ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਕਚਿਹਰੀ ਚੌਕ ਦਾ ਬੁਰਾ ਹਾਲ : ਕੈਪਟਨ ਸਿੱਧੂ ਕਚਿਹਰੀ ਚੌਂਕ ਦਾ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਹੋਇਆ ਬੁਰਾ ਹਾਲ - ਕੈਪਟਨ ਸਿੱਧੂ
Publish Date: Wed, 19 Aug 2026 08:31 PM (IST)
Updated Date: Thu, 20 Aug 2026 04:06 AM (IST)
ਕੈਪਸ਼ਨ - ਕੈਪਟਨ ਗੁਰਜਿੰਦਰ ਸਿੰਘ ਸਿੱਧੁ ਤੇ ਕਚਿਹਰੀ ਚੌਂਕ ਦੇ ਦੁਕਾਨਦਾਰ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਮੰਗ ਕਰਦੇ ਹੋਏ। ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਕਚਿਹਰੀ ਚੌਂਕ ਜਿਹੜਾ ਕਿ ਤਕਰੀਬਨ ਅੱਧੇ ਬਰਨਾਲੇ ਦੇ ਵਸਨੀਕਾਂ ਤੇ ਆਲੇ ਦੁਆਲੇ ਦੇ ਪਿੰਡਾਂ ਦਾ ਆਮ ਰਸਤਾ ਹੈ, ਅੱਜ ਹਫਤਾ ਹੋ ਗਿਆ ਜਦ ਭਾਰੀ ਮੀਂਹ ਪਿਆ ਸੀ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਸ ਚੌਂਕ ’ਚ ਥਾ ਥਾ ਤੇ ਗੰਦਾ ਪਾਣੀ ਖੜਾ ਹੈ। ਸਾਰੇ ਦੁਕਾਨਦਾਰਾਂ ਨੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਦਿਆ ਪ੍ਰਸਾਸਨ ਦੇ ਖਿਲਾਫ ਨਾਰੇਬਾਜੀ ਕੀਤੀ ਤੇ ਰੋਸ ਪ੍ਰਗਟ ਕੀਤਾ ਕਿ ਸਾਰਾ ਪ੍ਰਸਾਸਨ ਤਕਰੀਬਨ ਕਚਿਹਰੀ ਚੌਂਕ ’ਚ ਦਿਨ ’ਚ ਘਟੋ ਘੱਟ ਇੱਕ ਵਾਰ ਤਾਂ ਲੰਘਦਾ ਹੈ, ਕਿ ਉਨ੍ਹਾਂ ਨੂੰ ਇਸ ਚੌਂਕ ਦੀ ਦੁਰਦਸਾ ਦਿਸਦੀ ਨਹੀਂ। ਇਸ ਮੌਕੇ ਸਿੱਧੂ ਨੇ ਕਿਹਾ ਹੁਣ ਤਾਂ ਸਾਡਾ ਪਿਆਰਾ ਸ਼ਹਿਰ ਨਗਰ ਨਿਗਮ ਬਣ ਗਿਆ ਤੇ ਉਮੀਦ ਕੀਤੀ ਜਾਂਦੀ ਸੀ ਕਿ ਸ਼ਹਿਰ ਦੀ ਹਾਲਤ ਚੰਗੀ ਹੋ ਜਾਵੇਗੀ ਪਰ ਅਫਸੋਸ ਹਾਲਾਤ ਦਿਨ ਬ ਦਿਨ ਖਰਾਬ ਹੋ ਰਹੀ ਹੈ। ਉਨ੍ਹਾਂ ਡੀਸੀ ਬਰਨਾਲਾ ਤੋ ਮੰਗ ਕੀਤੀ ਤੁਰੰਤ ਪ੍ਰਭਾਵ ਨਾਲ ਇਸ ਚੌਂਕ ’ਚ ਨਿਕਾਸੀ ਪਾਈਪ ਪਾਂ ਕੇ ਪਾਣੀ ਦੀ ਨਿਕਾਸੀ ਦਾ ਬੰਦੋਬਸਤ ਕਰਕੇ ਦੁਕਾਨਦਾਰਾਂ ਤੇ ਲੋਕਾਂ ਨੂੰ ਤੁਰੰਤ ਰਾਹਤ ਦੇਵੇ। ਇਸ ਮੌਕੇ ਮਹਿੰਦਰ ਪਾਲ, ਕਾਲਾ ਸਿੰਘ, ਜ਼ਾਕਿਰ ਖ਼ਾਨ, ਸ਼ਹਿਰ ਖ਼ਾਨ, ਨਿਤਿਨ ਸਿੰਗਲਾ, ਅਜੇ ਕੁਮਾਰ, ਸਾਹਿਲ, ਟਿੰਕੂ ਸੰਮੂ ਤੇ ਮੀਟਿੰਗ ਸਿੰਗਲਾ ਦੁਕਾਨਦਾਰ ਹਾਜਰ ਸਨ।