- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਸਰਪੰਚ ਆਪਣੇ ਸਾਥੀਆਂ ਸਮੇਤ ਆਪ ਪਾਰਟੀ ’ਚ ਸ਼ਾਮਲ

ਸ਼ੰਭੂ ਗੋਇਲ, ਪੰਜਾਬੀ ਜਾਗਰਣ ,
ਲਹਿਰਾਗਾਗਾ : ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਸਿਆਸੀ ਘੇਰਾ ਉਸ ਵੇਲੇ ਹੋਰ ਵਿਸ਼ਾਲ ਹੋਇਆ ਜਦੋਂ ਸਾਬਕਾ ਸਰਪੰਚ ਰਾਜਿੰਦਰ ਸਿੰਘ ਅਤੇ ਸੈਂਕੜੇ ਕਾਂਗਰਸੀ ਵਰਕਰਾਂ ਨੇ ਪਾਰਟੀ ਨੂੰ ਅਲਵਿਦਾ ਆਖਦਿਆਂ ‘ਆਮ ਆਦਮੀ ਪਾਰਟੀ ਨਾਲ ਸਿਆਸੀ ਸਾਂਝ ਪਾਈ। ਪਿੰਡ ਪੱਧਰ ’ਤੇ ਹੋਈ ਇਸ ਵੱਡੀ ਸਿਆਸੀ ਹਲਚਲ ਨਾਲ ‘ਆਪ’ ਨੂੰ ਨਵਾਂ ਹੁਲਾਰਾ ਮਿਲਿਆ ਹੈ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ, ਕਿ ਪੰਜਾਬ ਵਿੱਚ ਹੁਣ ਸਿਆਸਤ ਦੇ ਮਾਇਨੇ ਬਦਲ ਰਹੇ ਹਨ। ਲੋਕ ਹੁਣ ਸਿਰਫ਼ ਨਾਅਰਿਆਂ ਦੀ ਗੂੰਜ ਨਹੀਂ, ਸਗੋਂ ਆਪਣੀ ਜ਼ਿੰਦਗੀ ਵਿੱਚ ਸਰਕਾਰੀ ਫ਼ੈਸਲਿਆਂ ਨਾਲ ਲੋਕ ਭਲਾਈ ਸਕੀਮਾਂ ਦੀ ਸਾਰਥਿਕ ਛਾਪ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਿਆਸਤ ਨੂੰ ਰਵਾਇਤੀ ਦਾਅ-ਪੇਚਾਂ ਤੋਂ ਕੱਢ ਕੇ ਲੋਕਾਂ ਦੀਆਂ ਰੋਜ਼ਮਰ੍ਹਾ ਲੋੜਾਂ ਅਤੇ ਵਿਕਾਸ ਨਾਲ ਜੋੜਿਆ ਹੈ। ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ‘ਆਪ’ ਨਾਲ ਜੁੜ ਰਹੇ ਲੋਕਾਂ ਦਾ ਵਧਦਾ ਕਾਫ਼ਲਾ ਇਸ ਗੱਲ ਦਾ ਸੰਕੇਤ ਹੈ, ਕਿ ਲੋਕ ਹੁਣ ਵਾਅਦਿਆਂ ਨਾਲੋਂ ਕੰਮ ਦੀ ਭਾਸ਼ਾ ਨੂੰ ਵੱਧ ਮਹੱਤਵ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਵਿਕਾਸ ਦੀ ਪਹੁੰਚ ਪਿੰਡ ਦੀ ਆਖ਼ਰੀ ਗਲੀ ਅਤੇ ਲੋਕ-ਭਲਾਈ ਦਾ ਲਾਭ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪੁੱਜੇ। ਉਨ੍ਹਾਂ ਨਵੇਂ ਸਾਥੀਆਂ ਨੂੰ ਪਾਰਟੀ ਪਰਿਵਾਰ ਦਾ ਹਿੱਸਾ ਬਣਨ ’ਤੇ ਜੀ ਆਇਆਂ ਆਖਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਮਕਰੋੜ ਸਾਹਿਬ ਸਮੇਤ ਸਮੁੱਚੇ ਲਹਿਰਾਗਾਗਾ ਹਲਕੇ ਵਿੱਚ ਪਾਰਟੀ ਦੀ ਜਨਤਕ ਸਾਂਝ ਅਤੇ ਜਥੇਬੰਦਕ ਸਮਰੱਥਾ ਨੂੰ ਨਵਾਂ ਵਿਸਥਾਰ ਮਿਲੇਗਾ। ਪੂਰੇ ਪੰਜਾਬ ਵਿੱਚ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਸਾਡੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਕੰਧ ਤੇ ਲਿਖਿਆ ਸਾਫ ਪੜ੍ਹ ਲੈਣ,ਕਿ ਦੂਜੀ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।