- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਣਕ ਦੀਆਂ ਨਿਕਲਦੀਆਂ ਚਾਰ ਪਰਚੀਆਂ ਨੇ ਡਿਪੂ ਹੋਲਡਰ ਅਤੇ ਖਪਤਕਾਰ ਪਾਏ ਸੁੱਕਣੇ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਪੰਜਾਬ ਦੇ ਡਿਪੂ ਹੋਲਡਰਾਂ ਨੂੰ ਮਸ਼ੀਨਾਂ ਦੇ ਸਰਬਰ ਡਾਊਨ ਦੀ ਸਮੱਸਿਆ ਤੋਂ ਇਲਾਵਾ ਚਾਰ-ਚਾਰ ਨਿਕਲਦੀਆਂ ਪਰਚੀਆਂ ਨੇ ਸੁੱਕਣੇ ਪਾਇਆ ਹੋਇਆ ਹੈ। ਇਸ ਸਬੰਧੀ ਡੀਪੂ ਹੋਲਡਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਅਤੇ ਸਾਥੀਆਂ ਨੇ ਦੱਸਿਆ ਕਿ ਡਿਪੂ ਹੋਲਡਰਾਂ ਨੂੰ ਦਿੱਤੀਆਂ ਈ ਪੋਸ਼ ਮਸ਼ੀਨਾਂ ਦਾ ਸਰਬਰ ਬਹੁਤ ਡਾਊਨ ਚੱਲ ਰਿਹਾ ਹੈ, ਜਿਸ ਕਾਰਨ ਦਿਨ ਪੂਰੇ ਦਿਨ ਵਿੱਚ 10-12 ਖਪਤਕਾਰਾਂ ਨੂੰ ਹੀ ਪਰਚੀਆਂ ਕੱਟ ਕੇ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਜੋ ਇਸ ਵਾਰ ਕਣਕ ਦਿੱਤੀ ਹੈ, ਉਹ ਜੁਲਾਈ, ਅਗਸਤ, ਸਤੰਬਰ ਅਤੇ ਅਕਤੂਬਰ ਮਹੀਨੇ ਤੱਕ ਦੀ ਦਿੱਤੀ ਹੋਈ ਹੈ, ਇਸ ਲਈ ਮਸ਼ੀਨਾਂ 30 ਅਕਤੂਬਰ ਤੱਕ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ। ਪ੍ਰੰਤੂ ਮਹਿਕਮਾਂ ਪਨਗ੍ਰੇਨ ਅਤੇ ਸਰਕਾਰ ਇਹ ਮਸ਼ੀਨਾਂ 15 ਸਤੰਬਰ ਨੂੰ ਬੰਦ ਕਰਨ ਜਾ ਰਹੀ ਹੈ। ਜਿਸ ਕਾਰਨ ਪੰਜਾਬ ਦੇ ਬਹੁਤ ਸਾਰੇ ਖਪਤਕਾਰ ਕਣਕ ਦੀਆਂ ਪਰਚਿਆਂ ਅਤੇ ਕਣਕ ਤੋਂ ਵਾਂਝੇ ਰਹਿਣਗੇ। ਉਨ੍ਹਾਂ ਕਿਹਾ ਕਿ ਮਸ਼ੀਨਾਂ ਦੇ ਡਾਊਨ ਸਰਬਰ ਲਈ ਮਸ਼ੀਨਾਂ ਦਾ ਠੇਕੇਦਾਰ ਅਤੇ ਮਹਿਕਮਾਂ ਜਿੰਮੇਵਾਰ ਹੈ। ਜਿਸ ਕਾਰਨ ਡਿੱਪੂ ਹੋਲਡਰ ਅਤੇ ਖਪਤਕਾਰ ਖੱਜਲ ਖੁਆਰ ਹੋ ਰਹੇ ਹਨ। ਰਾਸ਼ਨ ਡੀਪੂਆਂ ਅੱਗੇ ਖਪਤਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਖਪਤਕਾਰ ਆਪਣੀ ਦਿਹਾੜੀ ਛੱਡਕੇ ਪਰਚੀਆਂ ਕਟਾਉਣ ਆਉਂਦੇ ਹਨ, ਪਰੰਤੂ ਦੋ-ਦੋ ਦਿਨ ਖਪਤਕਾਰਾਂ ਦੀਆਂ ਪਰਚੀਆਂ ਨਹੀਂ ਕੱਟੀਆਂ ਜਾਂਦੀਆਂ, ਜਿਸ ਕਾਰਨ ਉਨ੍ਹਾਂ ਦੀਆਂ ਦਿਹਾੜੀਆਂ ਵੀ ਮਰ ਜਾਂਦੀ ਹੈ। ਇਸ ਲਈ ਪੰਜਾਬ ਦੇ ਸਮੂਹ ਡਿਪੂ ਹੋਲਡਰ ਸਰਕਾਰ ਪਾਸੋਂ ਮੰਗ ਕਰਦੇ ਹਨ,ਕਿ ਚਾਰ ਪਰਚੀਆਂ ਦੀ ਬਜਾਏ ਇੱਕ ਪਰਚੀ ਕੀਤੀ ਜਾਵੇ ਅਤੇ ਸਰਵਿਸ ਡਾਊਨ ਦੀ ਸਮੱਸਿਆ ਖਤਮ ਕੀਤੀ ਜਾਵੇ, ਡੀਪੂ ਹੋਲਡਰਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਦੱਸਿਆ, ਕਿ ਡਿਪੂ ਹੋਲਡਰ ਇਸ ਸਮੇਂ ਹੜਤਾਲ ਤੇ ਹਨ, ਜਦੋਂ ਤੱਕ ਪੰਜਾਬ ਸਰਕਾਰ ਇੱਕ ਪਰਚੀ ਨਹੀਂ ਕਰਦੀ ਅਤੇ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ, ਉਦੋ ਤੱਕ ਰਾਸ਼ਨ ਕਿੱਟਾਂ ਦੀ ਪਰਚੀ ਨਹੀਂ ਕੱਢਣਗੇ। ਇਸ ਸਮੇਂ ਡੀਪੂ ਹੋਲਡਰ ਯੂਨੀਅਨ ਦੇ ਜ਼ਿਲ੍ਹਾ ਸੰਗਰੂਰ ਪ੍ਰਧਾਨ ਸਰਜੀਤ ਸਿੰਘ ਮੰਗੀ, ਵਿਸਾਖਾ ਸਿੰਘ ਫਤਿਹਗੜ੍ਹ, ਸੁਦਾਗਰ ਅਲੀ ਮਲੇਰਕੋਟਲਾ, ਪਰਮਜੀਤ ਸਿੰਘ ਮੋਗਾ, ਮੱਖਣ ਗਰਗ ਮਲੇਰਕੋਟਲਾ, ਇਕਬਾਲ ਸਿੰਘ ਜਿਲਾ ਪ੍ਰਧਾਨ ਮੋਗਾ, ਕਰਮਜੀਤ ਰਾਣਾ ਮੋਹਾਲੀ, ਪਰਮਜੀਤ ਹਾਂਡਾ ਸੁਨਾਮ, ਬਲਜਿੰਦਰ ਸਿੰਘ, ਮੋਹਨ ਲਾਲ ਗੁਰਦਾਸਪੁਰ, ਰਜਿੰਦਰ ਸਿੰਘ ਫਿਰੋਜ਼ਪੁਰ, ਸੰਤੋਖ ਸਿੰਘ ਪ੍ਰਧਾਨ ਬਠਿੰਡਾ ਮੌਜੂਦ ਸਨ।