ਮੁਫ਼ਤ ਆਯੂਸ਼ ਮੈਡੀਕਲ ਚੈੱਕਅਪ ਕੈਂਪ ਲਗਾਇਆ
ਮੁਫ਼ਤ ਆਯੂਸ਼ ਮੈਡੀਕਲ ਚੈੱਕਅਪ ਕੈਂਪ ਲਗਾਇਆ
Publish Date: Sun, 25 Jan 2026 04:24 PM (IST)
Updated Date: Mon, 26 Jan 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ: ਆਯੂਸ਼ ਕਮਿਸ਼ਨਰ ਦਿਲਰਾਜ ਸਿੰਘ ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਮਨ ਖੰਨਾ ਡਾਇਰੈਕਟਰ ਹੋਮਿਓਪੈਥੀ ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਅਮਨ ਕੌਂਸਲ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ.ਰਜੀਵ ਜਿੰਦੀਆ ਦੀ ਯੋਗ ਅਗਵਾਈ ’ਚ ਪਿੰਡ ਵੱਡਾ ਡੇਰਾ ਉਗੋਕੇ ’ਚ ਆਯੂਸ਼ ਮੈਡੀਕਲ ਚੈੱਕ -ਅਪ ਕੈਂਪ ਦਾ ਲਗਾਇਆ ਗਿਆ। ਇਸ ਕੈਂਪ ਦਾ ਆਗਾਜ਼ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਬਰਨਾਲਾ ਡਾ. ਅਮਨ ਕੌਸ਼ਲ ਵੱਲੋਂ ਕੀਤਾ ਗਿਆ। ਕੈਂਪ ‘ਚ ਆਯੂਰਵੈਦ ਵਿਭਾਗ ਵੱਲੋਂ 308 ਅਤੇ ਹੋਮਿਓਪੈਥਿਕ ਵਿਭਾਗ ਵੱਲੋਂ 240 ਮਰੀਜਾਂ ਦਾ ਚੈੱਕ ਅਪ ਕੀਤਾ ਗਿਆ, ਇਸ ਕੈਂਪ ਵਿੱਚ ਆਯੂਰਵੈਦ ਵਿਭਾਗ ਵੱਲੋਂ ਡਾ.ਅਮਨਦੀਪ ਸਿੰਘ ਨੋਡਲ ਅਫ਼ਸਰ, ਡਾ ਰਾਕੇਸ਼ ਕੁਮਾਰ ਡਾ.ਪੂਨਮ ਰਾਣੀ ਡਾ.ਹਰਜੋਤ ਸ਼ਰਮਾ ਵੱਲੋਂ ਮਰੀਜ਼ਾਂ ਦਾ ਨਰੀਖਣ ਕੀਤਾ ਗਿਆ ਅਤੇ ਇੰਦਰਜੀਤ ਕੁਮਾਰ, ਗੁਰਸ਼ਿੰਗਾਰ ਸਿੰਘ, ਸਰਬਜੀਤ ਕੌਰ ਉਪਵੈਦ ਵੱਲੋਂ ਆਏ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ। ਹੋਮਿਓਪੈਥਿਕ ਵਿਭਾਗ ਵੱਲੋਂ ਡਾ.ਪਰਮਿੰਦਰ ਪੁੰਨ ਐਚ ਐਮ ਓ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ। ਹੋਮਿਓਪੈਥੀ ਡਿਸਪੈਂਸਰ ਇੰਦਰਜੀਤ ਸਿੰਘ ਅਤੇ ਗੁਰਮੀਤ ਸਿੰਘ ਧਨੌਲਾਂ ਅਤੇ ਗੁਲਸਨ ਕੁਮਾਰ ਨੇ ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਪਿੰਡ ਵਾਸੀਆਂ ਨੇ ਮੈਡੀਕਲ ਟੀਮ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਚਕਿਤਸਾ ਪ੍ਰਣਾਲੀਆਂ ਨੂੰ ਘਰ ਘਰ ਪਹਚਾਉਣ ਦੇ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਗਈ।