲੰਗਰ ਟਰੱਸਟ ਤੋਂ ਸਤਪਾਲ ਸੱਤਾ, ਹਰੀ ਚੰਦ, ਪ੍ਰੇਮ ਕੁਮਾਰ , ਜਤਿੰਦਰ ਪਾਲ, ਜੋਨੀ ਗਰਗ, ਨਰਿੰਦਰ ਚੌਧਰੀ, ਨਿਰਾਲੇ ਬਾਬਾ ਮੰਦਰ ਤੋ ਸੰਜੂ ਜੀ, ਸ੍ਰੀ ਮਹਾ ਸ਼ਕਤੀ ਕਲਾਮੰਦਰ ਦੇ ਪ੍ਰਧਾਨ ਜਿੰਮੀ ਮਿੱਤਲ, ਸ਼ਮੀ ਸਿੰਗਲਾ, ਪ੍ਰਦੀਪ ਲਾਇਲਪੁਰ ਵਾਲੇ,ਇੰਦਰਪਾਲ ਗਰਗ, ਨੈਲਸਨ ਦਾਰੂ, ਰਕੇਸ਼ ਪਿੰਟਾ ਉਮੰਗ ਮਿੱਤਲ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਆਗੂ ਜਤਿੰਦਰ ਜਿਮੀ, ਸੁਰੇਸ਼ ਕੁਮਾਰ, ਰੰਜਨਾ ਰਾਣੀ, ਭਾਰਤੀ ਜਨਤਾ ਪਾਰਟੀ ਤੋਂ ਸੰਦੀਪ ਜੇਠੀ, ਮੀਰਾ ਲਕਸ਼ਮੀ, ਮੰਗਤ ਰਾਏ ਉਪਲ, ਕਾਨਤਾ ਰਾਣੀ ਉੱਪਲ, ਆਦਿ ਨੇ ਰਲ ਮਿਲਕੇ ਗਊ ਪੁੱਤਰ ਸੇਨਾ ਤੇ ਵਹਿਪ ਵੱਲੋਂ ਸਾਂਝੇ ਤੌਰ ਤੇ ਤਿਆਰ ਕਰਵਾਏ ਗਏ ਸੇਵਾ ਰਤਨ ਸਨਮਾਨ ਪੱਤਰ ਤੇ ਸਿਰੋਪਾ ਦੇ ਕੇ ਗੀਤਾ ਭਵਨ ਦੇ ਪ੍ਰਧਾਨ ਰਾਜੇਸ਼ ਕਾਂਸਲ ਦੀ ਅਗਵਾਈ ’ਚ ਕੱਢੀ ਜਾ ਰਹੀ ਪ੍ਰਭਾਤ ਫੇਰੀ ਮੌਕੇ ਗੀਤਾ ਭਵਨ ਟਰੱਸਟ ਦੇ ਸਾਰੇ ਟਰੱਸਟੀਆਂ ਤੇ ਮੈਂਬਰਾਂ ਦਾ ਸੇਵਾ ਰਤਨ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ। ਸ਼ੋਭਾ ਯਾਤਰਾ ’ਚ ਠਾਕੁਰ ਦੀ ਪੂਜਾ ਕਰਨ ਤੋਂ ਬਾਅਦ ਭਗਤਾਂ ਦਾ ਪ੍ਰਸ਼ਾਦ ਵੰਡਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਕ੍ਰਿਸ਼ਨ ਭਗਤ ਭਾਰੀ ਗਿਣਤੀ ’ਚ ਹਾਜ਼ਰ ਸਨ। ਗਊ ਪੁੱਤਰ ਸੇਨਾ ਦੇ ਪੰਜਾਬ ਪ੍ਰਧਾਨ ਗਰਵਿਤ ਗੋਇਲ ਵੀ ਆਪਣੇ ਸਾਥੀਆਂ ਨਾਲ ਹਾਜ਼ਰ ਸਨ।