- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਾਂ ’ਚ ਲਾਇਆ ਮੁਫ਼ਤ ਆਯੂਸ਼ ਕੈਂਪ, ਛੇ ਸੌ ਦੇ ਕਰੀਬ ਮਰੀਜ਼ਾਂ ਦੀ ਕੀਤੀ ਜਾਂਚ

ਆਯੁਰਵੈਦਿਕ ਤੇ ਹੋਮੀਓਪੈਥਿਕ ਵਿਧੀ ਅਪਨਾਉਣ ਦੀ ਦਿੱਤੀ ਸਲਾਹ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਜਨਤਾ ਨੂੰ ਆਯੁਰਵੈਦਿਕ ਅਤੇ ਹੋਮੀਓਪੈਥਿਕ ਦਵਾਈਆਂ ਬਾਰੇ ਜਾਗਰੂਕ ਕਰਨ ਲਈ ਮਹਿਲਾਂ ਵਿਖੇ ਆਯੂਸ਼ ਕੈਂਪ ਲਾਇਆ ਗਿਆ। ਕੈਂਪ ਵਿੱਚ ਛੇ ਸੌ ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ। ਸਿਹਤ ਕੈਂਪ ਦਾ ਉਦਘਾਟਨ ਵਿੱਤ ਮੰਤਰੀ ਹਰਪਾਲ ਚੀਮਾ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਸੀਮਾ ਜੈਨ , ਸੀਨੀਅਰ ਫਿਜੀਸ਼ੀਅਨ ਡਾ.ਕੁਲਵਿੰਦਰ ਸ਼ਰਮਾ, ਗ੍ਰਾਮ ਪੰਚਾਇਤ ਮਹਿਲਾਂ ਅਤੇ ਸਮਾਜ ਸੇਵੀ ਸ਼ਿਵ ਜਿੰਦਲ ਦੁਆਰਾ ਕੀਤਾ ਗਿਆ। ਕੈਂਪ ਦਾ ਮੁੱਖ ਸੰਚਾਲਨ ਡਾ. ਰੋਜ਼ੀ, ਆਯੁਰਵੈਦਿਕ ਮੈਡੀਕਲ ਅਫ਼ਸਰ, ਆਯੁਸ਼ਮਾਨ ਆਰੋਗਿਆ ਕੇਂਦਰ ਮਹਿਲਾਂ ਵੱਲੋਂ ਸੁਚਾਰੂ ਢੰਗ ਨਾਲ ਕੀਤਾ ਗਿਆ।
ਕੈਂਪ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਵਿੱਚ ਆਯੂਰਵੈਦਿਕ ਡਾਕਟਰਾਂ ਦੁਆਰਾ 316 ਅਤੇ ਹੋਮਿਓਪੈਥਿਕ ਡਾਕਟਰ ਦੁਆਰਾ 277 ਮਰੀਜ਼ਾਂ ਦੀ ਜਾਂਚ ਕੀਤੀ ਗਈ। ਮਰੀਜ਼ਾਂ ਨੂੰ ਮੁਫ਼ਤ ਆਯੂਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਦੇ ਨਾਲ-ਨਾਲ ਉਨ੍ਹਾਂ ਦੀ ਬਿਮਾਰੀ ਅਨੁਸਾਰ ਸਿਹਤ ਸੰਬੰਧੀ ਲੋੜੀਂਦੀ ਸਲਾਹ ਵੀ ਪ੍ਰਦਾਨ ਕੀਤੀ ਗਈਕੈਂਪ ’ਚ ਆਯੂਰਵੈਦਿਕ ਵਿਭਾਗ ਵੱਲੋਂ ਡਾ. ਲਲਿਤ ਕਾਂਸਲ ਤੇ ਡਾ. ਗੁਰਪ੍ਰੀਤ ਕੌਰ ਅਤੇ ਹੋਮਿਓਪੈਥੀ ਵਿਭਾਗ ਵੱਲੋਂ ਡਾ. ਜਸਦੀਪ ਸਿੰਘ ਅਤੇ ਡਾ. ਅੰਮ੍ਰਿਤਪਾਲ ਸਿੰਘ ਨੇ ਮਰੀਜ਼ਾਂ ਦੀ ਪੂਰੀ ਤਨਦੇਹੀ ਤੇ ਨਿਪੁੰਨਤਾ ਨਾਲ ਜਾਂਚ ਕੀਤੀ।
ਕੈਂਪ ਦੌਰਾਨ ਅਮਿਤ ਕਾਂਸਲ, ਕੈਲਾਸ਼ ਮਿੱਤਲ, ਯੋਗੇਸ਼ ਸ਼ਰਮਾ, ਰੂਬੀਨਾ, ਬਬੀਤਾ ਵੱਲੋਂ ਡਾਕਟਰਾਂ ਦੀ ਸਲਾਹ ਅਨੁਸਾਰ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਕਤਾਰਬੱਧ ਅਤੇ ਵਿਵਸਥਿਤ ਢੰਗ ਨਾਲ ਵੰਡੀਆਂ ਗਈਆ।ਯੋਗਾ ਇੰਸਟ੍ਰਕਟਰ ਲਛਮਣ ਸਿੰਘ ਅਤੇ ਸੰਤੋਸ਼ ਦੇਵੀ ਵੱਲੋਂ ਵੱਖ ਵੱਖ ਯੋਗ ਆਸਣਾਂ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼ਿਵ ਜ਼ਿੰਦਲ, ਸੁਖਪਾਲ ਸਿੰਘ, ਤੇਜਾ ਸਿੰਘ, ਗੁਰਮੀਤ ਸਿੰਘ, ਸੁਭਾਸ਼ ਜ਼ਿੰਦਲ ਅਤੇ ਕੁਲਦੀਪ ਸ਼ਰਮਾ ਹਾਜ਼ਰ ਸਨ।