ਪਿੰਡ ਗੁੱਜਰਾਂ ’ਚ ਲੱਗਿਆ ਮੁਫ਼ਤ ਅੱਖਾਂ ਦਾ ਮੈਡੀਕਲ ਕੈਪ, ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਮਰੀਜ਼ਾਂ ਦਾ ਜਾਣਿਆ ਹਾਲ-ਚਾਲ
ਉਨ੍ਹਾਂ ਕਿਹਾ ਕਿ ਕਲੱਬ ਵਾਲਿਆਂ ਦੀ ਹਿੰਮਤ ਅਤੇ ਮਿਹਨਤ ਦੇਖਦੇ ਹੋਏ 50 ਸਾਲਾਂ ਤੋਂ ਲਗਾਤਾਰ ਕੈਂਪ ਲਗਾਉਣ ਅਤੇ ਉਹ ਵੀ ਸਫਲਤਾ ਨਾਲ ਕੰਮ ਕਰਨਾ ਇੱਕ ਬਹੁਤ ਹੀ ਵੱਡੀ ਹਿੰਮਤ ਵਾਲਾ ਕੰਮ ਹੈ, ਜਿਸ ਨੂੰ ਪਿੰਡ ਗੁਜਰਾਂ ਦੇ ਇਹ ਵਿਅਕਤੀ ਇੱਕ ਜੁੱਟ ਹੋ ਕੇ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਕਲੱਬ ਵਾਲਿਆਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਕਿਸੇ ਵਿਅਕਤੀ ਨੂੰ ਅੱਖਾਂ ਰਾਹੀਂ ਰੋਸ਼ਨੀ ਦੇ ਕੇ ਇਸ ਰੰਗੀਨ ਦੁਨੀਆਂ ਨੂੰ ਵਿਖਾ ਦੇਣਾ ਸਭ ਤੋਂ ਵੱਡਾ ਉਤਮ ਕੰਮ ਹੈ। ਉਨ੍ਹਾਂ ਅੱਗੇ ਕਿਹਾ ਕਿ ਕਲੱਬ ਵੱਲੋਂ ਹਰ ਸਾਲ ਲਾਏ ਜਾਂਦੇ ਇਸ ਕੈਂਪ ਦੌਰਾਨ ਉਹ ਆਪਣੇ ਵੱਲੋਂ ਹਰ ਸੰਭਵ ਮਦਦ ਕਰਦੇ ਹਨ ਅਤੇ ਅੱਗੇ ਵਾਸਤੇ ਵੀ ਕਰਦੇ ਰਹਿਣਗੇ।
Publish Date: Sat, 26 Sep 2026 04:04 PM (IST)
Updated Date: Sat, 26 Sep 2026 04:13 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ। ਨੌਜਵਾਨ ਸਪੋਰਟਸ ਕਲੱਬ ਗੁੱਜਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਏ ਗਏ ਅੱਖਾਂ ਦੇ ਅਪਰੇਸ਼ਨ ਦੇ ਮੁਫਤ ਕੈਂਪ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ। ਉਨ੍ਹਾਂ ਦਾ ਕਲੱਬ ਦੇ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਕੈਂਪ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਹ ਨੌਜਵਾਨ ਸਪੋਰਟਸ ਕਲੱਬ ਪਿਛਲੇ 50 ਸਾਲਾਂ ਤੋਂ ਅੱਖਾਂ ਦੇ ਮੁਫਤ ਅਪਰੇਸ਼ਨ ਦਾ ਕੈਂਪ ਲਗਾਉਂਦਾ ਆ ਰਿਹਾ ਹੈ ਜੋ ਕਿ ਕਾਮਯਾਬੀ ਨਾਲ ਇਲਾਕੇ ਦੇ ਹੀ ਨਹੀਂ ਪੰਜਾਬ ਦੇ ਵਿਅਕਤੀਆਂ ਨੂੰ ਅੱਖਾਂ ਦਾ ਆਪਰੇਸ਼ਨ ਕਰਕੇ ਅਤੇ ਲੈਂਸ ਪਾ ਕੇ ਇਸ ਰੰਗੀਨ ਦੁਨੀਆਂ ਦੇ ਦਰਸ਼ਨ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਕਲੱਬ ਵਾਲਿਆਂ ਦੀ ਹਿੰਮਤ ਅਤੇ ਮਿਹਨਤ ਦੇਖਦੇ ਹੋਏ 50 ਸਾਲਾਂ ਤੋਂ ਲਗਾਤਾਰ ਕੈਂਪ ਲਗਾਉਣ ਅਤੇ ਉਹ ਵੀ ਸਫਲਤਾ ਨਾਲ ਕੰਮ ਕਰਨਾ ਇੱਕ ਬਹੁਤ ਹੀ ਵੱਡੀ ਹਿੰਮਤ ਵਾਲਾ ਕੰਮ ਹੈ, ਜਿਸ ਨੂੰ ਪਿੰਡ ਗੁਜਰਾਂ ਦੇ ਇਹ ਵਿਅਕਤੀ ਇੱਕ ਜੁੱਟ ਹੋ ਕੇ ਬਾਖੂਬੀ ਨਿਭਾ ਰਹੇ ਹਨ।
ਉਨ੍ਹਾਂ ਕਲੱਬ ਵਾਲਿਆਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਕਿਸੇ ਵਿਅਕਤੀ ਨੂੰ ਅੱਖਾਂ ਰਾਹੀਂ ਰੋਸ਼ਨੀ ਦੇ ਕੇ ਇਸ ਰੰਗੀਨ ਦੁਨੀਆਂ ਨੂੰ ਵਿਖਾ ਦੇਣਾ ਸਭ ਤੋਂ ਵੱਡਾ ਉਤਮ ਕੰਮ ਹੈ। ਉਨ੍ਹਾਂ ਅੱਗੇ ਕਿਹਾ ਕਿ ਕਲੱਬ ਵੱਲੋਂ ਹਰ ਸਾਲ ਲਾਏ ਜਾਂਦੇ ਇਸ ਕੈਂਪ ਦੌਰਾਨ ਉਹ ਆਪਣੇ ਵੱਲੋਂ ਹਰ ਸੰਭਵ ਮਦਦ ਕਰਦੇ ਹਨ ਅਤੇ ਅੱਗੇ ਵਾਸਤੇ ਵੀ ਕਰਦੇ ਰਹਿਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਅੰਦਰ ਵਿਕਾਸ ਕਾਰਜ ਵੱਡੇ ਪੱਧਰ ’ਤੇ ਚੱਲ ਰਹੇ ਹਨ ਅਤੇ ਹੋਰ ਵੀ ਜੋ ਲੋਕਾਂ ਦੀ ਮੰਗ ਆਉਂਦੀ ਹੈ ਉਸ ਦੇ ਅਨੁਸਾਰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਜੋ ਸੜਕਾਂ ’ਤੇ ਅਜੇ ਕੰਮ ਨਹੀਂ ਚੱਲਿਆ ਜਾਂ ਜਿਹੜੀਆਂ ਸੜਕਾਂ ਬਣਨ ਤੋਂ ਰਹਿ ਗਈਆਂ ਹਨ, ਉਨ੍ਹਾਂ ਲਈ ਵੀ ਜਲਦੀ ਹੀ ਗ੍ਰਾਂਟ ਜਾਰੀ ਕਰਕੇ ਸੜਕਾਂ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਇਸ ਕੈਂਪ ’ਚ 750 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਿਨਾਂ ਵਿੱਚੋਂ 150 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਕਰਕੇ ਲੈਂਸ ਪਾਏ ਜਾਣਗੇ।