ਹੰਡਿਆਇਆ ’ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
ਹੰਡਿਆਇਆ ’ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
Publish Date: Sun, 05 Apr 2026 05:53 PM (IST)
Updated Date: Mon, 06 Apr 2026 04:05 AM (IST)

ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਬੀਐੱਮਸੀ ਸੁਪਰ ਸਪੈਸ਼ਲਿਸਟੀ ਹਸਪਤਾਲ ਬਰਨਾਲਾ ਵੱਲੋਂ ਭਾਈ ਘਨ੍ਹੱਈਆ ਜੀ ਯੁਵਕ ਸੇਵਾਵਾਂ ਕਲੱਬ ਹੰਡਿਆਇਆ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕੌਸਲਰ ਬਸਾਵਾ ਸਿੰਘ ਭਰੀ ਨੇ ਦੱਸਿਆ ਕਿ ਇਸ ਕੈਂਪ ’ਚ ਬੀਐੱਮਸੀ ਸੁਪਰ ਸਪੈਸ਼ਲਿਸਟੀ ਹਸਪਤਾਲ ਦੇ ਡਾ. ਵਿਕਾਸ ਗੁਪਤਾ ਦੂਰਬੀਨ ਆਪ੍ਰੇਸ਼ਨ ਦੇ ਮਾਹਿਰ ਤੇ ਡਾ. ਸਾਗਰ ਚਾਵਲਾ ਕੰਨ, ਨੱਕ, ਗਲੇ ਦੇ ਮਾਹਿਰ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਕੈਂਪ ’ਚ 250 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਭਾਈ ਘਨ੍ਹੱਈਆ ਜੀ ਯੁਵਕ ਸੇਵਾਵਾਂ ਕਲੱਬ ਵੱਲੋਂ ਡਾਕਟਰਾਂ ਦੀ ਪਹੁੰਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਲਗਾਏ ਗਏ ਕੈਂਪ ਸਬੰਧੀ ਧੰਨਵਾਦ ਕੀਤਾ। ਇਸ ਮੌਕੇ ਮੋਹਨ ਸਿੰਘ ਖਾਲਸਾ, ਸੁਖਵੀਰ ਸਿੰਘ ਗਿੱਲ, ਗੁਰਜੰਟ ਸਿੰਘ ਪ੍ਰਧਾਨ, ਬਸਾਵਾ ਸਿੰਘ ਭਰੀ, ਅਵਤਾਰ ਸਿੰਘ ਸੋਨੀ, ਬਲਵੀਰ ਸਿੰਘ ਮਹਰਮਿਆ, ਵਰਿੰਦਰ ਰਿਸ਼ੀ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਰਜੀਆ, ਜਗਤਾਰ ਬਾਵਾ, ਸੋਮੇਸ਼ ਭੋਲੋ, ਜੋਨੀ ਸ਼ਰਮਾ, ਲੱਕੀ, ਰੱਬੀ ਧਨੌਲਾ, ਦੀਪ ਸਿੰਘ, ਡਾਕਟਰ ਬੇਅੰਤ ਸਿੰਘ ਕੱਟੂ, ਅੰਮ੍ਰਿਪਾਲ ਸਿੰਘ, ਲਾਡੀ, ਜਸਕਰਨ ਸਿੰਘ, ਦਿਲਪ੍ਰੀਤ ਸਿੰਘ ਅਤੇ ਹੋਰ ਵੀ ਪਿੰਡ ਵਾਸੀਆਂ ਵੱਲੋਂ ਬੀਐਮਸੀ ਸੁਪਰ ਸਪੈਸਲਿਸਟੀ ਹਸਪਤਾਲ ਬਰਨਾਲਾ ਦਾ ਧੰਨਵਾਦ ਕੀਤਾ ਗਿਆ।